ਹਰੀ ਦਿਵਾਲੀ ਲਈ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ss1

ਹਰੀ ਦਿਵਾਲੀ ਲਈ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

28malout01ਮਲੋਟ, 28 ਅਕਤੂਬਰ (ਆਰਤੀ ਕਮਲ) : ਦਿੱਲੀ ਪਬਲਿਕ ਸਕੂਲ ਅਬੋਹਰ ਦੇ ਵਿਦਿਆਰਥੀਆਂ ਨੇ ਮਲੋਟ ਵਿਖੇ ਆ ਕੇ ਵਿਸ਼ੇਸ਼ ਤੌਰ ਤੇ ਮੁੱਖ ਬਜਾਰਾਂ ਵਿਚ ਈਕੋ ਫਰੈਂਡਲੀ ਦਿਵਾਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ । ਇਸ ਮੌਕੇ ਇਹਨਾਂ ਵਿਦਿਆਰਥੀਆਂ ਨਾਲ ਵੱਡੀ ਗਿਣਤੀ ਅਧਿਆਪਕ ਵੀ ਮੌਜੂਦ ਸਨ । ਇਸ ਮੌਕੇ ਵਿਦਿਆਰਥੀਆਂ ਨੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਲਈ ਜਿਥੇ ਵੱਖ ਵੱਖ ਤਰਾਂ ਦੇ ਸਲੋਗਨ ਲਿੱਖੇ ਪੋਸਟਰ ਫੜੇ ਹੋਏ ਸਨ ਉਥੇ ਨਾਲ ਹੀ ਜੜੀ ਬੂਟੀ ਵਾਲੇ ਪੌਦੇ ਵੀ ਵੰਡੇ ਅਤੇ ਲੋਕਾਂ ਨੂੰ ਪੌਦਿਆਂ ਤੇ ਵਾਤਾਵਰਨ ਨਾਲ ਪ੍ਰੇਮ ਕਰਨ ਦਾ ਸੰਦੇਸ਼ ਦਿੱਤਾ । ਇਸ ਮੌਕੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਵੀ ਕੀਤੇ ਅਤੇ ਲੋਕਾਂ ਨੂੰ ਈਕੋ ਫਰੈਂਡਲੀ ਦਿਵਾਲੀ ਮਨਾਉਣ ਅਤੇ ਪਟਾਕਿਆਂ ਦੇ ਧੂੰਏ ਨਾਲ ਇਨਸਾਨੀ ਜੀਵਨ ਤੇ ਪੈਣ ਵਾਲੇ ਦੁਰਪ੍ਰਭਾਵ ਬਾਰੇ ਦੱਸਿਆ । ਬਹੁਤ ਹੀ ਅਨੁਸ਼ਾਸਨ ਅਤੇ ਸ਼ਾਂਤਮਈ ਮਹੌਲ ਵਿਚ ਵਿਦਿਆਰਥੀਆਂ ਵੱਲੋਂ ਕੱਢੀ ਇਸ ਰੈਲੀ ਨੇ ਲੋਕਾਂ ਨੂੰ ਤਿਉਹਾਰ ਮੌਕੇ ਆਪਸੀ ਪ੍ਰੇਮ ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਵੀ ਦਿੱਤਾ । ਮਲੋਟ ਵਾਸੀਆਂ ਵੱਲੋਂ ਵੀ ਇਹਨਾਂ ਵਿਦਿਆਰਥੀਆਂ ਦੀ ਭਰੂਪਰ ਸ਼ਲਾਘਾ ਕੀਤੀ ਗਈ ਅਤੇ ਪੌਦੇ ਵੰਡ ਕੇ ਹਰੀ ਦਿਵਾਲੀ ਮਨਾਉਣ ਦਾ ਸੰਦੇਸ਼ ਦੇਣ ਲਈ ਧੰਨਵਾਦ ਕੀਤਾ ।

print
Share Button
Print Friendly, PDF & Email