ਗੰਦਗੀ ਦੇ ਲੱਗੇ ਢੇਰਾਂ ਕਰਕੇ ਸ਼ਹਿਰ ਵਾਸੀ ਪਰੇਸ਼ਾਨ

ss1

ਗੰਦਗੀ ਦੇ ਲੱਗੇ ਢੇਰਾਂ ਕਰਕੇ ਸ਼ਹਿਰ ਵਾਸੀ ਪਰੇਸ਼ਾਨ

img_20161025_100849ਰਾਮਪੁਰਾ ਫੂਲ 27 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਤਿਉਹਾਰਾਂ ਨੂੰ ਮੱਦੇਨਜਰ ਜਿੱਥੇ ਆਮ ਲੋਕ ਘਰਾਂ ਵਿੱਚ ਸਫਾਈਆਂ ਕਰਕੇ ਕੂੜਾ ਕਰਕਟ ਬਾਹਰ ਕੱਢ ਰਹੇ ਹਨ, ਉਥੇ ਹੀ ਨਗਰ ਕੌਸਲ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਵਿੱਚ ਥਾਂਥਾਂ ਲਗਾਏ ਗਏ ਕੂੜੇ ਦੇ ਢੇਰ ਨਗਰ ਕੋਸਲ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਸਥਾਨਕ ਰੇਲਵੇ ਰੋਡ ਤੋ ਭਗਤ ਸਿੰਘ ਕਲੋਨੀ ਵਿਖੇ ਜਾਣ ਵਾਲੇ ਮੁੱਖ ਰਾਸਤੇ ਤੇ ਨਗਰ ਕੌਸਲ ਦੇ ਕਰਮਚਾਰੀਆਂ ਵੱਲੋਂ ਕੂੜਾ ਸੁੱਟ ਕੇ ਵੱਡਾ ਢੇਰ ਲਗਾ ਦਿੱਤਾ ਜਾਂਦਾ ਹੈ। ਲੋਕਾਂ ਨੂੰ ਜਿਥੇ ਆਉਣਜਾਣ ਵਿੱਚ ਪਰੇਸ਼ਾਨੀ ਆਉਂਦੀ ਹੈ, ਉਥੇ ਹੀ ਪਸ਼ੂਆਂ ਵੱਲੋਂ ਸਾਰਾ ਕੂੜਾ ਸੜਕ ਤੇ ਖਿਲਾਰ ਦਿੱਤਾ ਜਾਂਦਾ ਹੈ।ਜ਼ਿਕਰਯੋਗ ਹੈ ਕਿ ਇਸ ਸੜਕ ਨਾਲ ਸਬਜੀ ਬਾਜਾਰ ਅਤੇ ਇਹ ਸੜਕ ਬਠਿੰਡਾਬਰਨਾਲਾ ਮੁੱਖ ਮਾਰਗ ਨੂੰ ਵੀ ਜਾਂਦੀ ਹੈ।ਜਿਸ ਕਾਰਨ ਇਥੇ ਬਹੁਤ ਜਿਆਦਾ ਭੀੜ ਹੰਦੀ ਹੈ। ਇਸ ਗੰਦਗੀ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਹੋ ਰਿਹਾ ਹੈ। ਇਥੇ ਅਵਾਰਾ ਪਸ਼ੂਆਂ ਦੇ ਝੁੰਡ ਹੀ ਝੁੰਡ ਹਰ ਸਮੇਂ ਦਿਖਾਈ ਦਿੰਦੇ ਹਨ।ਇਨ੍ਹਾਂ ਕਾਰਨ ਕਈ ਵਾਰ ਐਕਸੀਡੈਂਟ ਵੀ ਹੋ ਚੁੱਕੇ ਹਨ। ਨਿਊ ਭਗਤ ਸਿੰਘ ਕਲੋਨੀ ਦੇ ਵਾਸੀ ਬੁੱਧ ਰਾਮ, ਪਿਆਰਾ ਲਾਲ, ਭੂਸ਼ਣ ਕੁਮਾਰ, ਜਗਦੀਸ਼ ਰਾਏ ਢੀਂਗਰਾ ਨੇ ਸਥਾਨਕ ਨਗਰ ਕੋਸਲ ਤੋਂ ਮੰਗ ਕੀਤੀ ਹੈ ਕਿ ਇਸ ਰੋਡ ਤੇ ਗੰਦਗੀ ਦੇ ਢੇਰ ਨਾ ਲਗਾਏ ਜਾਣ ਤਾ ਕਿ ਬੀਮਾਰੀਆਂ ਤੋਂ ਬਚਿਆ ਜਾ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *