ਸੰਤੋਸੀ ਮਾਤਾ ਮੰਦਿਰ ਵਿਖੇ ਗਵਰਧਨ ਪੂਜਾ ਅਤੇ ਅੰਨਕੁਟ ਬੜੀ ਸ਼ਰਧਾਂ ਅਤੇ ਉਤਸਾਹ ਨਾਲ ਮਨਾਇਆ

ss1

ਸੰਤੋਸੀ ਮਾਤਾ ਮੰਦਿਰ ਵਿਖੇ ਗਵਰਧਨ ਪੂਜਾ ਅਤੇ ਅੰਨਕੁਟ ਬੜੀ ਸ਼ਰਧਾਂ ਅਤੇ ਉਤਸਾਹ ਨਾਲ ਮਨਾਇਆ 

ਮਾਨਸਾ [ਜੋਨੀ ਜਿੰਦਲ] ਸਥਾਨ ਜੇ ਸੰਤੋਸੀ ਮਾਤਾ ਮੰਦਰ ,ਵਾਟਰ ਵਰਕਸ ਰੋਡ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਪੰ: ਨਵਨੀਤ ਸ਼ਰਮਾ[ ਬਿੱਟੂ ] ਵੱਲੋ ਮੰਦਰ ਵਿੱਚ ਕੀਤੀ ਜਾ ਰਹੀ ਕਾਰਤਿਕ ਇਸਨਾਨ ਮਹੱਤਵ ਕਥਾ ਦੋਰਾਨ ਗਵਰਧਨ ਪੂਜਾ ਦਾ ਪਵਿੱਤਰ ਤਿਉਹਾਰ ਅੰਨਕੁਟ ਬੜੀ ਸਰਧਾ ਅਤੇ ਉਤਸਾਹ ਨਾਲ ਮੰਦਰ ਵਿਖੇ ਮਨਾਇਆ ਗਿਆ ,ਇਸ ਮੋਕੇ ਤੇ ਕਥਾ ਬਾਚਕ ਨਵਨੀਤ ਸ਼ਰਮਾ ਨੇ ਗਵਰਧਨ ਪੁੂਜਾ ਦੇ ਸੁਭ ਮੋਕੇ ਤੇ ਮਨਾਏ ਜਾ ਰਹੇ ਅੰਨਕੁਟ ਦੇ ਮਹੱਤਵ ਬਾਰੇ ਦੱਸਿਆ ਕਿ ਇੰਦਰ ਦੇਵਤਾ ਦਾ ਹੰਕਾਰ ਤੋੜਨ ਲਈ ਗੋਕੁਲ ਵਾਸੀਆ ਨੂੰ ਉਪਦੇਸ ਦੇ ਕੇ ਕਿਹਾ ਕਿ ਵਿਸਨੂੰ ਭਗਵਾਨ ਦੀ ਹੀ ਅਸਲ ਪੁੂਜਾ ਕਰਨ ਨਾਲ ਪ੍ਰਕੀਰਤੀ ਆਪਣੇ ਰੰਗ ਦਿਖਾ ਕੇ ਸਰਬੱਤ ਭਲੇ ਲਈ ਕੰਮ ਕਰਦੀ ਹੇ ,ਕ੍ਰਿਸਨ ਭਗਵਾਨ ਨੇ ਆਪਣੇ ਦੋ ਰੂਪ ਬਣਾ ਕੇ ਇੱਕ ਰੂਪ ਗਵਰਧਨ ਪਰਬਤ ਉੱਪਰ ਬਿਠਾ ਦਿੱਤਾ ਅਤੇ ਦੂਸਰਾ ਰੂਪ ਵਿੱਚ ਬ੍ਰਿਜ ਵਾਸੀਆ ਦੇ ਵਿੱਚ ਸਾਮਲ ਕਰ ਲਿਆ ,ਸ੍ਰੀ ਕ੍ਰਿਸਨ ਜੀ ਨੇ ਗੋਕੁਲ ਵਾਸੀਆ ਨਾਲ ਰਲ ਮਿਲ ਕੇ ਅੰਨਕੁਟ ਦਾ ਉਤਸਵ ਮਨਾਇਆ ।ਮੰਦਰ ਦੇ ਪੁਜਾਰੀ ਨੇ ਧਾਰਮਿਕ ਰੀਤੀ ਰਿਵਾਜਾ ਅਤੇ ਵਿਧੀ ਵਿਧਾਨ ਨਾਲ ਆਰਤੀ ਕਰਵਾ ਕੇ ਠਾਕੁਰ ਜੀ ਨੂੰ ਭੌਗ ਲਗਵਾਇਆ ।ਇਸ ਉਪਰੰਤ ਅੰਨਕੁਟ ਭੰਡਾਰਾ ਵਰਤਾਇਆ ਗਿਆ । ਇਸ ਮੋਕੇ ਅਸੋਕ ਗਰਗ , ਵਿਨੋਦ ਗੁਗਨ , ਐਡਵੋਕੇਟ ਆਰ.ਸੀ ਗੋਇਲ ,ਰਾਧੇ ਸਾਮ, ਗੋਰਾ ਲਾਲ ਜਿੰਦਲ ਰਿਟਾ ਡੀ.ਐਸ.ਪੀ , ਗੋਗੀ ਸਰਮਾ , ਸੁਨੀਲ ਰੱਲਾ , ਪਰੀਤ ਕੁਮਾਰ , ਦਰਸਨ ਭੰਮਾ , ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *