ਆਪਣਾ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ

ss1

ਆਪਣਾ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com

ਕਿਸੇ ਦੇ ਘਰ ਜਾ ਕੇ, ਕੁੱਝ ਸਮਾਂ ਰਹਿਣਾ ਹੋਵੇ। ਬਹੁਤ ਔਖਾ ਲੱਗਦਾ ਹੈ। ਆਪਦੇ ਘਰ ਹਰ ਕੋਈ ਮਾਲਕ ਹੁੰਦਾ ਹੈ। ਜਿੱਥੇ ਮਰਜ਼ੀ ਕੁੱਝ ਧਰੇ ਰੱਖੇ, ਬੈਠੇ, ਖੜ੍ਹੇ,ਖਾਵੇ, ਪੀਵੇ। ਦੂਜੇ ਦੇ ਘਰ ਪਾਣੀ ਵੀ ਅਗਲੇ ਦੀ ਮਰਜ਼ੀ ਨਾਲ ਪੀਣਾ ਪੈਂਦਾ ਹੈ। ਕਈ ਐਸੇ ਵੀ ਹਨ। ਨਿਰਮਲ ਵਰਗੇ, ਜੋ ਪਹਿਨ ਪੱਚਰ ਕੇ, ਤੋਰੇ -ਫੇਰੇ ਉੱਤੇ ਹੀ ਰਹਿੰਦੇ ਹਨ। ਭੂਆ, ਮਾਸੀਆਂ, ਮਾਮੀਆਂ ਤਾਂ ਆਪਦੀਆਂ ਲੋਟ ਨਹੀਂ ਆਉਂਦੀਆਂ। ਨਿਰਮਲ ਨੇ ਜਿਹੜੇ ਘਰ ਚਾਹ-ਪਾਣੀ, ਰੋਟੀ ਖਾਂਣਾਂ ਹੁੰਦਾ ਹੈ। ਉਸੇ ਨੂੰ ਭੂਆ, ਮਾਸੀ, ਮਾਮੀ ਬੱਣਾਂ ਲੈਂਦਾ ਹੈ। ਹਰ ਸ਼ਹਿਰ ਵਿੱਚ ਇਸ ਦੇ ਐਸੇ ਰਿਸ਼ਤੇ ਕਈ-ਕਈ ਕਾਇਮ ਕੀਤੇ ਹੋਏ ਹਨ। ਅਸਲੀ ਮਾਮਿਆਂ ਦਾ ਇਸ ਨੂੰ ਪਤਾ ਨਹੀਂ ਕਿਥੇ ਰਹਿੰਦੇ ਹਨ? ਕਦੇ ਸਕੀ ਮਾਂ ਦੀ ਖ਼ਬਰ ਨਹੀਂ ਲਈ ਸੀ। ਜਦੋਂ ਦਾ ਪਿੰਡੋਂ ਆਇਆ ਹੈ। ਇਸ ਲਈ ਮਾਂ ਤਾਂ ਉਦੋਂ ਦੀ ਹੀ ਮਰੀ ਹੋਈ ਸੀ। ਕਦੇ ਪਿੰਡ ਮਾਂ ਨੂੰ ਪੈਸਾ ਨਹੀਂ ਭੇਜਿਆਂ। ਮਾਂ ਨੂੰ ਵੀ ਪਤਾ ਨਹੀਂ। ਉਸ ਦੇ ਪੁੱਤਰ ਦਾ ਕੀ ਹਾਲ-ਚਾਲ ਹੈ? ਪੁੱਤਰਾਂ ਦੇ ਹੁੰਦੇ ਮਾਂ ਕੰਧਾਂ ਕੌਲਿਆਂ ਨਾਲ ਟਕਰਾ ਮਾਰਦੀ ਫਿਰਦੀ ਸੀ। ਸਕੀ ਮਾਂ ਦੀ ਕਦੇ ਸਾਰ ਨਹੀਂ ਲਈ। ਹੋਰ ਔਰਤਾਂ ਨਾਲ ਅੰਗਲੀਆਂ, ਸੰਗਲੀਆਂ ਜੋੜਦਾ ਫਿਰਦਾ ਸੀ। ਨਿਰਮਲ ਦਾ ਮਰਦਾਂ ਨਾਲ ਕੋਈ ਰਿਸ਼ਤਾ ਨਹੀਂ ਸੀ। ਮਰਦਾਂ ਦੀ ਘਰ ਵਿੱਚ ਚੱਲਦੀ ਕਿਥੇ ਹੈ? ਔਰਤ ਪ੍ਰਧਾਨ ਜ਼ਮਾਨਾ ਹੈ। ਮਰਦ ਭਾਵੇਂ ਪੀ ਕੇ, ਜ਼ਨਾਨੀ ਨੂੰ ਬੜਕਾਂ ਮਾਰੀ ਜਾਣ। ਜਦੋਂ ਸੁਰਤ ਸਿਰ ਹੁੰਦੇ ਹਨ। ਸਬ ਬੋਲਤੀ ਬੰਦ ਹੁੰਦੀ ਹੈ। ਜਿਸ ਘਰ ਵਿੱਚ ਪਹਿਲੀ ਬਾਰ ਕਿਸੇ ਨਾਲ ਵੀ ਜਾਂਦਾ ਸੀ। ਔਰਤ ਦਾਦ ਗੋਤ, ਪਿੰਡ ਪੁੱਛਦਾ ਸੀ। ਅਗਲੀ ਚਾਹੇ ਜੋ ਵੀ ਗੋਤ ਪਿੰਡ ਦੱਸ ਦੇਵੇ। ਉਸ ਨੂੰ ਕਹਿੰਦਾ, ” ਤੂੰ ਤਾਂ ਮੇਰੀ ਮਾਂ ਦੇ ਪੇਕਿਆਂ ਵੱਲੋਂ ਲੱਗਦੀ ਹੈ। ਦੱਸ ਕੀ ਤੇਰੇ ਉਸ ਗੋਤ ਵਿੱਚ ਪੇਕੇ ਹਨ, ਜਾਂ ਸਹੁਰੇ ਹਨ? ” ਅਗਲੀ ਕਹਿੰਦੀ, ” ਮੇਰਾ ਇਹ ਗੋਤ, ਪਿੰਡ ਪੇਕਿਆਂ ਦਾ ਹੈ। ਉਸ ਨਾਲ ਮਾਸੀ ਕਹਿ ਕੇ ਗਲ਼ੇ ਮਿਲਦਾ ਸੀ। ਜੇ ਕੋਈ ਕਹਿ ਦੇਵੇ, ” ਗੋਤ, ਪਿੰਡ ਵਿੱਚ ਮੇਰੇ ਸਹੁਰੇ ਹਨ। ” ਅਗਲੀ ਨੂੰ ਮਾਮੀ ਕਹਿ ਕੇ, ਉਸ ਦੇ ਪੈਰ ਫੜਨ ਲੱਗਦਾ ਸੀ। ਪੈਰਾ ਤੇ ਪੈਣ ਤੋਂ ਪਹਿਲਾਂ ਹੀ, ਉਹ ਨਿਰਮਲ ਨੂੰ ਹਿੱਕ ਨਾਲ ਘੁੱਟ ਲੈਂਦੀ ਸੀ। ਨਾਨਕੇ ਘਰ ਹਰ ਗੁਸਤਾਖ਼ੀ ਕੀਤੀ ਮੁਆਫ਼ ਹੁੰਦੀ ਹੈ। ਨਾਨਕੀ ਲਾਡ ਵੀ ਵੱਧ ਲੜਾਏ ਜਾਂਦੇ ਹਨ।

ਨਿਰਮਲ 6 ਫੁੱਟ ਦਾ  27 ਸਾਲਾਂ ਦਾ ਉੱਚਾ ਭਰਮੇਂ ਸਰੀਰ ਦਾ ਨੌਜਵਾਨ ਸੀ। ਰੱਬ ਨੇ ਰੂਪ ਵੰਡਣ ਲੱਗੇ ਨੇ, ਇਸੇ ਨੂੰ ਰੂਪ ਦਾ ਢੇਰ ਲੱਗਾ ਦਿੱਤਾ ਸੀ। ਉਹ ਰੱਜ ਕੇ ਸੁਨੱਖਾ ਸੀ। ਮੰਨਣ ਵਾਲੀ ਗੱਲ ਹੈ। ਪੂਰੀ ਟੌਹਰ ਕੱਢ ਕੇ, ਨਿੱਖਰ ਕੇ ਰਹਿੰਦਾ ਸੀ। ਡੱਬ ਵਿੱਚ ਇੱਕ ਪਾਸੇ ਰਿਵਾਲਵਰ, ਦੂਜੇ ਪਾਸੇ ਬੋਤਲ ਦਿੱਤੀ ਹੁੰਦੀ ਸੀ। ਪਹਿਲੀ ਬਾਰ ਦੇਖਣ ਵਾਲੇ ਦੇ ਝੱਟ ਨਿਗ੍ਹਾ ਚੜ੍ਹ ਜਾਂਦਾ। ਦਿਲ ਨੂੰ ਭਾਅ ਜਾਂਦਾ। ਉਹ ਦੋਸਤੀ ਕਰਨ ਨੂੰ ਬਿੰਦ ਲਗਾਉਂਦਾ। ਇੱਕ ਦੋ ਦੋਸਤ ਨਾਲ ਜ਼ਰੂਰ ਰੱਖਦਾ ਸੀ। ਹੁਣ ਇਸ ਦੀ ਠਹਿਰ ਟਰਾਂਟੋ ਵਿੱਚ ਸੀ। ਇਸ ਘਰ ਵਾਲੀ ਔਰਤ ਬਲਵਿੰਦਰ ਨੂੰ ਮਾਮੀ ਬਣਾਇਆ ਹੋਇਆ ਸੀ। ਇਸ ਦੇ ਮਰਦ ਦਾ ਪਤਾ ਨਹੀਂ ਸੀ। ਉਹ ਮਰ ਗਿਆ ਸੀ। ਜਾਂ ਇਸ ਕੈਨੇਡੀਅਨ ਔਰਤ ਨੇ, ਘਰੋਂ ਭਜਾ ਦਿੱਤਾ ਸੀ। ਨਿਰਮਲ ਨੂੰ ਮਾਮਾ ਦੇਖੇ ਬਗੈਰ ਹੀ 35 ਕੁ ਸਾਲਾਂ ਦੀ ਮਾਮੀ ਮਿਲ ਗਈ ਸੀ। ਇਹ ਮਾਮੀ ਨਿਰਮਲ ਤੇ ਉਸ ਦੇ ਦੋਸਤਾਂ ਦੀ ਆਊ ਭਗਤ, ਇਸ ਤਰਾਂ ਕਰਦੀ ਸੀ। ਜਿਵੇਂ ਸੱਚ ਮੁਚ ਖ਼ੂਨ ਦੇ ਰਿਸ਼ਤੇ ਵਿਚੋਂ ਹੋਵੇ। ਦੂਜੇ ਦੋਨੇਂ ਦੋਸਤ ਗੈੱਸਟ ਰੂਮ ਵਿੱਚ ਰਹਿੰਦੇ ਸਨ। ਨਿਰਮਲ ਨੂੰ ਬਲਵਿੰਦਰ ਨੇ ਆਪਣਾ ਕਮਰਾ ਦਿੱਤਾ ਹੋਇਆ ਸੀ।

 ਨਿਰਮਲ ਇਸ ਮੂੰਹ ਬੋਲੀ ਮਾਮੀ ਬਲਵਿੰਦਰ ਨੂੰ ਇੱਕ ਵਿਆਹ ਵਿੱਚ ਮਿਲਿਆ ਸੀ। ਉਹ ਵਿਆਹ ਵੀ ਨਿਰਮਲ ਦੀ ਕਿਸੇ ਮਾਸੀ ਦੀ ਕੁੜੀ ਦਾ ਸੀ। ਉਸ ਦੀ ਮਾਸੀ ਦੇ ਪੇਕੇ, ਬਲਵਿੰਦਰ ਦੇ ਸੌਹਰੇ ਇੱਕੋ ਪਿੰਡ ਸਨ। ਦੋਨੇਂ ਸਹੇਲੀਆਂ ਬਣ ਗਈਆਂ ਸਨ। ਵਿਆਹ ਵਿੱਚ ਬਲਵਿੰਦਰ ਦੀ ਪਟਰਾਣੀਆਂ ਵਾਂਗ ਟੌਹਰ ਕੱਢੀ ਹੋਈ ਸੀ। ਫੇਰਿਆਂ ਵੇਲੇ ਨਿਰਮਲ ਦੀ ਨਿਗ੍ਹਾ ਵਿੱਚ ਬਲਵਿੰਦਰ ਚੜ੍ਹ ਗਈ ਸੀ। ਜਦੋਂ ਉਸ ਨੇ ਬਲਵਿੰਦਰ ਨੂੰ ਵਿਆਹ ਵਾਲੀ ਕੁੜੀ ਦੇ ਦੁਆਲੇ ਦੇਖਿਆ ਸੀ। ਉਹ 5 ਕੁ ਫੁੱਟ ਦੀ ਔਰਤ ਠੁਮਕ ਠੁਮਕ   ਕਰਦੀ ਫਿਰਦੀ ਸੀ। ਉਸ ਦੀ ਅੱਡੀ ਨਿਰਮਲ ਦੇ ਸੀਨੇ ਉੱਤੇ ਵੱਜਦੀ ਸੀ। ਨਿਰਮਲ ਨੇ ਉਸ ਦੇ ਨਜ਼ਦੀਕ ਆਨੀਬਹਾਨੀ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸੀ। ਉਹ ਕਬੂਤਰ ਵਾਂਗ ਉਸ ਦੇ ਦੁਆਲੇ ਉਡਾਰੀਆਂ ਮਾਰਦਾ ਫਿਰਦਾ ਸੀ। ਬਲਵਿੰਦਰ ਨੂੰ ਵੀ ਵਿੜਕ ਲੱਗ ਗਈ ਸੀ। ਉਸ ਵੱਲ ਚੋਰ ਅੱਖ ਨਾਲ ਦੇਖ ਰਹੀ ਸੀ। ਨਿਰਮਲ ਉਸ ਨੂੰ ਅੱਖ ਦੇ ਇਸ਼ਾਰੇ ਨਾਲ ਹਾਲ ਵੀ ਪੁੱਛ ਗਿਆ ਸੀ। ਨਿਰਮਲ ਦੀਆਂ ਮੋਟੀਆਂ ਅੱਖਾਂ ਦਾ ਤੀਰ ਬਲਵਿੰਦਰ ਦੇ ਟਿਕਾਣੇ ਉੱਤੇ ਵੱਜ ਗਿਆ ਸੀ। ਉਹ ਬੌਂਦਲ ਜਿਹੀ ਗਈ ਸੀ। ਉਸ ਨੇ ਕਈ ਬਾਰ ਨਿਰਮਲ ਵੱਲ ਦੇਖਿਆ। ਉਹ ਉਸੇ ਨੂੰ ਹੀ ਦੇਖ ਰਿਹਾ ਸੀ। ਉਹ ਜਿਉਂ ਹੀ ਕਮਰੇ ਵਿੱਚੋਂ ਕੁੱਝ ਲੈਣ ਗਈ। ਨਿਰਮਲ ਉਸ ਦੇ ਮਗਰੇ, ਕਮਰੇ ਵਿੱਚ ਚਲਾ ਗਿਆ ਸੀ। ਉਹ ਇਸ ਘਰ ਦਾ ਭੇਤੀ ਸੀ। ਉਸ ਨੇ ਬਲਵਿੰਦਰ ਦਾ ਰਸਤਾ ਰੋਕ ਲਿਆ। ਉਸ ਨੇ ਨੇੜੇ ਨੂੰ ਹੋ ਕੇ ਕਿਹਾ, ” ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ ਹੈ। ਮੈਨੂੰ ਮਹਿਸੂਸ ਹੁੰਦਾ ਹੈ। ਆਪਾਂ ਪਹਿਲਾਂ ਵੀ ਕਿਤੇ ਮਿਲੇ ਹਾਂ। “ “  ਮੈਂ ਬਲਵਿੰਦਰ ਜੀ ਤੁਹਾਡੀ ਸੁਖਵਿੰਦਰ ਮਾਸੀ ਦੇ ਪਿੰਡ ਵਿਆਹੀ ਹਾਂ। ਜ਼ਰੂਰ ਜਾਣਦੇ ਹੋਵੋਗੇ। ” ” ਤੁਸੀਂ ਤਾਂ ਘਰ ਦੇ ਹੀ ਨਿਕਲੇ, ਮੇਰੀ ਮਾਮੀ ਲੱਗੇ। ਮੇਰਾ ਮਨ ਸੋਚ ਕੇ, ਉੱਸਲਵੱਟੇ ਲਈ ਜਾਂਦਾ ਸੀ। ਹੁਣ ਤੁਸੀਂ ਹੀ ਦੇਖ ਲਵੋ। ਮਨਾ ਨੂੰ ਮਨਾ ਦੇ ਰਾਹ ਹੁੰਦੇ ਹਨ। ਦਿਲ ਨੇ ਤੁਹਾਨੂੰ ਕਿੰਨੇ ਲੋਕਾਂ ਵਿਚੋਂ ਪਛਾਣ ਲਿਆ ਹੈ? ਆਪਣਾ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ। ਸੱਚੀਂ ਤੁਸੀਂ ਬਹੁਤ ਖ਼ੂਬਸੂਰਤ ਹੋ। ”
” ਸਾਰੇ ਮਰਦ ਇਹੀ ਕਹਿੰਦੇ ਹੁੰਦੇ ਹਨ। ਵੈਸੇ ਮੈਂ ਸੁੰਦਰ ਹੀ ਹਾਂ।”. ਆਪ ਦੀ ਪ੍ਰਸੰਸਾ ਜਵਾਨ ਮਰਦ ਦੇ ਮੂੰਹੋਂ ਸੁਣ ਕੇ ਉਹ ਮਨ ਵਿੱਚ ਬਹੁਤ ਖ਼ੁਸ਼ ਹੋਈ। ਉਹ ਹਵਾ ਵਿੱਚ ਉੱਡੀ ਫਿਰਦੀ ਸੀ। ਉਸ ਨੂੰ ਜਾਣੀਦੀ, ਖੰਬ ਲੱਗ ਗਏ ਸਨ। ਉਸ ਮੁੱਛ ਫੁੱਟ ਗੱਭਰੂ ਵੱਲ ਦੇਖ ਕੇ, ਉਸ ਨੂੰ ਸਰੂਰ ਜਿਹਾ ਚੜ੍ਹ ਗਿਆ ਸੀ। ਬਲਵਿੰਦਰ ਦੀ ਅੱਖ ਵੀ ਉਸੇ ਉੱਤੇ ਟਿੱਕੀ ਹੋਈ ਸੀ। ਹੁਣ ਉਹ ਆਪ ਜਾਣ ਬੁੱਝ ਕੇ, ਉਸ ਦੇ ਦੁਆਲੇ ਮਹਿਮਾਨ ਬਾਜ਼ੀ ਕਰਦੀ ਹੋਈ ਘੁੰਮ ਰਹੀ ਸੀ। ਦੋਨੇਂ ਇੱਕ ਦੂਜੇ ਦੇ ਹੋਰ ਨੇੜੇ ਹੋ ਰਹੇ ਸਨ। ਓਪਰੀ ਜ਼ਨਾਨੀ ਦਾਣਾ ਪਾਵੇ ਤਾਂ, ਕੋਈ ਵੀ ਖ਼ੈਰ ਨਹੀਂ ਕਰਦਾ। ਲੋੜ ਬੰਦ ਜ਼ਨਾਨੀਆਂ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ। ਦੋਨਾਂ ਨੂੰ ਇੱਕ ਦੂਜੇ ਤੋਂ ਬਗੈਰ ਕੋਈ ਹੋਰ ਨਹੀਂ ਦਿਸਦਾ ਸੀ। ਨਿਰਮਲ ਉਸ ਤੋਂ ਵੀ ਵੱਧ ਮਚਲਿਆ ਫਿਰਦਾ ਸੀ। ਖੇਡ ਮੰਗੀ ਦੇਖ ਕੇ, ਕਈ ਬਾਰ ਉਸ ਵਿੱਚ ਮੋਢਾ ਮਾਰ ਕੇ, ਖਹਿ ਗਿਆ ਸੀ। ਨੱਚਣ ਦੇ ਵੇਲੇ ਤੱਕ ਨਿਰਮਲ ਸ਼ਰਾਬ ਦੇ ਸਰੂਰ ਵਿੱਚ ਹੋ ਗਿਆ ਸੀ। ਮਾਮੀ ਨੱਚਦੀ ਦੇ ਨਾਲ ਨਿਰਮਲ ਨਾਲ ਨਾਲ ਗੇੜਾ ਦੇ ਜਾਂਦਾ ਸੀ। ਜਦੋਂ ਉਹ ਨੱਚਦੀ ਸੀ। ਜਾਣ ਕੇ ਨਾਲ ਨੱਚਦਾ ਸੀ। ਬਾਕੀ ਔਰਤਾਂ ਨਾਲ ਮਸ਼ਕਰੀਆਂ ਕਰੀ ਜਾਂਦਾ ਸੀ। ਉਹ ਵੀ ਇਸ ਨਾਲ ਘੁਲ-ਮਿਲ ਗਈਆਂ ਸਨ। ਇਸ ਨੂੰ ਟਿੱਚਰਾਂ ਕਰ ਰਹੀਆਂ ਸਨ। ਉਨ੍ਹਾਂ ਨੂੰ ਲੱਗਦਾ ਸੀ। ਇਹ ਵਿਆਹ ਵਿੱਚ ਕੋਈ ਖ਼ਾਸ ਬੰਦਾ ਹੈ। ਹਰ ਇੱਕ ਨੂੰ ਬੀਬੀ ਭੈਣ ਕਹਿਕੇ ਗੱਲ ਕਰਦਾ ਸੀ।
ਚੜ੍ਹਦੀ ਉਮਰ ਦੇ ਨੌਜਵਾਨਾਂ ਦੇ ਇਸ਼ਕ ਮੋੜਾਂ ਉੱਤੇ ਜਾਂ ਕਾਲਜ ਦੇ ਅੰਦਰ ਗੇਟ ਦੇ ਬਾਹਰ ਹੁੰਦੇ ਹਨ। ਅੱਜ ਕਲ ਇਸ਼ਕ ਫੇਸਬੁੱਕ, ਸਕਾਈਪ, ਫ਼ੋਨ ਉੱਤੇ ਹੁੰਦੇ ਹਨ। ਕਈਆਂ ਪੱਕੜ ਉਮਰਾਂ ਵਾਲਿਆਂ ਦੀ ਕਹਾਣੀ ਵੀ ਕਿਸੇ ਦੇ ਵਿਆਹ, ਸ਼ਾਦੀ ਵਿੱਚ ਲੋਟ ਆ ਜਾਂਦੀ ਹੈ। ਦੂਜੇ ਦਾ ਵਿਆਹ ਦੇਖ ਕੇ, ਲੂਰੀਆਂ ਉੱਠਣ ਲੱਗ ਜਾਂਦੀਆਂ ਹਨ। ਐਸੇ ਹਾਲਾਤ ਵਿੱਚ ਹਰ ਕੋਈ ਗਰਮ ਹੋ ਕੇ, ਚਾਰਜ ਹੋ ਜਾਂਦਾ ਹੈ। ਵਿਆਹ ਵਾਲਿਆਂ ਤੋਂ ਪਹਿਲਾਂ ਬਾਜ਼ੀ ਮਾਰਨ ਨੂੰ ਫਿਰਦੇ ਹੁੰਦੇ ਹਨ।
ਖਾਣਾ ਖਾਣ ਪਿੱਛੋਂ ਨਿਰਮਲ ਦੀ ਮਾਸੀ ਨੂੰ ਆਏ ਹੋਏ, ਮਹਿਮਾਨਾਂ ਦੇ ਮੰਜੇ ਬਿਸਤਰੇ ਦਾ ਫ਼ਿਕਰ ਹੋਣ ਲੱਗਾ ਸੀ। ਉਹ ਸਬ ਨੂੰ ਸੌਣ ਦੇ ਟਿਕਾਣੇ ਦੱਸ ਰਹੀ ਸੀ। ਬਲਵਿੰਦਰ ਦਾ ਘਰ ਉਸ ਦੇ ਘਰ ਨਾਲ ਹੀ ਸੀ। ਬਲਵਿੰਦਰ ਦੇ ਇਸ਼ਾਰੇ ਉੱਤੇ ਨਿਰਮਲ ਆਪ ਹੀ ਉਸ ਦੇ ਮਗਰ ਤੁਰ ਪਿਆ ਸੀ। ਉਸ ਦੇ ਦੋਸਤਾਂ ਨੇ ਵੀ ਉੱਥੇ ਹੀ ਟਿਕਾਣਾ ਕਰ ਲਿਆ ਸੀ। ਨਿਰਮਲ ਕੋਲ ਬਲਵਿੰਦਰ ਬਹੁਤ ਚਿਰ ਬੈਠੀ ਰਹੀ। ਬਲਵਿੰਦਰ ਤੇ ਉਹ ਇੱਧਰ-ਉੱਧਰ ਤੇ ਵਿਆਹ ਦੀਆ ਗੱਲਾਂ ਕਰਦੇ ਰਹੇ। ਜਦੋਂ ਸੌਣ ਦਾ ਸਮਾਂ ਹੋਇਆ। ਬਲਵਿੰਦਰ ਸਿਰਹਾਣਾ ਤੇ ਰਜਾਈ ਚੱਕ ਕੇ, ਕਮਰੇ ਵਿਚੋਂ ਜਾਣ ਹੀ ਲੱਗੀ ਸੀ। ਨਿਰਮਲ ਨੇ ਝੱਟ ਉਸ ਦੀ ਬਾਂਹ ਫੜ ਲਈ। ਉਸ ਨੂੰ ਕਿਹਾ, ” ਮੈਨੂੰ ਇਕੱਲੇ ਨੂੰ ਛੱਡ ਕੇ, ਕਿਥੇ ਚੱਲੀ ਹੈ? ” ” ਮੈਂ ਸੋਫ਼ੇ ਉੱਤੇ ਸੌਣ ਚੱਲੀ ਹਾਂ। ਸੋਫ਼ੇ ਉੱਤੇ ਸੌਣ ਦੀ ਆਦਤ ਹੈ। ਤੁਸੀਂ ਆਰਾਮ ਕਰੋ। ਥੱਕੇ ਹੋਏ ਹੋ। ”
” ਤੈਨੂੰ ਦੇਖ ਕੇ ਥਕੇਵਾਂ ਸਾਰਾ ਲਹਿ ਗਿਆ ਹੈ। ਹੁਣ ਆਰਾਮ ਕਿਥੇ ਹੋਣਾ ਹੈ? ਤੂੰ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਹੁਣ ਕਿਥੇ ਅੱਖ ਲੱਗਣੀ ਹੈ? ” ਜਿਉਂ ਉਸ ਨੇ ਜ਼ੋਰ ਦੀ ਬਾਂਹ ਖਿੱਚੀ, ਉਹ ਉਸ ਉੱਤੇ ਜਾ ਡਿੱਗੀ। ਨਿਰਮਲ ਨੇ ਭਾਵੇਂ ਉਸ ਦੀ ਬਾਂਹ ਛੱਡ ਦਿੱਤੀ ਸੀ। ਉਹ ਚੁੰਬਕ ਵਾਂਗ ਉਸ ਦੀ ਹਿੱਕ ਉੱਤੇ ਪਈ ਸੀ। ਸ਼ਾਇਦ ਉੱਠਣਾ ਨਹੀਂ ਚਾਹੁੰਦੀ ਸੀ। ਨਿਰਮਲ ਨੇ ਦੋਨੇਂ ਮਜ਼ਬੂਤ ਬਾਂਹਾਂ ਉਸ ਦੇ ਦੁਆਲੇ ਵਗਲ਼ ਕੇ ਕਸ ਦਿੱਤੀਆਂ ਸਨ। ਬਲਵਿੰਦਰ ਕਿਸੇ ਸੁਖ ਵਿੱਚ ਗੁਆਚ ਗਈ ਸੀ। ਉਸ ਦੀਆਂ ਅੱਖਾਂ ਮਿਚ ਗਈਆਂ ਸਨ। ਉਸ ਨੂੰ ਇਸ ਤਰਾਂ ਦੇਖ ਕੇ, ਨਿਰਮਲ ਨੂੰ ਹੋਰ ਬੜ੍ਹਾਵਾ ਮਿਲ ਗਿਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *