ਸਿਹਤ ਵਿਭਾਗ ਨੇ ਦੀਵਾਲੀ ਸਬੰਧੀ ਸਾਵਧਾਨੀਆ ਤੋਂ ਕਰਵਾਇਆ ਜਾਣੂ

ss1

ਸਿਹਤ ਵਿਭਾਗ ਨੇ ਦੀਵਾਲੀ ਸਬੰਧੀ ਸਾਵਧਾਨੀਆ ਤੋਂ ਕਰਵਾਇਆ ਜਾਣੂ
ਪਟਾਖੇ ਰਹਿਤ ਦੀਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ

sadiqਸਾਦਿਕ, 29 ਅਕਤੂਬਰ (ਗੁਲਜ਼ਾਰ ਮਦੀਨਾ)-ਸਿਵਲ ਸਰਜਨ ਡਾ. ਸੰਪੂਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ਭਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰੋਗਰਾਮ ਫਾਰ ਬਲਾਇੰਡਸ ਦੇ ਤਹਿਤ ਜੇਕਰ ਤਿਉਹਾਰ ਤੇ ਪਟਾਖੇ ਚਲਾਉਣੇ ਹਨ ਤਾ ਅੱਖਂਾ ਦੇ ਬਚਾਓ ਲਈ ਜਰੂਰੀ ਸਾਵਧਾਨੀਆ ਦਾ ਧਿਆਨ ਰੱਖਿਆ ਜਾਵੇ, ਸੀਨੀਅਰ ਮੈਡੀਕਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਦੀ ਯੋਗ ਅਗਵਾਈ ਹੇਠ ਜਾਗਰੂਕਤਾ ਮਟੀਰੀਅਲ ਰਾਹੀ ਪਟਾਕੇ ਚਲਾਉਦੇ ਸਮੇ ਧਿਆਨ ਰੱਖਣ ਯੋਗ ਗੱਲਾ ਸਬੰਧੀ ਸੁਨੇਹਾ ਪਹੁੰਚਾਉਣ ਦਾ ਉਪਰਾਲਾ ਕੀਤਾ ਸਰਕਾਰੀ ਸਕੂਲ ਚੱਕਸਾਹੂ ਵਿਖੇ ਸਕੂਲੀ ਵਿਦਿਆਰਥੀਆ ਨੂੰ ਦੀਵਾਲੀ ਪਟਾਖਿਆ ਰਹਿਤ ਮਨਾਉਣ ਲਈ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ ਗਿਆ। ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਅਤੇ ਐਸ. ਆਈ ਬਲਵਿੰਦਰ ਸਿੰਘ ਬਰਾੜ ਨੇ ਬੱਚਿਆ ਨੂੰ ਰੋਸ਼ਨੀ ਦੇ ਇਸ ਤਿੳਹਾਰ ਨੂੰ ਖੁਸ਼ੀਆ ਸਾਂਝੀਆ ਕਰਕੇ ਮਨਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਟਾਖੇ ਨਾਂ ਚਲਾਏ ਜਾਣ ਪਰ ਜੇਕਰ ਤਿਉਹਾਰ ‘ਤੇ ਬੱਚਿਆ ਨੇ ਪਟਾਕੇ ਚਲਾਣੇ ਹਨ ਤਾਂ ਵੱਡਿਆ ਦੀ ਨਿਗਰਾਨੀ ਹੇਠ ਚਲਾਉਣ, ਰੇਸ਼ਮੀ ਕੱਪੜੇ ਨਾਂ ਪਾਏ ਜਾਣ, ਅਣ ਚੱਲੇ ਪਟਾਖਿਆ ਨੂੰ ਫਿਰ ਤੋ ਨਾਂ ਚਲਾਉਣ ਦੀ ਕੋਿਸ਼ਸ਼ ਕੀਤੀ ਜਾਵੇ। ਇਸ ਮੌਕੇ ਬੱਚਿਆ ਨੂੰ ਹੱਥ ਧੌਣ ਦੀ ਮਹੱਤਤਾ ਅਤੇ ਆਲਾ ਦੁਆਲਾ ਸਾਫ-ਸੁਥਰਾ ਰੱਖਣ ਸਬੰਧੀ ਪ੍ਰੇਰਿਤ ਵੀ ਕੀਤਾ ਗਿਆ। ਅੰਤ ਵਿਚ ਸਕੂਲ ਦੇ ਇੰਚਾਰਜ ਅਧਿਆਪਕ ਸੁਖਮੰਦਰ ਸਿੰਘ ਨੇ ਜਾਗਰੂਕਤਾ ਕੈਂਪ ਲਈ ਵਿਭਾਗ ਦਾ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *