ਸੁਖਾਨੰਦ ਗਰਲਜ਼ ਕਾਲਜ ਦੀ ਗੱਤਕਾ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ss1

ਸੁਖਾਨੰਦ ਗਰਲਜ਼ ਕਾਲਜ ਦੀ ਗੱਤਕਾ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

sotiਭਗਤਾ ਭਾਈ ਕਾ 28 ਅਕਤੂਬਰ (ਸਵਰਨ ਸਿੰਘ ਭਗਤਾ) ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ)ਦੀ ਗੱਤਕਾ ਟੀਮ ਨੇ ਤੀਸਰੇ ਰਾਜ ਪੱਧਰੀ, ਮਾਤਾ ਭਾਗ ਕੌਰ ਗੱਤਕਾ ਕੱਪ 2016, ਜੋ ਕਿ ਜਲੰਧਰ ਵਿਖੇ ਆਯੋਜਿਤ ਕੀਤਾ ਗਿਆ ਵਿੱਚ ਸ਼ਾਨਦਾਰ ਗੱਤਕਾ ਪ੍ਰਦਰਸ਼ਨ ਕੀਤਾ। ਟੀਮ ਕੈਪਟਨ ਹਰਪ੍ਰੀਤ ਕੌਰ ਬੀ.ਏ. 2 ਦੀ ਅਗਵਾਈ ਹੇਠ ਬੇਹਤਰੀਨ ਪ੍ਰਦਰਸ਼ਨ ਲਈ ਕਾਲਜ ਦੀ ਗੱਤਕਾ ਟੀਮ ਨੂੰ 2100 ਰੁਪਏ ਦਾ ਨਕਦ ਪੁਰਸਕਾਰ ਮਿਲਿਆ। ਇਸ ਮਾਣ ਭਰੀ ਪ੍ਰਾਪਤੀ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ ਚੇਅਰਮੈਨ ਮੱਖਣ ਸਿੰਘ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਟੀਮ ਦੇ ਕੋਚ ਬੁੱਧ ਸਿੰਘ ਖਾਲਸਾ, ਖਿਡਾਰਣਾਂ ਤੇ ਉਹਨਾਂ ਦੇ ਮਾਤਾਪਿਤਾ, ਖੇਡ ਵਿਭਾਗ ਦੇ ਮੁਖੀ ਡਾ. ਸੁਖਜੀਤ ਢਿੱਲੋਂ ਅਤੇ ਸਹਾਇਕ ਪੋ੍ਰਫ਼ੈਸਰ ਮਿਸ ਕਿਰਨਦੀਪ ਕੌਰ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *