ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਦਿਵਾਲੀ ਤੇ ਸਮਾਗਮ ਦਾ ਆਯੋਜਨ

ss1

ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਦਿਵਾਲੀ ਤੇ ਸਮਾਗਮ ਦਾ ਆਯੋਜਨ

29malout01ਮਲੋਟ, 28 ਅਕਤੂਬਰ (ਆਰਤੀ ਕਮਲ) : ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੇ ਸ਼ੁੱਭ ਦਿਹਾੜੇ ਤੇ ਇਕ ਸਾਦੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਪ੍ਰਿਤਪਾਲ ਸਿੰਘ ਗਿੱਲ ਸਕੱਤਰ, ਦਲਜਿੰਦਰ ਸਿੰਘ ਬਿੱਲਾ ਸੰਧੂ ਪ੍ਰਬੰਧਕੀ ਸਕੱਤਰ, ਜਰਨੈਲ ਸਿੰਘ ਆਨੰਦ ਡਾਇਰੈਕਟਰ ਅਤੇ ਪ੍ਰਿੰਸੀਪਲ ਮੈਡਮ ਸੁਖਦੀਪ ਕੌਰ ਗਿੱਲ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ੍ਰੀ ਰੋਹੀਵਾਲਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਅਤੇ ਘਰ ਵਿਚ ਬਜ਼ੁਰਗਾਂ ਦਾ ਸਤਿਕਾਰ ਕਰਦਿਆਂ ਉਹਨਾਂ ਦੇ ਨਾਲ ਇਹ ਖੁਸ਼ੀਆਂ ਸਾਂਝੀਆਂ ਕਰਨ ਲਈ ਪ੍ਰੇਰਿਤ ਕੀਤਾ । ਸ੍ਰੀ ਬਿੱਲਾ ਸੰਧੂ ਨੇ ਸਮੂਹ ਸਟਾਫ, ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਦਿਵਾਲੀ ਦਾ ਤਿਉਹਾਰ ਖੁਸ਼ੀਆਂ ਭਰਿਆ ਹੋਣ ਦੀ ਕਾਮਨਾ ਕਰਦਿਆਂ ਕਿਹਾ ਕਿ ਘਰਾਂ ਤੇ ਦੀਵੇ ਬਾਲਨ ਦੇ ਨਾਲ ਨਾਲ ਇਸ ਦਿਨ ਇਕ ਦੀਵਾ ਆਪਣੇ ਮਨਾਂ ਅੰਦਰ ਵੀ ਬਾਲਨ ਦੀ ਲੋੜ ਹੈ ਜੋ ਕਿ ਤੁਹਾਡੀ ਜਿੰਦਗੀ ਦੇ ਅੰਦਰਲੇ ਹਨੇਰੇ ਨੂੰ ਰੌਸ਼ਨੀ ਵਿਚ ਤਬਦੀਲ ਕਰੇ । ਆਪਣੇ ਮਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵਿਕਾਰਾਂ ਵਿਚੋਂ ਬਾਹਰ ਕੱਢ ਕੇ ਆਪਸੀ ਪਿਆਰ, ਸਦਭਾਵਨਾ ਤੇ ਉਚਾ ਸੁੱਚਾ ਆਚਰਨ ਨਾਲ ਰੌਸ਼ਨ ਕਰਨ ਲਈ ਉਹਨਾਂ ਵਿਸ਼ੇਸ਼ ਤੌਰ ਤੇ ਨੌਜਵਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ਸਕੂਲ ਦੇ ਨਾਨ-ਟੀਚਿੰਗ ਸਟਾਫ ਨੂੰ ਮੈਨੇਜਮੈਂਟ ਵੱਲੋਂ ਮਿਠਿਆਈ ਦੇ ਡੱਬੇ ਵੀ ਵੰਡੇ ਗਏ । ਇਸ ਮੌਕੇ ਸਮੂਹ ਸਟਾਫ ਡ੍ਰਾ. ਰਜਿੰਦਰ ਕੁਮਾਰ ਸ਼ਰਮਾ, ਪ੍ਰੋ ਨਵਪ੍ਰੀਤ ਕੋਰ, ਪ੍ਰੋ.ਹਰਪੀ੍ਰਤ ਕੋਰ, ਪ੍ਰੋ ਕਮਲਜੀਤ ਕੌਰ, ਪੋz.ਜਸਵਿੰਦਰ ਸਿੰਘ, ਪ੍ਰੋ.ਰਿਸ਼ੀ ਹਿਰਦੇਪਾਲ, ਪ੍ਰੋ.ਗੁਰਬਿੰਦਰ ਸਿੰਘ, ਪੋ.ਸਿਮਰਜੀਤ ਸਿੰਘ, ਪ੍ਰੋ.ਸਰੋਜ ਰਾਣੀ, ਪ੍ਰੋ.ਅਨੁਰਾਗ, ਪ੍ਰੋ. ਸੁਮਿਤ ਸਿੰਘ ਗਿੱਲ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਨਵਦੀਪ ਕੌਰ, zਪ੍ਰੋ.ਪਰਮਜੀਤ ਕੌਰ, ਪ੍ਰੋ.ਗੁਰਜ਼ੀਤ ਸਿੰਘ, ਪ੍ਰੋ.ਅਰਸ਼ਦੀਪ ਚਹਿਲ, ਪ੍ਰੋ.ਨਿਸ਼ਾ ਕੈਂਥ, ਪ੍ਰੋ.ਸਾਹਿਲ ਗੁਲਾਟੀ ਅਤੇ ਪ੍ਰੋ.ਰਜ਼ੇਸ਼ਵਰ ਰਾਏ ਆਦਿ ਸਮੇਤ ਵੱਡੀ ਗਿਣਤੀ ਸਟਾਫ ਅਤੇ ਵਿਦਿਆਰਥੀ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *