ਪੰਜਾਬ ਨੂੰ ਲੁੱਟ ਪੁੱਟ ਕੇ ਵਿਕਾਸ ਦੇ ਦਾਅਵੇ ਕਰ ਰਹੀ ਏ ਅਕਾਲੀ ਸਰਕਾਰ -ਰਾਜਦੀਪ ਕਾਲਾ

ss1

ਪੰਜਾਬ ਨੂੰ ਲੁੱਟ ਪੁੱਟ ਕੇ ਵਿਕਾਸ ਦੇ ਦਾਅਵੇ ਕਰ ਰਹੀ ਏ ਅਕਾਲੀ ਸਰਕਾਰ -ਰਾਜਦੀਪ ਕਾਲਾ

fb_img_1477210206521ਬਠਿੰਡਾ 31 ਅਕਤੂਬਰ -ਜਸਵੰਤ ਦਰਦ ਪ੍ਰੀਤ -ਪਿਛਲੇ ਨੌ ਸਾਲਾਂ ਚ ਪੰਜਾਬ ਦੀਆਂ ਸਾਰੀਆਂ ਸਰਕਾਰੀ ਜਮੀਨਾਂ ਨੂੰ ਗਿਰਵੀ ਧਰ , ਰੇਤਾ ਬਜਰੀ ,ਠੇੇਕੇ ,ਟਰਾਂਸਪੋਰਟ ਤੇ ਕਬਜੇੇ ਕਰਕੇ ਖੁਸ਼ਹਾਲ ਪੰਜਾਬ ਦੀ ਖੁਸ਼ਹਾਲੀ ਨੂੰ ਲੁੱਟ ਪੁੱਟ ਕੇ ਹੁਣ ਅਕਾਲੀ ਸਰਕਾਰ ਵਿਕਾਸ ਦੇ ਝੂਠੇ ਦਾਅਵੇ ਕਰ ਰਹੀ ਹੈ ,ਇੰਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮੌੜ ਦੇ ਸੀਨੀਅਰ ਆਗੂ ਰਾਜਦੀਪ ਕਾਲਾ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਸ੍ਰੀ ਕਾਲਾ ਨੇ ਕਿਹਾ ਪੰਜਾਬ ਦੀ ਟੁੱਟ ਰਹੀ ਕਿਸਾਨੀ ਤੇ ਆਏ ਦਿਨ ਕਿਸਾਨਾਂ ਮਜਦੂਰਾਂ ਵਲੋਂ ਕੀਤੀਆਂ ਜਾ ਖੁਦਕਸ਼ੀਆਂ ਤੋ ਪਤਾ ਲੱਗਦਾ ਕਿ ਪੰਜਾਬ ਦਾ ਅੰਨਦਾਤਾ ਤੇ ਕਿਰਤੀ ਲੋਕ ਅਜ ਵੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ।ਪੰਜਾਬ ਚ ਲੁੱਟਾਂ ਖੋਹਾਂ ਤੇ ਆਏ ਦਿਨ ਕਤਲੋਗਾਰਤ ਦੀਆਂ ਘਟਨਾਵਾਂ ਨੇ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਹੈ ।ਉਨਾਂ ਕਿਹਾ ਕਿ ਪੰਜਾਬ ਭੋਲੇ ਭਾਲੇ ਲੋਕ ਇੰਨਾਂ ਲੋਟੂ ਟੋਲਿਆਂ ਤੋ ਦੁਖੀ ਹਨ ਤੇ ਪੰਜਾਬ ਦਾ ਬੱਚਾ ਬੱਚਾ ਰਾਜਨੀਤੀ ਚ ਵੱਡਾ ਬਦਲਾਅ ਦੇਖਣਾ ਚਾਹੁੰਦਾ ਹੈ । ਤਾਂ ਜੋ ਪੰਜਾਬ ਚ ਆਮ ਲੋਕਾਂ ਦੀ ਸਰਕਾਰ ਜਾਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ।

print
Share Button
Print Friendly, PDF & Email

Leave a Reply

Your email address will not be published. Required fields are marked *