ਨਿਊਯਾਰਕ ‘ਚ ਵੈਨ ਨੇ ਲਈ ਇਕ ਪੰਜਾਬੀ ਮੂਲ ਦੇ 8 ਮਹੀਨੇ ਦੇ ਬੱਚੇ ਦੀ ਜਾਨ

ss1

ਨਿਊਯਾਰਕ ‘ਚ ਵੈਨ ਨੇ ਲਈ ਇਕ ਪੰਜਾਬੀ ਮੂਲ ਦੇ 8 ਮਹੀਨੇ ਦੇ ਬੱਚੇ ਦੀ ਜਾਨ

fullsizerenderਨਿਊਯਾਰਕ, 29 ਅਕਤੂੁੁਬਰ ( ਰਾਜ ਗੋਗਨਾ ) ਬੀਤੇਂ ਦਿਨ ਸਵੇਰ ਦੇ 10.15 ਵਜੇ ਦੇ ਕਰੀਬ ਨਿਊਯਾਰਕਦੇ ਕਵੀਂਨਸ ਇਲਾਕੇ ਦੇ ਅਸਟੌਰੀਆਂ ਬੁਲੇਵਡ ਤੇ ਇਕ ਦਰਦਨਾਇਕ ਵਾਪਰੀ ਘਟਨਾ ‘ਚ ਇਕ 8 ਮਹੀਨੇ ਦੇ ਕਰੀਬ ਉਮਰ ਦੇ ਪੰਜਾਬੀ ਮੂਲ ਦੇ ਮਾਤਾ ਪਿਤਾ ਦਾ ਬੱਚਾ ਨਵਰਾਜ ਰਾਜੂ ਪੁੱਤਰ ਕਰਨਦੀਪ ਰਾਜੂ ਦੀ ਮੌਤ ਹੋ ਜਾਣ ਦੇ ਬਾਰੇ ਸੂਚਨਾ ਮਿਲੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਦਲਜੀਤ ਕੌਰ ਘਰ ਤੋ ਥੋੜੀ ਦੂਰ ਇਕ ਗਰੌਸਰੀ ਸਟੋਰ ਤੇ ਆਪਣੇ ਬੱਚੇ ਨੂੰ ਵਾਕਰ ‘ਚ ਬਿਠਾ ਕੇ ਖਰੀਦਦਾਰੀ ਕਰਨ ਵਾਸਤੇ ਜਾ ਰਹੀ ਸੀ ਉਸ ਸਮੇਂ ਸਟੋਰ ਦੇ ਨਜਦੀਕ ਇਕ ਸਪੈਨਿਸ਼ ਮੂਲ ਦਾ ਡਰਾਈਵਰ ਅਰਮਾਂਡੋ ਰਾਡਰਿਗ 44 ਸਾਲ ਆਪਣੀ ਫੋਰਡ ਵੈਂਨ ਨੂੰ ਪਿੱਛੇ ਮੌੜ ਰਿਹਾ ਸੀ ਇਸ ਦੌਰਾਨ ਪਿਛੇ ਤੋ ਗੁਜਰ ਰਹੇ ਸਟਰਾਲਰ (ਵਾਕਰ) ਵੈੱਨ ਵਿਚ ਫਸ ਗਿਆ ਅਤੇ ਕਾਫੀ ਦੂਰ ਉਸ ਨੂੰ ਘਸੀਟਦਾ ਚਲਾ ਗਿਆ। ਰਾਜੂ ਨੂੰ ਸਥਾਨਕ ਹਸਪਤਾਲ ਵਿਖੇ ਲਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਡਰਾਈਵਰ ਰਾਡਰਿਗਜ ਕੋਲ ਵਾਹਨ ਚਲਾਉਣ ਦਾ ਕੋਈ ਲਾਇਸੰਸ ਵੀ ਨਹੀ ਹੈ। ਪੁਲਿਸ ਨੇ ਦੋਸ਼ੀ ਡਰਾਈਵਰ ਵਿਰੁੱਧ ਕੇਸ਼ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬੀ ਮੂਲ ਦਾ ਇਹ ਪ੍ਰੀਵਾਰ ਇਹ ਦਰਦਨਾਇਕ ਹਾਦਸਾ ਨਹੀ ਸਹਿ ਪਾ ਰਿਹਾ ਹੈ ਅਤੇ ਭਾਈਚਾਰੇ ਦੇ ਲੋਕਾਂ ਵਿਚ ਇਸ ਹਾਦਸੇ ਪ੍ਰਤੀ ਕਾਫੀ ਸੋਗ ਪਾਇਆ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *