ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ

ss1

ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ

dr-cheema-jiਸ਼੍ਰੀ ਅਨੰਦਪੁਰ ਸਾਹਿਬ, 29 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਰੌਸ਼ਨੀਆ ਦੇ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸਮੂਹ ਪੰਜਾਬ ਵਾਸੀਆ ਨੂੰ ਵਧਾਈ ਦਿਤੀ ਹੈ।
ਇੱਕ ਸੰਦੇਸ਼ ਵਿੱਚ ਡਾ. ਚੀਮਾ ਨੇ ਕਿਹਾ ਕਿ ਦੀਵਾਲੀ, ਦੇਸ਼ ਦਾ ਸਭ ਤੋ ਵੱਧ ਰੰਗਾਰੰਗ ਅਤੇ ਜੋਸ਼ ਖਰੋਸ਼ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਉਹਨਾ ਕਿਹਾ ਕਿ ਦੀਵਾਲੀ ਵਾਲੇ ਦਿਨ ਹੀ ਭਗਵਾਨ ਰਾਮ ਇੱਕ ਵੱਡੀ ਜੰਗ ਵਿੱਚ ਰਾਵਣ ਨੂੰ ਹਰਾਉਣ ਉਪਰੰਤ ਅਯੁੱਧਿਆ ਪਰਤੇ ਸਨ ਅਤੇ ਇਹ ਬੁਰਾਈ ਤੇ ਅੱਛਾਈ ਦੀ ਜਿੱਤ ਦੀ ਪ੍ਰਤੀਕ ਹੈ। ਉਹਨਾ ਦੱਸਿਆ ਕਿ ਦੁਨੀਆ ਭਰ ਵਿੱਚ ਵਸਦੇ ਸਿੱਖ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਦੇ ਹਨ ਕਿਉਕਿ ਇਸ ਦਿਨ ਸੰਨ 1619 ਵਿੱਚ ਛੇਵੇ ਗੁਰੁ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਦੀ ਕੈਦ ਵਿਚੋ ਬਾਹਰ ਆਏ ਸਨ ।
ਸਿਖਿਆ ਮੰਤਰੀ ਨੇ ਕਿਹਾ ਕਿ ਲੋਕ ਦੀਵਾਲੀ ਨੂੰ ਆਪਣੇ ਘਰਾਂ ਦੀ ਦੀਪ ਮਾਲਾ ਕਰਕੇ ਅਤੇ ਅਮਨ ਤੇ ਖੁਸ਼ਹਾਲੀ ਲਈ ਮਾਂ ਲਕਸ਼ਮੀ ਦੀ ਪੂਜਾ ਕਰਕੇ ਮਨਾਉਦੇ ਹਨ। ਉਹਨਾ ਕਿਹਾ ਕਿ ਇਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਦੀ ਦੀਪਮਾਲਾ ਅਲੋਕਿਕ ਦ੍ਰਿਸ਼ ਪੇਸ਼ ਕਰਦੀ ਹੈ। ਉਹਨਾ ਸਮੂਹ ਲੋਕਾ ਨੂੰ ਇਸ ਤਿਉਹਾਰ ਆਪਸ ਵਿੱਚ ਰਲ ਮਿਲ ਕੇ ਮਨਾਉਣ ਦਾ ਸੱਦਾ ਦਿਤਾ ਹੈ । ਉਨਾਂ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਨੂੰ ਮੁੱਖ ਰਖਦੇ ਹੋਏ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਲਈ ਵੀ ਕਿਹਾ ।

print
Share Button
Print Friendly, PDF & Email

Leave a Reply

Your email address will not be published. Required fields are marked *