ਵਿਦਿਆਰਥਣਾਂ ਨੇ ਫਿਰ ਰੁਸ਼ਨਾਇਆ ਸੁਖਾਨੰਦ ਕਾਲਜ ਦਾ ਨਾਮ

ss1

ਵਿਦਿਆਰਥਣਾਂ ਨੇ ਫਿਰ ਰੁਸ਼ਨਾਇਆ ਸੁਖਾਨੰਦ ਕਾਲਜ ਦਾ ਨਾਮ
ਯੁਵਕ ਮੇਲੇ ਵਿੱਚ ਸੁਖਾਨੰਦ ਨੇ ਹਾਸਿਲ ਕੀਤਾ ਓਵਰ ਆਲ ਤੀਸਰਾ ਸਥਾਨ

111ਭਗਤਾ ਭਾਈ ਕਾ 28 ਅਕਤੂਬਰ (ਸਵਰਨ ਸਿੰਘ ਭਗਤਾ) ਸੰਤ ਬਾਬਾ ਹਜੂਰਾ ਸਿੰਘ ਦੀ ਕੁਸ਼ਲ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਨੇ ਦੇਵ ਸਮਾਜ ਕਾਲਜ ਫਾਰ ਵਿਮੈਨ ਫ਼ਿਰੋਜ਼ਪੁਰ ਵਿਖੇ ਆਯੋਜਿਤ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਜੋ ਕਿ ਲਗਾਤਾਰ ਚਾਰ ਦਿਨ ਚੱਲਿਆ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੋਗਾਫ਼ਿਰਜ਼ੋਪੁਰ ਜ਼ੋਨ ਬੀ ਦੇ ਇਸ ਖੇਤਰੀ ਮੁਕਾਬਲੇ ਵਿੱਚ ਕਾਲਜ ਦੀਆਂ ਪ੍ਰਤਿਭਾਵਾਨ ਵਿਦਿਆਰਥਣਾਂ ਨੇ ਕਵਿਤਾ, ਕਹਾਣੀ,ਨਿਬੰਧ ਲੇਖਨ,ਮਿੱਟੀ ਦੇ ਖਿਡੌਣੇ, ਇੰਨੂੰ, ਛਿੱਕੂ ਬਣਾਉਣਾ, ਟੋਕਰੀ ਤੇ ਪੀੜ੍ਹੀ ਬੁਣਨੀ, ਕਾਰਟੂਨਿੰਗ, ਸਟਿੱਲ ਲਾਈਫ ਪੇਂਟਿੰਗ, ਭੰਡ, ਮਿਮੀਕਰੀ, ਫੋਟੋਗ੍ਰਾਫੀ, ਪੋਸਟਰ ਮੇਕਿੰਗ, ਮੋਨੋਐਕਟਿੰਗ, ਐਲੋਕਿਊਸ਼ਨ, ਭਾਸ਼ਣ ,ਸਕਿੱਟ, ਅਤੇ ਨਾਟਕ ਵਿੱਚ ਕੁੱਲ 22 ਇਨਾਮ ਹਾਸਲ ਕਰਕੇ ਸੰਸਥਾ ਦਾ ਨਾਮ ਰੁਸ਼ਨਾਇਆ।12 ਕਾਲਜਾਂ ਵਿੱਚ ਚੱਲੇ ਇਸ ਕਰੜੇ ਮੁਕਾਬਲੇ ਵਿੱਚ ਸੁਖਾਨੰਦ ਕਾਲਜ ਨੇ 4 ਪਹਿਲੇ ਸਥਾਨ, 8 ਦੂਜੇ ਸਥਾਨ, 8 ਤੀਜੇ ਸਥਾਨ ਅਤੇ ਸਰਵਉੱਤਮ ਪੇਸ਼ਕਾਰੀ ਲਈ 2 ਵਿਅਕਤੀਗਤ ਇਨਾਮ ਪ੍ਰਾਪਤ ਕਰਕੇ ਓਵਰ ਆਲ ਤੀਸਰਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਿਲ ਕੀਤਾ।ਸੁਖਾਨੰਦ ਵਿਦਿਅਕ ਸੰਸਥਾਵਾਂ ਦੇ ਉੱਪ ਚੇਅਰਮੈਨ ਮੱਖਣ ਸਿੰਘ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਯੁਵਕ ਮੇਲੇ ਦੀਆਂ ਜੇਤੂ ਅਤੇ ਇਸ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਹੀ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਹਨਾਂ ਦੇ ਸਾਰੇ ਇੰਚਾਰਜ ਪੋ੍ਰਫ਼ੈਸਰ ਸਾਹਿਬਾਨ, ਯੂਥ ਫੈਸਟੀਵਲ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਜੀਤ ਕੌਰ, ਵਾਈਸ ਪ੍ਰਿੰਸੀਪਲ ਅਤੇ ਸ੍ਰੀਮਤੀ ਰਵਨੀਤ ਕੌਰ, ਮੁਖੀ ਸੰਗੀਤ ਵਿਭਾਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *