ਸੰਤ ਫ਼ਤਹਿ ਸਿੰਘ ਦੇ 105ਵੇਂ ਜਨਮ ਦਿਵਸ ‘ਤੇ ਹਜ਼ਾਰਾਂ ਲੋਕਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ss1

ਸੰਤ ਫ਼ਤਹਿ ਸਿੰਘ ਦੇ 105ਵੇਂ ਜਨਮ ਦਿਵਸ ‘ਤੇ ਹਜ਼ਾਰਾਂ ਲੋਕਾਂ ਵਲੋਂ ਸ਼ਰਧਾ ਦੇ ਫੁੱਲ ਭੇਟ
ਸੰਤ ਫ਼ਤਹਿ ਸਿੰਘ ਵਲੋਂ ਦੂਰਅੰਦੇਸ਼ੀ ਨਾਲ ਲਏ ਫ਼ੈਸਲਿਆਂ ਨਾਲ ਹੀ ਪੰਜਾਬੀ ਸੂਬੇ ਦੀ ਪ੍ਰਾਪਤੀ ਹੋਈ : ਜਥੇਦਾਰ ਤੋਤਾ ਸਿੰਘ
ਸੇਖੋਂ ਵਲੋਂ ਲੋਕਾਂ ਤੇ ਪੰਜਾਬ ਸਰਕਾਰ ਦਾ ਧੰਨਵਾਦ, ਕਿਹਾ ਸੰਤਾਂ ਵਲੋਂ ਕੀਤੇ ਸੰਘਰਸ਼ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ
ਮੌੜ ਹਲਕੇ ਦੇ ਵਿਕਾਸ ਲਈ 450 ਕਰੋੜ ਰੁਪਏ ਖਰਚੇ : ਸੇਖੋਂ
ਵਿਰੋਧੀਆਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ : ਬੀਬੀ ਜਗੀਰ ਕੌਰ
ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਲਦ ਚੱਲਣਗੀਆਂ ਪਿੰਡਾਂ ਤੋਂ ਯਾਤਰਾ ਬੱਸਾਂ : ਭੂੰਦੜ

04-badiala dsc_7602 ਬਦਿਆਲਾ, (ਬਠਿੰਡਾ), 27 ਅਕਤੂਬਰ (ਜਸਵੰਤ ਦਰਦ ਪ੍ਰੀ਼ਤ) ਪੰਜਾਬੀ ਸੂਬੇ ਦੇ ਬਾਨੀ, ਸਿੱਖ ਧਰਮ ਦੇ ਪ੍ਰਚਾਰ-ਪਸਾਰ ਅਤੇ ਸਿੱਖਿਆ ਦੇ ਖੇਤਰ ਵਿਚ ਮਹਾਨ ਯੋਗਦਾਨ ਪਾਉਣ ਵਾਲੇ ਸੰਤ ਫ਼ਤਹਿ ਸਿੰਘ ਦੇ 105ਵੇਂ ਜਨਮ ਦਿਵਸ ਅਤੇ ਪੰਜਾਬੀ ਸੂਬੇ ਦੀ 50ਵੀਂ ਵਰੇ•ਗੰਢ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਦੌਰਾਨ ਪਿੰਡ ਬਦਿਆਲਾ ‘ਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਯੁੱਗ ਪੁਰਸ਼ ਸੰਤ ਫ਼ਤਹਿ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਰਾਜ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਲੋਕ ਨਿਰਮਾਣ ਮੰਤਰੀ, ਸ. ਜਨਮੇਜਾ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰਦੁਆਰਾ ਤਪ ਅਸਥਾਨ ਸੰਤ ਫ਼ਤਹਿ ਸਿੰਘ, ਬਦਿਆਲਾ ਵਿਖੇ ਮਹਾਨ ਸ਼ਖਸੀਅਤ ਨੂੰ ਨਮਨ ਕੀਤਾ ਅਤੇ ਵਿਸ਼ੇਸ਼ ਮਹਿਮਾਨਾਂ ਵਿਚ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਮੈਂਬਰ ਰਾਜ ਸਭਾ ਸ. ਬਲਵਿੰਦਰ ਸਿੰਘ ਭੂੰਦੜ, ਵਿਧਾਇਕ ਬੀਬੀ ਜਗੀਰ ਕੌਰ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਵੀ ਸੰਤ ਫ਼ਤਹਿ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਤ ਫ਼ਤਹਿ ਸਿੰਘ dsc_7627ਵਲੋਂ ਲੜੇ ਘੋਲ ਸਦਕਾ ਹੀ ਅੱਜ ਸਾਰੇ ਪੰਜਾਬੀ ਸੂਬੇ ਦਾ ਨਿੱਘ ਮਾਣ ਰਹੇ ਹਾਂ। ਉਨ•ਾਂ ਕਿਹਾ ਕਿ ਵੱਖ-ਵੱਖ ਮੋਰਚਿਆਂ ‘ਚ ਸੰਤ ਫ਼ਤਹਿ ਸਿੰਘ ਵਲੋਂ ਦੂਰਅੰਦੇਸ਼ੀ ਨਾਲ ਲਏ ਫ਼ੈਸਲਿਆਂ ਨਾਲ ਹੀ ਪੰਜਾਬੀ ਸੂਬੇ ਦੀ ਪ੍ਰਾਪਤੀ ਸੰਭਵ ਹੋ ਸਕੀ ਸੀ ਕਿਉਂਕਿ ਕੇਂਦਰ ਵਿਚਲੀ ਸਰਕਾਰ ਪੰਜਾਬੀ ਸੂਬਾ ਬਨਾਉਣ ਤੋਂ ਕੰਨੀ ਕਤਰਾ ਰਹੀ ਸੀ। ਉਨ•ਾਂ ਕਿਹਾ ਕਿ ਕੇਂਦਰ ਦੀ ਸਰਕਾਰ ਵਲੋਂ ਅਪਣਾਏ ਵਿਤਕਰੇ ਕਾਰਣÎ ਕਈ ਅਹਿਮ ਥਾਵਾਂ ਪੰਜਾਬੀ ਸੂਬੇ ਤੋਂ ਖੁੱਸ ਗਈਆਂ ਸਨ। ਉਨ•ਾਂ ਕਿਹਾ ਕਿ ਅੱਜ ਵੀ ਵਿਰੋਧੀ ਪਾਰਟੀਆਂ ਆਪਣੇ ਨਿੱਜੀ ਅਤੇ ਸੌੜੇ ਸਿਆਸੀ ਮੁਫ਼ਾਦਾਂ ਲਈ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਪੰਜਾਬੀਆਂ ਦੇ ਅੱਖੀਂ ਘੱਟਾ ਪਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ।
ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸੰਤ ਫ਼ਤਹਿ ਸਿੰਘ ਦੇ ਭਲਾਈ, ਵਿਕਾਸ ਅਤੇ ਸਿੱਖਿਆ ਦੇ ਖੇਤਰ ਵਿਚ ਅਹਿਮ ਉਪਰਾਲਿਆਂ ਦੇ ਫ਼ਲਸਫ਼ੇ ਨੂੰ ਅੱਗੇ ਲਿਜਾਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਮੌਜੂਦਾ ਸਰਕਾਰ ਇਸ ਕੰਮ ਨੂੰ ਪੂਰੀ ਵਚਨਵੱਧਤਾ ਨਾਲ ਲਾਗੂ ਕਰ ਰਹੀ ਹੈ । ਉਨ•ਾਂ ਕਿਹਾ ਕਿ ਦਿੱਲੀ ਗੁਰਦੁਆਰਾ ਚੋਣਾਂ ਵੀ ਸੰਤ ਫ਼ਤਹਿ ਸਿੰਘ ਦੀ ਉਸਾਰੂ ਸੋਚ ਕਾਰਣ ਹੀ ਹੋਂਦ ਵਿਚ ਆਈਆਂ ਸਨ, ਕਿਉਂਕਿ ਉਸ ਵੇਲੇ ਦੀ ਸਰਕਾਰ ਇਸ ਗੱਲ ਲਈ ਬਿਲਕੁੱਲ ਪੱਖ ਵਿਚ ਨਹੀਂ ਸੀ। ਉਨ•ਾਂ ਕਿਹਾ ਕਿ ਸੰਤ ਦਾ ਜੀਵਣ ਅਤੇ ਸੰਘਰਸ਼ ਆਉਂਦੀਆਂ ਪੀੜ•ੀਆਂ ਦਾ ਰਹਿੰਦੇ ਸਮੇਂ ਤੱਕ ਮਾਰਗ ਦਰਸ਼ਨ ਕਰਦਾ ਰਹੇਗਾ।
ਸੰਤ ਫ਼ਤਹਿ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਜਨਮੇਜਾ ਸਿੰਘ ਸੇਖੋਂ, ਲੋਕ ਨਿਰਮਾਣ ਮੰਤਰੀ, ਪੰਜਾਬ ਨੇ ਸੰਤਾਂ ਦੇ 105ਵੇਂ ਜਨਮ ਦਿਵਸ ਮੌਕੇ ਆਏ ਭਾਰੀ ਗਿਣਤੀ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਇਹ ਇਤਹਾਸਿਕ ਦਿਨ ਰਾਜ ਪੱਧਰ ‘ਤੇ ਮਨਾਉਣ ਲਈ ਵਧਾਈ ਦੇ ਪਾਤਰ ਹਨ। ਉਨ•ਾਂ ਕਿਹਾ ਕਿ ਸੰਤਾਂ ਨੇ ਪੰਜਾਬ, ਪੰਜਾਬੀਅਤ, ਸਿੱਖੀ ਅਤੇ ਸਿਧਾਂਤਾਂ ਲਈ ਸਾਰੀ ਜਿੰਦਗੀ ਲਗਾ ਦਿੱਤੀ। ਉਨ•ਾਂ ਕਿਹਾ ਕਿ ਸੰਤਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਈ ਨਿਵੇਕਲੀ ਪੈੜ ਸਦਕਾ ਸ਼੍ਰੀ ਗੰਗਾਨਗਰ ਵਿਚ 132 ਪ੍ਰਾਇਮਰੀ, 59 ਮਿਡਲ, 33 ਹਾਈ ਸਕੂਲ, ਗੁਰੂ ਨਾਨਕ ਖਾਲਸਾ ਕਾਲਜ ਅਤੇ ਲਾਅ ਕਾਲਜ ਹਜ਼ਾਰਾਂ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾ ਰਹੇ ਹਨ।
ਸ. ਸੇਖੋਂ ਨੇ ਕਿਹਾ ਕਿ ਸੰਤ ਫ਼ਤਹਿ ਸਿੰਘ ਜੀ ਵਲੋਂ ਪੰਜਾਬ ਲਈ ਔਖੀਆਂ ਘੜੀਆਂ ‘ਚ ਦਿੱਤੇ ਪਹਿਰਿਆਂ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ•ਾਂ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਦੇ ਹਰ ਖੇਤਰ ਵਿਚ ਇੱਕਸਾਰ ਅਤੇ ਮਿਸਾਲੀ ਵਿਕਾਸ ਲਈ ਵਚਨਬੱਧ ਹੋਣ ਦੇ ਨਾਲ-ਨਾਲ ਵਿਕਾਸ ਦੇ ਸੁਪਨਿਆਂ ਨੂੰ ਸਚਾਈ ‘ਚ ਤਬਦੀਲ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਹਲਕਾ ਮੌੜ ਵਿਚ ਪਿਛਲੇ 5 ਸਾਲ ਦੌਰਾਨ 450 ਕਰੋੜ ਰੁਪਏ ਵਿਕਾਸ ਦੇ ਖੇਤਰ ਵਿਚ ਖਰਚੇ ਗਏ ਹਨ ਜਿਸ ਸਦਕਾ ਹਲਕੇ ਦੀ ਨੁਹਾਰ ਬਦਲੀ ਜਾ ਚੁੱਕੀ ਹੈ। ਉਨ•ਾਂ ਕਿਹਾ ਕਿ ਅੱਜ ਹਲਕੇ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, 4-6 ਮਾਰਗੀ ਸੜ•ਕਾਂ ਤੋਂ ਇਲਾਵਾ 18ਫੁੱਟ ਅਤੇ ਲਿੰਕ ਸੜ•ਕਾਂ ਦਾ ਜਾਲ ਵਿਛਾਇਆ ਜਾ ਚੁੱਕਾ ਹੈ ਜੋ ਕਿ ਆਜ਼ਾਦੀ ਤੋਂ ਬਾਅਦ ਮੌੜ ਹਲਕੇ ਵਿਚ ਲਾਮਿਸਾਲ ਵਿਕਾਸ ਦੀ ਵੱਡੀ ਮਿਸਾਲ ਹੈ। ਪੰਜਾਬ ਦੀ ਅਮੀਰ ਵਿਰਾਸਤ ਨੂੰ ਸਾਂਭਣ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਸ. ਸੇਖੋਂ ਨੇ ਕਿਹਾ ਕਿ ਸ. ਬਾਦਲ ਨੇ ਹਰ ਵਰਗ ਦੀ ਵਿਰਾਸਤ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਰਾਜ ਦੇ ਵੱਖ-ਵੱਖ ਖੇਤਰਾਂ ‘ਚ ਮੂਰਤੀਮਾਨ ਕੀਤਾ ਹੈ। ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਸ. ਸੇਖੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਵਤੀਰਾ ਮੁੱਢ ਤੋਂ ਪੰਜਾਬ ਵਿਰੋਧੀ ਰਿਹਾ ਹੈ ਅਤੇ ਪੰਜਾਬ ਦੇ ਹੱਕਾਂ ਦਾ ਘਾਣ ਕਾਂਗਰਸ ਨੇ ਬਹੁਤ ਬੁਰੀ ਤਰ•ਾਂ ਕੀਤਾ ਹੈ। ਉਨ•ਾਂ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਣÎ ਕਾਂਗਰਸ ਅਤੇ ਕੁੱਝ ਸਾਲ ਪਹਿਲਾਂ ਜਨਮ ਲੈਣ ਵਾਲੀ ਆਮ ਆਦਮੀ ਪਾਰਟੀ ਲੋਕਾਂ ਨੂੰ ਸਿਆਸੀ ਲਾਹੇ ਲਈ ਗੁੰਮਰਾਹ ਕਰਨ ‘ਚ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਜਿਸ ਤੋਂ ਸੂਬੇ ਦੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਹਲਕਾ ਭੁਲੱਥ ਤੋਂ ਵਿਧਾਇਕ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਸੂਬੇ ਦੀ ਪ੍ਰਾਪਤੀ ਦਾ ਸਿਹਰਾ ਸੰਤ ਫ਼ਤਹਿ ਸਿੰਘ ਨੂੰ ਜਾਂਦਾ ਹੈ ਜਿਨ•ਾਂ ਦੇ ਸੰਘਰਸ਼ ਅਤੇ ਉਸਾਰੂ ਸੋਚ ਸਦਕਾ ਇਸ ਦੀ ਪ੍ਰਾਪਤੀ ਸੰਭਵ ਹੋ ਸਕੀ ਹੈ। ਉਨ•ਾਂ ਕਿਹਾ ਕਿ ਅੱਜ ਪੰਜਾਬ ਇੱਕ ਖੁਸ਼ਹਾਲ ਤੇ ਅਗਾਂਹਵਧੂ ਸੂਬਿਆਂ ਦੀ ਕਤਾਰ ਵਿਚ ਸ਼ੁਮਾਰ ਹੋ ਚੁੱਕਾ ਹੈ ਅਤੇ ਲੱਖਾਂ ਲੋਕਾਂ ਤੱਕ ਸਰਕਾਰ ਦੀਆਂ ਭਲਾਈ ਸਕੀਮਾਂ ਪਹੁੰਚ ਰਹੀਆਂ ਹਨ ਜੋ ਕਿ ਵਿਰੋਧੀ ਪਾਰਟੀਆਂ ਦੇ ਗਲੇ ਨਹੀਂ ਉਤਰ ਰਹੀਆਂ ਤੇ ਉਨ•ਾਂ ਦਾ ਸਾਰਾ ਜ਼ੋਰ ਗੁੰਮਰਾਹਕੁੰਨ ਪ੍ਰਚਾਰ ‘ਚ ਲੱਗਾ ਹੋਇਆ ਹੈ। ਉਨ•ਾਂ ਕਿਹਾ ਕਿ ਇਹ ਪਾਰਟੀਆਂ ਆਪਣੇ ਮਨਸੂਬਿਆਂ ‘ਚ ਕਦੇ ਕਾਮਯਾਬ ਨਹੀਂ ਹੋਣਗੀਆਂ।
ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਤ ਬਾਬਾ ਫਤਿਹ ਸਿੰਘ ਦਾ ਸਮੁੱਚਾ ਜੀਵਨ ਸਾਨੂੰ ਹੱਕ ਅਤੇ ਸੱਚ ‘ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰਦਾ ਹੈ ਅਤੇ ਉਨ•ਾਂ ਦਾ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਪਾਇਆ ਯੋਗਦਾਨ ਪੂਰੀ ਦੁਨੀਆ ਅੰਦਰ ਇੱਕ ਮਿਸਾਲ ਹੈ। ਉਨ•ਾਂ ਕਿਹਾ ਕਿ ਬਾਬਾ ਫਤਿਹ ਸਿੰਘ ਨੇ ਆਪਣੇ ਸਮੁੱਚਾ ਜੀਵਨ ਪੰਜਾਬ, ਪੰਜਾਬੀਅਤ ਅਤੇ ਸਮਾਜ ਨੂੰ ਸਮਰਪਿਤ ਕਰ ਕੇ ਹੀ ਬਿਤਾਇਆ ਹੈ, ਜੋ ਆਉਂਦੀਆਂ ਪੀੜੀਆਂ ਲਈ ਵੀ ਮਾਰਗ ਦਰਸ਼ਨ ਦਾ ਕੰਮ ਕਰੇਗਾ।
ਸ. ਭੂੰਦੜ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਨੇ ਰਿਕਾਰਡ ਵਿਕਾਸ ਕਰਕੇ ਨਵੇਂ ਦਿਸਹਦੇ ਕਾਇਮ ਕੀਤੇ ਹਨ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਵਿਕਾਸ ਵਾਲੀ ਸੋਚ ਸਦਕਾ ਸ਼੍ਰੀ ਅੰਮ੍ਰਿਤਸਰ ਵਿਚ ਵਿਸ਼ਵ ਪੱਧਰੀ ਪ੍ਰਵੇਸ਼ ਦੁਆਰ ਅਤੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀ ਸੜ•ਕ ਨੂੰ ਵਿਰਾਸਤੀ ਸੜ•ਕ ਵਜੋਂ ਉਸਾਰਿਆ ਗਿਆ ਹੈ। ਉਨ•ਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਅਤੇ ਵਿਕਾਸ ਦੀ ਇਹ ਤਸਵੀਰ ਦਿਖਾਉਣ ਲਈ ਜਲਦ ਹੀ ਵਿਸ਼ੇਸ਼ ਬੱਸਾਂ ਸੰਗਤਾਂ ਨੂੰ ਮੁਫ਼ਤ ਯਾਤਰਾ ਲਈ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਹਰ ਪਿੰਡ ਦੀ ਸੰਗਤ ਇਹ ਸਭ ਅੱਖੀਂ ਦੇਖ ਸਕੇ।
ਇਸ ਮੌਕੇ ਵਿਧਾਇਕ ਸ. ਦਰਸ਼ਨ ਸਿੰਘ ਕੋਟਫੱਤਾ ਨੇ ਵੀ ਸੰਤ ਫ਼ਤਹਿ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗੁਰਦੁਆਰਾ ਤਪ ਅਸਥਾਨ ਸੰਤ ਫ਼ਤਹਿ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਨੱਥਾ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਸਮੂਹ ਨਗਰ ਪੰਚਾਇਤਾਂ ਮੌੜ ਦੇ ਪ੍ਰਧਾਨ, ਕੌਂਸਲਰ, ਹਰਭਜਨ ਸਿੰਘ ਮਾਈਸਰਖਾਨਾ, ਕੰਵਲਜੀਤ ਸਿੰਘ ਬੰਟੀ ਚੇਅਰਮੈਨ ਮਾਰਕੀਟ ਕਮੇਟੀ ਮੌੜ ਤੋਂ ਇਲਾਵਾ ਸੰਤ ਫ਼ਤਹਿ ਸਿੰਘ ਦੇ ਭਤੀਜਾ ਸੁਖਬੀਰਪਾਲ ਸਿੰਘ ਬਦਿਆਲਾ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ਸੰਗਤ ਪੰਡਾਲ ਵਿਚ ਮੌਜੂਦ ਸੀ।

print
Share Button
Print Friendly, PDF & Email