ਕੰਨਿਆ ਸਕੂਲ ਦਾਖਾ ਵਿਖੇ ਮਨਾਇਆ ਗਿਆ ਕੌਂਸਲਿੰਗ ਹਫ਼ਤਾ

ss1

ਕੰਨਿਆ ਸਕੂਲ ਦਾਖਾ ਵਿਖੇ ਮਨਾਇਆ ਗਿਆ ਕੌਂਸਲਿੰਗ ਹਫ਼ਤਾ

27-mlp-002ਮੁੱਲਾਂਪੁਰ ਦਾਖਾ 27 ਅਕਤੂਬਰ(ਮਲਕੀਤ ਸਿੰਘ)  ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਪੰਜਾਬ ਵੱਲੋਂ ਜਾਰੀ ਕੀਤੇ ਗਾਈਡੈਂਸ ਕੈਲੰਡਰ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ 18 ਅਕਤੂਬਰ ਤੋਂ 25 ਅਕਤੂਬਰ, 2016 ਤੱਕ ਕੌਂਸਲਿੰਗ ਹਫ਼ਤਾ ਮਨਾਇਆ ਗਿਆ ਜਿਸ ਦੌਰਾਨ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੈਟ੍ਰਿਕ ਪ੍ਰੀਖਿਆ ਪਾਸ ਕਰਨ ਉਪਰੰਤ ਵੱਖ-ਵੱਖ ਕਿੱਤਿਆਂ ਨਾਲ ਸਬੰਧਿਤ ਕੋਰਸਾਂ ਬਾਰੇ ਸਕੂਲ ਦੇ ਅਧਿਆਪਕਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਬੁਲਾਰਿਆਂ ਨੂੰ ਬੁਲਾ ਕੇ ਰੋਜ਼ਾਨਾ ਜਾਣਕਾਰੀ ਮੁਹੱਈਆ ਕਰਵਾਈ ਗਈ ਇਸੇ ਦੌਰਾਨ ਸਕੂਲ ਗਾਈਡੈਂਸ ਕੌਂਸਲਰ ਸ਼੍ਰੀਮਤੀ ਸੁਮਨਜੀਤ ਕੌਰ ਵੱਲੋਂ ਵਿਦਿਆਰਥਣਾਂ ਦੀ ਰੁਚੀ ਅਤੇ ਕਾਬਲੀਅਤ ਜਾਚਣ ਲਈ ਮੋਨੀਟਰਿੰਗ ਪ੍ਰੋਫਾਰਮੇ ਵੀ ਭਰੇ ਗਏ ਅਤੇ ਢੁਕਵੇਂ ਕਿੱਤੇ ਅਤੇ ਕੋਰਸ ਸਬੰਧੀ ਸੁਝਾਅ ਦਿੱਤੇ ਗਏ ਇਸ ਕੌਂਸਲਿੰਗ ਪ੍ਰੋਗਰਾਮ ਵਿੱਚ ਸਕੂਲ ਪਿੰਸੀਪਲ ਸ੍ਰੀ ਮਤੀ ਰਾਜਵਿੰਦਰ ਕੌਰ, ਸ. ਮਨਦੀਪ ਸਿੰਘ ਸੇਖੋਂ, ਸ਼੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਬਲਜਿੰਦਰ ਕੌਰ, ਸ. ਬਚਿੱਤਰ ਸਿੰਘ ਅਤੇ ਹੋਰ ਅਧਿਆਪਕਾਂ ਨੇ ਭਾਗ ਲਿਆ|

print
Share Button
Print Friendly, PDF & Email

Leave a Reply

Your email address will not be published. Required fields are marked *