ਸ਼ਹੀਦ ਫੋਜ਼ੀ ਦਾ ਹੋਇਆ ਪੂਰੇ ਸਨਮਾਨ ਨਾਲ ਸੰਸਕਾਰ

ss1

ਸ਼ਹੀਦ ਫੋਜ਼ੀ ਦਾ ਹੋਇਆ ਪੂਰੇ ਸਨਮਾਨ ਨਾਲ ਸੰਸਕਾਰ

armyਰਾਮਪੁਰਾ ਫੂਲ 29 ਅਕਤੂਬਰ (ਕੁਲਜੀਤ ਸਿੰਘ ਢੀਗਰਾਂ):ਨੇੜਲੇ ਪਿੰਡ ਆਲੀਕੇ ਦਾ ਫੋਜ਼ੀ ਸੁਖਜਿੰਦਰ ਸਿੰਘ ਪੁੱਤਰ ਬੇਅੰਤ ਸਿੰਘ ਪਿਛਲੇ ਦਿਨੀ ਦੇਸ਼ ਲਈ ਲੜਦਾ ਲੜਦਾ ਸ਼ਹਾਦਤ ਪਾ ਗਿਆ ਸੀ । ਉਸਦਾ ਅੱਜ ਅੰਤਿਮ ਸੰਸਕਾਰ ਜੱਦੀ ਪਿੰਡ ਆਲੀਕੇ ਵਿਖੇ ਪੂਰੇ ਸਰਕਾਰੀ ਸਨਮਾਨਾ ਨਾਲ ਫੋਜ਼ ਵੱਲੋ ਕੀਤਾ ਗਿਆ ।
ਸੁਖਜਿੰਦਰ ਸਿੰਘ ਪਿਛਲੇ ਤਿੰਨ ਸਾਲਾ ਤੋ ਫੋਂ ਵਿੱਚ ਨੋਕਰੀ ਕਰ ਰਿਹਾ ਸੀ ਜਿਸਦੀ ਡਿਊਟੀ ਹੁਣ 7ਆਰ ਆਰ ਸ੍ਰੀਨਗਰ ਵਿਖੇ ਸੀ ।27 ਅਕਤੂਬਰ ਨੂੰ ਸਵੇਰੇ ਕਰੀਬ ਪੰਜ ਵਜੇ ਆਪਦੀ ਡਿਊਟੀ ਕਰਦੇ ਸਮੇ ਅਚਾਨਕ ਅਤਵਾਦੀਆਂ ਵੱਲੋ ਕੀਤੇ ਹਮਲੇ ਵਿੱਚ ਕਈ ਗੋਲੀਆਂ ਲੱਗਣ ਦੇ ਬਾਵਜੂਦ ਵੀ ਆਖਰੀ ਦਮ ਤੱਕ ਲੜਾਂਈ ਲੜਦਾ ਰਿਹਾ ਅਤੇ ਦੇਸ਼ ਦੀ ਖਾਤਿਰ ਸ਼ਹੀਦੀ ਪ੍ਰਾਪਤ ਕਰ ਗਿਆ ।

       ਇਹ ਖ਼ਬਰ ਸੁਣਦੇ ਸਾਰ ਹੀ ਪਿੰਡ ਆਲੀਕੇ ਵਿਖੇ ਸੋਗ ਦੀ ਲਹਿਰ ਫੈਲ ਗਈ ।ਉਸਦੇ ਸਰਧਾਂਜਲੀ ਸਮਾਗਮ ਵਿੱਚ ਫੋਜ਼ ਦੇ ਉਚ ਅਧਿਕਾਰੀਆਂ ਤੋ ਇਲਾਵਾ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀ ਸਾਮਲ ਹੋਏ । ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਜਿਲ੍ਹਾ ਯੋਜਨਾ ਦੇ ਚੇਅਰਮੈਨ ਜਗਦੀਪ ਸਿੰਘ ਨੱਕਈ, ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ, ਤਹਿਸੀਲਦਾਰ ਗੁਰਚਰਨ ਸਿੰਘ ਮਹਿਲ, ਜੱਥੇਦਾਰ ਸਤਨਾਮ ਸਿੰਘ ਇੰਚਾਰਜ਼ ਅਕਾਲੀ ਦਲ ਭਾਇਰੂਪਾ, ਕਾਗਰਸੀ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਅਮਰਜੀਤ ਸਿੰਘ ਧਾਲੀਵਾਲ, ਆਲੀਕੇ ਪਿੰਡ ਦੇ ਸਰਪੰਚ ਮੇਜ਼ਰ ਸਿੰਘ ਅਤੇ ਨੇੜਲੇ ਸ਼ਪਿੰਡਾ ਦੇ ਲੋਕਾ ਨੇ ਸ਼ਹੀਦ ਨੂੰ ਸਰਧਾਂਜਲੀਆਂ ਭੇਟ ਕੀਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *