ਆਬਾਨ ਪਬਲਿਕ ਸਕੂਲ ‘ਚ ਨੈਸ਼ਨਲ ਡੀ-ਵਰਮਿੰਗ ਡੇ ਮਨਾਇਆ

ss1

ਆਬਾਨ ਪਬਲਿਕ ਸਕੂਲ ‘ਚ ਨੈਸ਼ਨਲ ਡੀ-ਵਰਮਿੰਗ ਡੇ ਮਨਾਇਆ


30-1
ਮਲੇਰਕੋਟਲਾ, 30 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਆਬਾਨ ਪਬਲਿਕ ਸਕੂਲ ਮਲੇਰਕੋਟਲਾ ਵਿਚ ਨੈਸ਼ਨਲ ਡੀ-ਵਰਮਿੰਗ ਡੇ ਮਨਾਇਆ। ਸਕੂਲ ਦੇ ਡਾਇਰੈਕਟਰ ਮੁਹੰਮਦ ਅਸ਼ਰਫ਼ ਨੇ ਅਤੇ ਸਟਾਫ ਮੈਬਰਾਂ ਵੱਲੋ ਲਗਪਗ 320 ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆ ਗੋਲੀਆ ਖਵਾਈਆ। ਇਸ ਮੌਕੇ ਪ੍ਰਿੰਸੀਪਲ ਰੁਖਸਾਨਾ ਪਰਵੀਨ ਨੇ ਕਿਹਾ ਕਿ ਕੁਪੋਸ਼ਣ ਤੋਂ ਤੋਂ ਬਚਣ, ਖੁੂਨ ਦੀ ਘਾਟ ਦੂਰ ਕਰਨ , ਥਕਾਵਟ ਤੋਂ ਛੁਟਕਾਰਾ ਪਾਉਣ, ਸੰਪੂਰਨ ਸਰੀਰਕ ਤੇ ਮਾਨਸਿਕ ਵਿਕਾਸ ਲਈ ਵਿਦਿਆਰਥੀਆਂ ਨੂੰ ਇਹ ਗੋਲੀਆ ਖਾਣੀਆ ਜਰੂਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਲਾ-ਦੁਆਲਾ ਸਾਫ ਰੱਖਣ, ਖੁੱਲੇ੍ਹ ‘ਚ ਪਖਾਨਾ ਨਾ ਜਾਣ, ਫਲ ਤੇ ਸਬਜੀਆ ਸਾਫ ਪਾਣੀ ਨਾਲ ਧੋਕੇ ਖਾਣ, ਖਾਣ ਮੌਕੇ ਹੱਥ ਸਾਬਣ ਨਾਲ ਧੋਣ ਤੇ ਹਮੇਸ਼ਾ ਸੰਤੁਲਿਤ ਭੋਜਨ ਖਾਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੁਹੰਮਦ ਅਸ਼ਰਫ਼ , ਅਬਦੁੱਲ ਮਜੀਦ, ਯਸ਼ਪ੍ਰੀਤ ਕੌਰ , ਫਰੀਹਾ, ਜਾਹਿਦਾ, ਸਮੀਨਾ, ਕਲਸੂਮ, ਨਾਜੀਆ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *