ਗ਼ਜ਼ਲ

ss1

ਗ਼ਜ਼ਲ

ਏਨੇ ਫੱਟ ਤਾਂ ਕੀਤੇ ਨਹੀਂ ਤਲਵਾਰਾਂ ਨੇ ।
ਜਿੰਨੇ ਸਾਨੂੰ ਜ਼ਖਮ ਦਿੱਤੇ ਨੇ ਯਾਰਾਂ ਨੇ ।
————————-
ਫੁੱਲਾਂ ਨੇ ਮੇੈਨੂੰ ਹਰ ਪਲ ਜ਼ਖਮੀ ਕੀਤਾ ਹੈ
ਪਰ ਦਰਦ ਵੰਡਾਇਆ ਅਕਸਰ ਖਾਰਾਂ ਨੇ ।
————————–
ਜਿੱਤਾਂ ਨੇ ਵੀ ਭਾਵੇਂ ਹੌਂਸਲਾ ਦਿੱਤਾ ਹੈ
ਪਰ ਅੱਗੇ ਪੈਰ ਵਧਾਇਆ ਅਕਸਰ ਹਾਰਾਂ ਨੇ ।
—————————-
ਰੋਟੀ ਦਾ ਫਿਕਰ ਹੈ ਖਾਂਦਾ ਘੁਣ ਵਾਂਗੂ
ਸਾਡੀ ਕੁੱਲੀ ਕਿੱਥੋਂ ਖੜਨੈਂ ਕਾਰਾਂ ਨੇ ।
—————————
ਦਰਦ ਪ੍ਰੀਤ ਤਾਂ ਓਸੇ ਦਿਨ ਤੋਂ ਤਨਹਾ ਹੈ
ਜਦ ਟੁੱਟੀਆਂ ਉਸ ਦੇ ਦਿਲ ਦੀਆਂ ਤਾਰਾਂ ਨੇ ।

_20160630_154604ਜਸਵੰਤ ਦਰਦ ਪ੍ਰੀਤ
ਸੰਪਰਕ -98729-22212

print
Share Button
Print Friendly, PDF & Email

Leave a Reply

Your email address will not be published. Required fields are marked *