ਕੰਢੀ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਰੌੜੀ ਵਿੱਚ ਹੋਈ

ss1

ਕੰਢੀ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਰੌੜੀ ਵਿੱਚ ਹੋਈ

kandi-sangrsh-camtiਗੜ੍ਹਸ਼ੰਕਰ 29 ਅਕਤੂਬਰ (ਅਸ਼ਵਨੀ ਸ਼ਰਮਾ) ਕੰਢੀ ਸ਼ੰਘਰਸ਼ ਕਮੇਟੀ ਪੰਜਾਬ ਦੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਦੀ ਮੀਟਿੰਗ ਕਮੇਟੀ ਦੇ ਜਿਲਾ ਪ੍ਰਧਾਨ ਸਾਥੀ ਹੁਸਨ ਚੰਦ ਮਝੋਟ ਦੀ ਪ੍ਰਧਾਨਗੀ ਹੇਠ ਨੇੜਲੇ ਪਿੰਡ ਰੌੜੀ ਵਿਖੇ ਹੋਈ ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁਜੇ ਸੁਬਾਈ ਪ੍ਰਧਾਨ ਸਾਥੀ ਦਰਸ਼ਨ ਸਿੰਘ ਮੱਟੂ ਅਤੇ ਜਨਰਲ ਸਕੱਤਰ ਸਾਥੀ ਰਾਣਾ ਕਰਨ ਸਿੰਘ ਨੇ ਪਿਛਲੇ ਸਮੇਂ ਵਿੱਚ ਕੰਢੀ ਸ਼ੰਘਰਸ਼ ਕਮੇਟੀ ਵਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਸਦਕਾ ਕੀਤੇ ਸ਼ੰਘਰਸ਼ ਤੋਂ ਬਾਅਦ ਹੋਈਆਂ ਪ੍ਰਾਪਤੀਆਂ ਵਾਰੇ ਦੱਸਦਿਆਂ ਕਿਹਾ ਕਿ ਪਿਛਲੇ ਸਮੇਂ ਅੰਦਰ ਕੰਢੀ ਸ਼ੰਘਰਸ਼ ਕਮੇਟੀ ਦੇ ਸੱਦੇ ਤੇ ਕੰਢੀ ਸ਼ੰਘਰਸ਼ ਕਮੇਟੀ ਦੇ ਆਗੂਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਸਰਕਾਰ ਤੋਂ ਸਰਕਾਰੀ ਸਿੰਚਾਈ ਵਾਲੇ ਸਰਕਾਰੀ ਟਿਊਵੈਲਾਂ ਦੇ ੮ ਕਰੌੜ ਰੁਪਏ ਦੇ ਬਿੱਲ ਮਾਫ ਕਰਵਾਏ ,ਅਵਾਰਾ ਤੇ ਜੰਗਲੀ ਜਾਨਵਰਾਂ ਵਲੋਂ ਕੀਤੇ ਜਾ ਰਹੇ ਉਜਾੜੇ ਨੂੰ ਰੋਕਣ , ਪੀਣ ਵਾਲੇ ਪਾਣੀ ਦੇ ਬਿੱਲਾਂ ਦੀ ਮਾਫੀ,ਲੋੜਬੰਦ ਲੋਕਾਂ ਦੇ ਨੀਲੇ ਕਾਰਡ ਬਣਾਉਣ , ਮਨਰੇਗਾ ਨੂੰ ਸਾਰਾ ਸਾਲ ਲਾਗੂ ਕਰਨ ਤੇ ਕੰਢੀ ਨਹਿਰ ਨੂੰ ਪਹਾੜੀਆਂ ਦੇ ਨਾਲ ਨਾਲ ਕੱਢਣ ਸਮੇਤ ਕੰਢੀ ਦੇ ਲੋਕਾਂ ਦੀਆਂ ਹੋਰ ਸਮੱਸਿਆਂਵਾਂ ਦੇ ਹੱਲ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੰਢੀ ਸ਼ੰਘਰਸ਼ ਕਮੇਟੀ ਨਾਲ ਲਿਖਤੀ ਫੈਸਲਾ ਕੀਤਾ ਸੀ।ਪ੍ਰੰਤੂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਸਰਕਾਰ ਦੇ ਨਾਲ ਨਾਲ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਪਾਸਾ ਵੱਟੀ ਬੈਠੇ ਹਨ ।ਜਿਨਾਂ ਨੂੰ ਲਾਗੂ ਕਰਵਾਉਣ ਲਈ ਸ਼ੰਘਰਸ਼ ਹੀ ਇਕੋ ਇੱਕ ਰਸਤਾ ਹੈ।ਕੰਢੀ ਸ਼ੰਘਰਸ਼ ਕਮੇਟੀ ਸ਼ੰਘਰਸ਼ ਨੂੰ ਤੇਜ ਕਰੇਗੀ ਤੇ ਜਿੱਤ ਤੱਕ ਜਾਰੀ ਰੱਖੇਗੀ ।ਇਸ ਮੌਕੇ ਸੁਬਾਈ ਆਗੂ ਸਾਥੀ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਕੰਢੀ ਦੇ ਲੋਕਾਂ ਵਲੋਂ ਜੋ ਵੀ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਜਿਤਾ ਕੇ ਭੇਜਿਆ ਉਹਨਾਂ ਨੇ ਕੰਢੀ ਦੇ ਲੋਕਾਂ ਦੀਆਂ ਸਮੱਸਿਆਵਾਂ ਵਾਰੇ ਚੁੱਪ ਹੀ ਧਾਰੀ ਰੱਖੀ।ਕੰਢੀ ਸ਼ੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਸਰਕਾਰ ਕੰਢੀ ਸ਼ੰਘਰਸ਼ ਦੇ ਕਾਰਨ ਹੀ ਰਹਿੰਦੇ ਲੋੜਬੰਦ ਲੋਕਾਂ ਦੇ ਨੀਲੇ ਕਾਰਡ ਬਣਾਏ ਤੇ ਨਾਲ ਹੀ ਫਸਲਾਂ ਦਾ ਉਜਾੜਾ ਰੋਕਣ ਲਈ ਕੰਢੀ ਦੇ ਕਿਸਾਨਾਂ ਨੂੰ ੯੦ ਫੀਸਦੀ ਸਬਸਿਡੀ ਤੇ ਜਾਲ ਦੇਣ ਦੀ ਸਕੀਮ ਹੋਂਦ ਵਿੱਚ ਲਿਆਦੀ ਹੈ।ਪ੍ਰੰਤੂ ਬੜੇ ਹੀ ਦੁੱਖ ਦੀ ਗੱਲ ਹੈ ਕਿ ਨਾ ਹੀ ਸਬਸਿਡੀ ਵਾਲਾ ਜਾਲ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਲੋੜਬੰਦਾਂ ਦੇ ਬਣੇ ਨੀਲੇ ਕਾਰਡ ਲੋਕਾਂ ਨੂੰ ਦੇਣ ਦੀ ਵਜਾਏ ਦਫਤਰਾਂ ਵਿੱਚ ਪਏ ਹਲਕਾ ਵਿਧਾਇਕ ਵਲੋਂ ਵੰਡਣ ਦੀ ਉਡੀਕ ਕਰ ਰਹੇ ਹਨ।ਕੰਢੀ ਸ਼ੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ੯ ਨਵੰਬਰ ਨੂੰ ਕੰਢੀ ਇਲਾਕੇ ਦੇ ਸਾਰੇ ਜਿਲਿਆਂ ਅੰਦਰ ਮੰਗਾਂ ਨੂੰ ਲੈ ਕੇ ਧਰਨੇ ਮੁਜਾਹਰੇ ਕੀਤੇ ਜਾਣਗੇ ਤੇ ਮੰਗ ਪੱਤਰ ਦਿੱਤੇ ਜਾਣਗੇ।ਇਸ ਮੌਕੇ ਸਾਥੀ ਪ੍ਰੇਮ ਰੱਕੜ,ਮਹਿੰਗਾ ਸਿੰਘ ,ਅੱਛਰ ਸਿੰਘ ਟੋਰੋਵਾਲ,ਪ੍ਰੇਮ ਚੰਦ ਰੌੜੀ,ਰਾਮ ਦਾਸ ਚੇਚੀ,ਡਾ.ਸ਼ਾਂਤੀ ਬਸੀ,ਕੈਪਟਨ ਤੀਰਥ ਰਾਮ ਬੱਗਾ ਸਾਬਕਾ ਸਰਪੰਚ ਮਾਲੇਵਾਲ, ਜਗਦੀਸ਼ ,ਅਮਰੀਕ ਸਿੰਘ ਝੰਡੂਪੁਰ ਤੋਂ ਇਲਾਵਾ ਵਧੇਰੇ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਲੋਕ ਹਾਜਿਰ ਸਨ।

print
Share Button
Print Friendly, PDF & Email