ਮਾਨਸਾ ਦੀ ਵਿਆਹੁਤਾ ਲੜਕੀ ਸਵੇਤਾ ਦੀ ਭਾਖੜਾ ‘ਚ ਮਿਲੀ ਲਾਸ਼

ss1

ਮਾਨਸਾ ਦੀ ਵਿਆਹੁਤਾ ਲੜਕੀ ਸਵੇਤਾ ਦੀ ਭਾਖੜਾ ‘ਚ ਮਿਲੀ ਲਾਸ਼
ਪਰਿਵਾਰ ਨੇ ਸਹੁਰੇ ਪਰਿਵਾਰ ਤੇ ਲਾਇਆ ਕਤਲ ਦਾ ਦੋਸ਼, ਸਮਾਣਾ ਪ੍ਰਸ਼ਾਸਨ ਦੇ ਖਿਲਾਫ ਮਾਨਸਾ ‘ਚ ਰੋਸ ਪ੍ਰਦਰਸ਼ਨ

mns-13ਮਾਨਸਾ , 27 ਅਕਤੂਬਰ (ਅਮਰਜੀਤ ਸਿੰਘ ਮਾਖਾ ) ਕਰੀਬ ਪੰਜ ਸਾਲ ਪਹਿਲਾਂ ਮਾਨਸਾ ਦੀ ਸਮਾਣਾ ਵਿਖੇ ਵਿਆਹੀ ਲੜਕੀ ਸ਼ਵੇਤਾ ਦੀ ਭਾਖੜਾ ਨਹਿਰ ਵਿਚੋਂ ਭੇਦਭਰੀ ਹਾਲਤ ਵਿਚੋਂ ਲਾਸ਼ ਮਿਲਣ ਤੋਂ ਬਾਅਦ ਮਾਪਿਆਂ ਵਿਚ ਭਾਰੀ ਰੋਸ ਪਾਇਆ ਗਿਆ ਹੈ। ਹਾਲਾਂਕਿ ਸਮਾਣਾ ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਕੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਖਿਲਾਫ਼ ਮਾਮਲਾ ਦਰਜ ਕਰ ਚੁੱਕੀ ਹੈ ਪਰ ਵਿਆਹੁਤਾ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਉਨਾਂ ਦੀ ਧੀ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਨੂੰ ਜਾਨੋਂ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ ਗਿਆ ਤਾਂ ਕਿ ਇਹ ਖੁਦਕੁਸ਼ੀ ਦਾ ਮਾਮਲਾ ਲੱਗੇ। ਜ਼ਿਕਰਯੋਗ ਹੈ ਕਿ ਸ਼ਵੇਤਾ ਇੱਕ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਸੀ। ਜਦ ਉਹ ਸਕੂਲ ਤੋਂ ਘਰ ਵਾਪਸ ਨਾ ਆਈ ਤਾਂ ਕਾਫੀ ਭਾਲ ਕਰਨ ‘ਤੇ ਉਸ ਦੀ ਲਾਸ਼ ਭਾਖੜਾ ਨਹਿਰ ਵਿਚੋਂ ਮਿਲੀ ਸੀ। ਬੁਢਲਾਡਾ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਵੀਰ ਕੌਰ ਨੱਤ ਅਤੇ ਹੋਰਨਾਂ ਸ਼ਹਿਰ ਵਾਸੀਆਂ ਵੱਲੋਂ ਇਸ ਦਾ ਵਿਰੋਧ ਕਰਨ ਤੋਂ ਬਾਅਦ ਪੁਲਿਸ ਨੇ ਪਤੀ ਰਵੀ ਗਰਗ, ਜਠਾਣੀ ਅਕਾਲੀ ਕੌਂਸਲਰ ਜੋਤੀ ਗਰਗ, ਜੇਠ ਵਿਨੋਦ ਬਿੱਟੂ ਅਤੇ ਸੱਸ ਅਨੀਤਾ ਰਾਣੀ ਵਾਸੀ ਆਨੰਦ ਕਾਲੋਨੀ ਸਮਾਣਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਵੀਰਵਾਰ ਨੂੰ ਮਾਨਸਾ ਵਿਖੇ ਸ਼ਵੇਤਾ ਦੀ ਲਾਸ਼ ਲਿਆ ਕੇ ਮਾਪਿਆਂ ਨੇ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਸ਼ਵੇਤਾ ਦੇ ਮਾਮਾ ਵਿਜੈ ਬਾਂਸਲ, ਭਾਰਤ ਭੂਸ਼ਨ, ਮਾਂ ਸ਼ਾਂਤੀ ਰਾਣੀ, ਭੈਣ ਮੀਨੂੰ ਰਾਣੀ, ਰਿਸ਼ਤੇਦਾਰ ਜਨਕ ਰਾਜ, ਸਿਕੰਦਰ ਸਿੰਘ, ਮੋਹਨ ਲਾਲ, ਜਸਪਾਲ ਵਿੱਕੀ ਆਦਿ ਨੇ ਕਿਹਾ ਕਿ ਸ਼ਵੇਤਾ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ, ਉਸ ਨੂੰ ਸਹੁਰੇ ਪਰਿਵਾਰ ਵੱਲੋਂ ਜਾਨੋਂ ਮਾਰ ਦੇਣ ਤੋਂ ਬਾਅਦ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਨਹਿਰ ਵਿਚ ਸੱਟ ਦਿੱਤਾ ਗਿਆ। ਪਰਿਵਾਰ ਨੇ ਲਾਸ਼ ਦਾ ਪਟਿਆਲਾ ਤੋਂ ਪੋਸਟ ਮਾਰਟਮ ਕਰਵਾਇਆ ਅਤੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਇਹ ਸੱਚ ਸਾਹਮਣੇ ਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *