ਪੇਂਡੂ ਮੰਡੀਆ ਵਿੱਚੋਂ ਸਵੱਦੀ ਮੰਡੀ ਝੌਨੇ ਦੀ ਆਮਦ ‘ਤੇ ਰਹੀ ਅੱਵਲ

ss1

ਪੇਂਡੂ ਮੰਡੀਆ ਵਿੱਚੋਂ ਸਵੱਦੀ ਮੰਡੀ ਝੌਨੇ ਦੀ ਆਮਦ ‘ਤੇ ਰਹੀ ਅੱਵਲ
ਸੁਸਤ ਰਫਤਾਰੀ ਚੱਲ ਰਹੀ ਹੈ ਲਿਫਟਿੰਗ ਵਿੱਚ

27-mlp-01ਮੁੱਲਾਂਪੁਰ ਦਾਖਾ 27 ਅਕਤੂਬਰ(ਮਲਕੀਤ ਸਿੰਘ) ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੇ ਰਿਕਾਰਡ ਅਨੁਸਾਰ ਪੇਂਡੂ ਮੰਡੀਆ ਵਿੱਚੋਂ ਸਵੱਦੀ ਮੰਡੀ ਵਿੱਚ ਸਭ ਤੋਂ ਵੱਧ ਝੋਨਾ ਆਇਆ। ਜਦਕਿ ਚੱਕ ਕਲਾਂ ਮੰਡੀ ਵਿੱਚ ਸਭ ਤੋਂ ਘੱਟ ਆਮਦ ਹੋਈ। ਸਵੱਦੀ ਵਿੱਚ 27 ਅਕਤੂਬਰ ਤੱਕ ਇੱਕ ਲੱਖ ਸੱਠ ਹਜਾਰ ਛੇ ਸੌ ਕੁਅੰਟਲ ਝੋਨਾ ਆਇਆ। ਚੱਕ ਕਲਾਂ ਵਿੱਚ ਕੇਵਲ 1190 ਕੁਅੰਟਲ ਝੋਨਾ ਅਇਆ। ਸਰਕਾਰੀ ਖ੍ਰੀਦ ਏਜੰਸੀਆ ਵਿੱਚੋਂ ਸਭ ਤੋਂ ਝੋਨੇ ਦੀ ਖ੍ਰੀਦ ਪਨਸਪ ਨੇ ਕੀਤੀ। ਇਸ ਏਜੰਸੀ ਨੇ ਹੁਣ ਤੱਕ ਇੱਕ ਲੱਖ ਸੱਠ ਹਜਾਰ ਤਿੰਨ ਸੌ ਤੀਹ ਕੁਅੰਟਲ ਝੋਨਾ ਖ੍ਰੀਦਿਆ। ਸਭ ਤੋਂ ਘੱਟ ਖ੍ਰੀਦ ਖ੍ਰੀਦ ਏਜੰਸੀ ਵੇਅਰਹਾਊਸ ਨੇ ਕੀਤੀ। ਇਸ ਏਜੰਸੀ ਨੇ ਕੁੱਲ 4 ਹਜਾਰ 220 ਕੁਅੰਟਲ ਕੀਤੀ। ਕੇਂਦਰ ਦੀ ਖ੍ਰੀਦ ਏਜੰਸੀ ਐਫ ਸੀ ਆਈ ਨੇ ਇਨਾਂ ਮੰਡੀਆ ਵਿੱਚ ਅਜੇ ਤੱਕ ਕੋਈ ਖਾਤਾ ਨਹੀ ਖੋਲਿਆ। ਮਾਰਕੀਟ ਕਮੇਟੀ ਦੀਆ 11 ਮੰਡੀਆ ਵਿੱਚੋ ਪਨਗਰੇਨ ਨੇ 1,19,320 ਕੁਅੰਟਲ, ਮਾਰਕਫੈੱਡ 39 ਹਜਾਰ 580 ਕੁਅੰਟਲ, ਪਨਸਪ ਨੇ 1,60, 330 ਕੁਅੰਟਲ, ਵੇਅਰਹਾਊਸ ਨੇ 4 ਹਜਾਰ 320 ਕੁਅੰਟਲ,ਐਗਰੋ ਨੇ 29 ਹਜਾਰ 550 ਕੁਅੰਟਲ ਝੋਨਿਆ ਖ੍ਰੀਦਿਆ। ਇਨਾਂ ਏਜੰਸੀਆ ਦੀ ਕੁੱਲ ਖ੍ਰੀਦ 3 ਲੱਖ 53 ਹਜਾਰ100 ਕੁਅੰਟਲ ਝੋਨੇ ਦੀ ਖ੍ਰੀਦ ਕੀਤੀ। ਕਸਬਾ ਮੁੱਲਾਂਪੁਰ ਦਾਖਾ ਦੀ ਮੰਡੀ ਦੀ ਕੁੱਲ ਖ੍ਰੀਦ 4 ਲੱਖ 46 ਹਜਾਰ 660 ਕੁਅੰਟਲ ਝੋਨੇ ਦੀ ਖ੍ਰੀਦ ਕੀਤੀ।

            ਉਕਤ ਮੰਡੀਆ ਵਿੱਚ ਲਿਫਟਿੰਗ ਦੀ ਸੁਸਤ ਰਫਤਾਰ ਕਾਰਨ ਬੋਰੀਆ ਦੇ ਅੰਬਾਰ ਲੱਗੇ ਹੋਏ ਹਨ। ਲੇਬਰ ਨੂੰ ਚੱਕ ਕੇ ਮੰਡੀ ਦੇ ਫੜ ਵਿੱਚ ਧਾਂਕ ਲਾਉਣੀ ਪੈਂਦੀ ਹੈ। ਫਿਰ ਕਿਤੇ ਜਾ ਕੇ ਕਿਸਾਨ ਨੂੰ ਝੋਨਾ ਉਤਾਰਨ ਦੀ ਜਗਾ ਮਿਲਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *