ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ, ਆਓ ਸਾਰੇ ਰੁੱਖ ਲਗਾਈਏ

ss1

ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ, ਆਓ ਸਾਰੇ ਰੁੱਖ ਲਗਾਈਏ

photo photo-1ਰੂਪਨਗਰ, 29 ਅਕਤੂਬਰ (ਗੁਰਮੀਤ ਮਹਿਰਾ): ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਦਾ ਸੱਦਾ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਉਮੀਦਵਾਰ ਅਮਰਜੀਤ ਸਿੰਘ ਸੰਦੋਆ ਅਤੇ ਪਾਰਟੀ ਦੇ ਸਮੂਹ ਵਲੰਟੀਅਰਾਂ ਨੇ ਪਾਰਟੀ ਦੇ ਮੁੱਖ ਦਫਤਰ ਰੋਪੜ ਦੇ ਬਾਹਰ ਨਿੰਮ ਦੇ ਬੂਟਿਆਂ ਦੀ ਸਟਾਲ ਲਗਾ ਕੇ ਲੋਕਾਂ ਨੂੰ ਮੁਫਤ ਬੂਟੇ ਵੰਡੇ। ਇਸ ਮੌਕੇ ਸੰਦੋਆ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਧੂੰਏਂ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਆਮ ਆਦਮੀ ਪਾਰਟੀ ਮੈਦਾਨ ਵਿੱਚ ਉਤਰੀ ਹੈ। ਜਿਸ ਤਰ੍ਹਾਂ ਆਵਾਮ ਤੋਂ ਇਸ ਲਹਿਰ ਨੂੰ ਸਹਿਯੋਗ ਮਿਲ ਰਿਹਾ ਹੈ ਉਸ ਤੋਂ ਚੇਤਨ ਲੋਕਾਂ ਵਿੱਚ ਦੇਸ਼ ਦੇ ਚੰਗੇ ਭਵਿੱਖ ਦੀ ਉਮੀਦ ਉਜਾਗਰ ਹੋਣ ਲੱਗ ਪਈ ਹੈ। ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਰਾਜਨੀਤੀ ਅਤੇ ਵਾਤਾਵਰਣ ਵਿੱਚ ਫੈਲਿਆ ਪ੍ਰਦੂਸ਼ਣ ਜਨ ਸਮੂਹ ਲਈ ਬਹੁਤ ਘਾਤਕ ਹੈ। ਇਹਨਾਂ ਦੋਨਾਂ ਪ੍ਰਦੂਸ਼ਣਾਂ ਤੋਂ ਨਿਜਾਤ ਪਾਉਣ ਲਈ ਲੋਕਾਂ ਦਾ ਲਾਮਬੰਦ ਹੋਣਾ ਬੇਹਦ ਜ਼ਰੂਰੀ ਹੈ। ਉਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਬੇਨਤੀ ਕੀਤੀ ਕਿ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਜਿਨ੍ਹਾਂ ਕੋਲ ਜਗ੍ਹਾ ਹੈ ਉਹ ਇਸ ਮੌਕੇ ਇਕ ਬੂਟਾ ਜ਼ਰੂਰ ਲਗਾਉਣ, ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਐਫ. ਡੀ. ਸਾਬਤ ਹੋਵੇਗੀ।ਇਸ ਮੌਕੇ ਉਹਨਾਂ ਦੇ ਨਾਲ ਸਰਕਲ ਇੰਚਾਰਜ ਬਲਵਿੰਦਰ ਸੈਣੀ, ਯੂਥ ਸੈਕਟਰ ਇੰਚਾਰਜ ਕਮਲ ਕਿਸ਼ੋਰ ਸ਼ਰਮਾ, ਯੂਥ ਇੰਚਾਰਜ (ਸ਼ਾਤਰ ਯੂਵਾ ਸੰਗਠਨ) ਸੈਕਟਰੀ ਅਮਰਿੰਦਰ ਸਿੰਘ ਲੱਕੀ ਅਤੇ ਬੇਦੀ ਸਾਹਿਬ, ਪ੍ਰਵੀਨ ਕੁਮਾਰ ਬਬਲਾ, ਕੁਲਦੀਪ ਸਿੰਘ, ਯੂਥ ਸਰਕਲ ਇੰਚਾਰਜ ਹਰਜਿੰਦਰ ਸਿੰਘ, ਜਸਕਰਨ ਸਿੰਘ ਬੂੱਥ ਇੰਚਾਰਜ ਆਦਿ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *