ਸਵੀਪ ਸਕੀਮ ਅਧੀਨ ਵਿਦਿਆਰਥੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੇਪਰ ਰੀਡਿੰਗ ਮੁਕਾਬਲੇ ਕਰਵਾਏ

ss1

ਸਵੀਪ ਸਕੀਮ ਅਧੀਨ ਵਿਦਿਆਰਥੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੇਪਰ ਰੀਡਿੰਗ ਮੁਕਾਬਲੇ ਕਰਵਾਏ

dscn7278ਬਠਿੰਡਾ (ਪਰਵਿੰਦਰ ਜੀਤ ਸਿੰਘ)ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣਾ ਚੋਣ ਅਫਸਰ ਬਠਿੰਡਾ ਦੇ ਨਿਰਦੇਸ਼ ਅਨੁਸਾਰ ਸ. ਅਨਮੋਲ ਸਿੰਘ ਧਾਲੀਵਾਲ ਪੀ.ਸੀ.ਐਸ. ਐਸ.ਡੀ.ਐਮ. ਬਠਿੰਡਾਕਮ ਚੌਣਕਾਰ ਰਜਿਸਟਰੇਸ਼ਨ ਅਫਸਰ, ਬਠਿੰਡਾ ਸ਼ਹਿਰੀ ਵੱਲੋ ਅੱਜ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਸਵੀਪ ਸਕੀਮ ਅਧੀਨ ਵਿਦਿਆਰਥੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿੱਚ ਸ.ਲਖਵਿੰਦਰ ਸਿੰਘ ਤਹਿਸੀਲਦਾਰ ਬਠਿੰਡਾ ਮੁੱਖ ਮਹਿਮਾਨ ਵੱਜੋ ਪੁੱਜੇ। ਡਾ. ਰਮੇਸ਼ ਚੰਦਰ ਪਸਰੀਜਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਵੋਟ ਪਾਊਣ ਲਈ ਪ੍ਰੇਰਿਤ ਕੀਤਾ। ਇਸ ਮੁਕਾਬਲੇ ਵਿੱਚ ਕੁੱਲ 15 ਪੇਪਰ ਪੜ੍ਹੇ ਗਏ ਜਿਨਾਂ ਵਿੱਚੋ ਪੁਲਕਿਤ ਵਾਲੀਆ ਨੇ ਪਹਿਲਾ, ਅਨਮੋਲ ਸ਼ਰਮਾਂ ਨੇ ਦੂਜਾ ਅਤੇ ਪ੍ਰਿਆ ਯਾਦਵ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਗੁਰਦੀਪ ਸਿੰਘ ਮਾਨ ਇਲੈਕਸ਼ਨ ਇੰਨਚਾਰਜ ਨੇ ਵੋਟਾਂ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥੀਆਂ ਵੱਲੋ ਪੇਸ਼ ਕੀਤੇ ਗਏ ਪੇਪਰਾਂ ਦੀ ਸ਼ਲਾਘਾ ਕਰਦਿਆਂ ਜਿੰਮੇਵਾਰ ਵੋਟਰ ਬਣਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਜੀ ਵੱਲੋ ਇਹਨਾਂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਡਾ. ਊਸ਼ਾ ਕਿਰਨ ਅਤੇ ਪ੍ਰੋ ਅਰੁਣ ਬਾਲਾ ਨੇ ਜੱਜ ਦੀ ਭੂਮਿਕਾ ਨਿਭਾਈ। ਵਿਦਿਆਰਥਣ ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਨਿਡਰ ਹੋ ਕੇ ਬਿਨਾਂ ਕਿਸੇ ਲਾਲਚ ਦੇ ਵੋਟ ਪਾਉਣ ਦੀ ਸੰਹੁ ਚੁਕਾਈ। ਪ੍ਰੋ ਪਰਮਦੀਪ ਕੌਰ ਨੇ ਮੰਚ ਦਾ ਸਚਾਲਨ ਕੀਤਾ ਅਤੇ ਪ੍ਰੋ ਅਮਲਾ ਸ਼ਰਮਾਂ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਚੋਣ ਪ੍ਰਕਿਰਿਆ ਤੇ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਹਾਸਿਲ ਕੀਤੀ।

print
Share Button
Print Friendly, PDF & Email