ਪੁੱਤਰਾ ਘਬਰਾ ਨਾ ਇਸ ਬਾਰ ਵੋਟ ਤੈਨੂੰ ਹੀ ਪਾਉਣੀ ਹੈ.. ..

ss1

ਪੁੱਤਰਾ ਘਬਰਾ ਨਾ ਇਸ ਬਾਰ ਵੋਟ ਤੈਨੂੰ ਹੀ ਪਾਉਣੀ ਹੈ.. ..

photoਸਾਦਿਕ, 31 ਅਕਤੂਬਰ (ਗੁਲਜ਼ਾਰ ਮਦੀਨਾ)-ਆਲ ਇੰਡੀਆ ਦੇ ਵਾਇਸ ਪ੍ਰਧਾਨ ਰਾਹੁਲ ਗਾਂਧੀ ਦੇ ਬਹੁਤ ਨਜਦੀਕੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸਮਝੇ ਜਾਂਦੇ ਸਪੈਸਲ ਪੋਲੀਟੀਕਲ ਇੰਫ਼ਰੋਮੇਸ਼ਨ ਸੈਲ ਪੰਜਾਬ ਕਾਂਗਰਸ ਦੇ ਚੇਅਰਮੈਨ ‘ਸੰਦੀਪ ਸਿੰਘ’ (ਸੰਨੀ ਬਰਾੜ) ਨੇ ਚੰਨੀਆਂ, ਡੋਡ, ਗੁੱਜਰ, ਮੁਮਾਰਾ, ਢਿਲਵਾਂ ਤੋ ਇਲਾਵਾ ਹੋਰ ਕਈ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਜਿਸ ਵਿੱਚ ਸੰਨੀ ਬਰਾੜ ਨੇ ਆਪਣੇ ਸਬੋਧਿਨ ਵਿੱਚ ਲੋਕਾ ਦੇ ਭਾਰੀ ਇਕੱਠ ਨੂੰ ਵੇਖਦਿਆਂ ਕਿਹਾ ਕੇ ਇਸ ਬਾਰ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ। ਉਨਾਂ ਕਿਹਾ ਕੇ ਸਮੇਂ ਦੀ ਸਰਕਾਰ ਨੇ ਬਿਨਾਂ ਖੱਜਲ-ਖੁਆਰੀ ਤੋਂ ਲੋਕਾਂ ਦੇ ਕੁਝ ਪੱਲੇ ਨਹੀ ਪਾਇਆ ਸਿਰਫ਼ ਆਪਣੇ ਕੰਮ ਤੱਕ ਹੀ ਮਤਲਬ ਰੱਖਿਆ ਤੇ ਜਦੋਂ ਮਤਲਬ ਨਿਕਲਿਆ ਤੇ ਕਿਸੇ ਕਿਸਾਨ ਦੀ ਅਤੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੀ ਕਿਸੇ ਨੇ ਆਕੇ ਬਾਤ ਤੱਕ ਨਹੀਂ ਪੁੱਛੀ। ਉਨਾਂ ਕਿਹਾ ਕਿ ਜੇਕਰ ਪੰਜਾਬ ਬਚਾਉਣਾ ਚਾਹੁੰਦੇ ਹੋ ਤਾਂ ਇੰਨਾ ਸਰਕਾਰਾਂ ਨੂੰ ਚਲਦਾ ਕਰਨ ਵਿੱਚ ਹੀ ਭਲਾਈ ਹੈ। ਇੰਨੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਇਕੱਠ ਵਿਚੋਂ ਇਕ ਬਜੁਰਗ ਉਠਿਆ ਤੇ ਕਿਹਾ ਕੇ ‘ਪੁੱਤਰਾ ਘਬਰਾ ਨਾ ਇਸ ਬਾਰ ਵੋਟ ਤੈਨੂੰ ਹੀ ਪਾਉਣੀ ਹੈ’। ਇਸ ਮੌਕੇ ਮੇਸ਼ਾ ਬਰਾੜ ਮਾਨੀ ਸਿੰਘ ਵਾਲਾ,  ਸੋਨੀ ਢਿਲਵਾਂ, ਕਾਰਜ ਸਿੰਘ ਗੁੱਜਰ, ਵਜੀਰ ਸਿੰਘ ਬਰਾੜ, ਸਤਨਾਮ ਸਿੰਘ ਬਰਾੜ, ਗੁਰਦੀਪ ਸਿੰਘ ਕਾਹਨ, ਸੁਰਜੀਤ ਸਿੰਘ ਸਿੱਧੂ, ਸਕਿੰਦਰ ਸਿੰਘ ਸਾਧਾਂਵਾਲਾ, ਗੁਰਜਿੰਦਰ ਸਿੰਘ ਕਿੰਗਰਾ, ਗਗਨ ਬੀਹਲੇਵਾਲਾ, ਗੁਰਜੰਟ ਸਿੰਘ ਘੁੱਦੂਵਾਲਾ, ਰਣਜੀਤ ਸਿੰਘ ਭਾਗ ਸਿੰਘ ਵਾਲਾ, ਨਸੀਬ ਸੇਠੀ, ਕੁਲਵੰਤ ਸਿੰਘ ਸਾਦਿਕ, ਗੋਰਾ ਮੁਮਾਰਾ ਅਤੇ ਸੁਖਵੰਤ ਮੁਮਾਰਾ ਤੋਂ ਇਲਾਵਾ ਹੋਰ ਵੀ ਕਾਂਗਰਸ ਵਰਕਰ ਵੱਡੀ ਗਿਣਤੀ ਚ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *