ਧਨਵੰਤਰੀ ਦਿਵਸ ਨੂੰ ਮੁੱਖ ਰੱਖਦੇ ਹੋਏ ਆਯੁਰਵੈਦਿਕ ਦਿਵਸ ਮਨਾਇਆ

ss1

ਧਨਵੰਤਰੀ ਦਿਵਸ ਨੂੰ ਮੁੱਖ ਰੱਖਦੇ ਹੋਏ ਆਯੁਰਵੈਦਿਕ ਦਿਵਸ ਮਨਾਇਆ

img-20161027-wa0055ਮਹਿਲ ਕਲਾਂ 28 ਅਕਤੂਬਰ (ਪ੍ਰਦੀਪ ਕੁਮਾਰ) ਅੱਜ ਮਿਤੀ 28/10/2016 ਨੂੰ ਡਾਇਰੈਕਟਰ ਆਯੁਰਵੈਦਿਕ ਸ੍ਰੀ ਰਾਕੇਸ਼ ਕੁਮਾਰ ਸ਼ਰਮਾਂ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ.ਸਮਰਾਟ ਵਿਕਰਮ ਸਹਿਗਲ ਜੀ ਦੀ ਰਹਿਨੁਮਾਈ ਹੇਠ ਸੀ.ਐਚ.ਸੀ ਮਹਿਲ ਕਲਾਂ ਅਤੇ ਚੰਨਣਵਾਲ ਤੋਂ ਇਲਾਵਾ ਪੀ.ਐਚ.ਸੀ ਗਹਿਲ ਵਿਖੇ ਡਾ.ਨਵਨੀਤ ਬਾਂਸਲ,ਡਾ.ਹਰਜੋਤ ਸ਼ਰਮਾਂ ਅਤੇ ਡਾ.ਸੀਮਾਂ ਬਾਂਸਲ ਨੇ ਨੈਸ਼ਨਲ ਆਯੁਰਵੈਦਿਕ ਦਿਵਸ ਮਨਾਇਆ।ਜਿਸ ਵਿੱਚ ਉਨਾਂ ਨੇ ਇਸ ਦਿਵਸ ਦੇ ਥੀਮ ਸ਼ਕਰ ਰੋਗ ਤੋਂ ਬਚ-ਬਚਾ ਬਾਰੇ ਵਿਸਤਾਰ ਸਹਿਤ ਦੱਸਿਆ।ਇਸ ਮੌਕੇ ਉਨਾਂ ਨੇ ਸ਼ੂਗਰ ਦੀ ਰੋਕਥਾਮ,ਯੋਗ ਆਸਨਾਂ,ਖੁਰਾਕ ਅਤੇ ਆਯੁਰਵੈਦਿਕ ਦਵਾਈਆਂ ਨਾਲ ਬਚਾਅ ਬਾਰੇ ਚਾਨਣਾਂ ਪਾਇਆ ਅਤੇ ਧਨਵੰਤਰੀ ਪੂਜਾ ਵੀ ਕੀਤੀ ਗਈ।ਇਸ ਸਮੇਂ ਸਮੂਹ ਸਟਾਫ ਅਤੇ ਉਪਵੈਦ ਆਦਿ ਹਾਜਰ ਸਨ।

print
Share Button
Print Friendly, PDF & Email