ਕਿਓ ਤਿਓਹਾਰਾ ਦੇ ਦਿਨਾਂ ਵਿਚ ਹੀ ਸਿਹਤ ਵਿਭਾਗ ਦੀ ਟੀਮ ਜਾਗਦੀ ਹੈ ?

ss1

ਕਿਓ ਤਿਓਹਾਰਾ ਦੇ ਦਿਨਾਂ ਵਿਚ ਹੀ ਸਿਹਤ ਵਿਭਾਗ ਦੀ ਟੀਮ ਜਾਗਦੀ ਹੈ ?
ਮਠਿਆਈ ਦੇ ਸੈਂਪਲ ਭਰੇ

_20161028_150328 _20161028_150350ਜੰਡਿਆਲਾ ਗੁਰੂ 28 ਅਕਤੂਬਰ ( ਵਰਿਦਰ ਸਿਂਘ ) ਅੱਜ ਜੰਡਿਆਲਾ ਗੁਰੂ ਵਿੱਚ ਤਿਓਹਾਰਾਂ ਦੇ ਚਲਦਿਆਂ ਮਿਲਾਵਟੀ ਮਿਠਾਈਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅਚਨਚੇਤ ਚੈਕਿੰਗ ਕੀਤੀ । ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਿਹਤ ਵਿਭਾਗ ਦੀ ਟੀਮ ਦੀ ਭਿਣਕ ਲਗਦੀਆਂ ਹੀ ਜੰਡਿਆਲਾ ਗੁਰੂ ਸ਼ਹਿਰ ਵਿੱਚ ਹਲਵਾਈਆਂ ,ਕਰਿਆਨੇ ,ਡੇਅਰੀ ਆਦਿ ਬੰਦ ਹੋ ਗਏ । ਸੇਹਤ ਵਿਭਾਗ ਦੀ ਟੀਮ ਵੱਲੋ ਘਾਹ ਮੰਡੀ ਨਜ਼ਦੀਕ ਬੀਕਾਨੇਰ ਸਵੀਟ ਤੋਂ ਰਸਗੁਲੇ ਅਤੇ ਗੁਲਾਬ ਜਾਮੁਣ ਦੇ ਸੈਂਪਲ ਲਏ ਗਏ। ਇਸ ਮੌਕੇ ਸੁਖਰਾਜ ਸਿੰਘ ਫ਼ੂਡ ਸੇਫਟੀ ਅਫਸਰ ਅਤੇ ਨਿਰਮਲ ਸਿੰਘ ਸਾਥੀਆਂ ਸਮੇਤ ਹਾਜ਼ਿਰ ਸਨ।ਉਨ੍ਹਾਂ ਆਖਿਆ ਕਿ ਮਿਲਾਵਟ ਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਬਾਜ਼ਾਰ ਵਿਚ ਇਸ ਗਲ ਦੀ ਚਰਚਾ ਕਰਦੇ ਹੋਏ ਦੁਕਾਨਦਾਰ ਵਿਭਾਗ ਦੇ ਅਧਿਕਾਰੀਆਂ ਨੂਁ ਕੋਸਦੇ ਰਹੇ ਕਿ ਅੱਜ ਕਲ੍ਹ ਤਿਓਹਾਰਾ ਦੇ ਦਿਨਾਂ ਵਿਚ ਹੀ ਸਿਹਤ ਵਿਭਾਗ ਦੀ ਟੀਮ ਕਿਓ ਜਾਗਦੀ ਹੈ ? ਇਸਤੋਂ ਇਲਾਵਾ ਹੋਰਨਾਂ ਦਿਨਾਂ ਵਿਚ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *