ਸੀ. ਜੀ. ਐੱਮ ਕਾਲਜ ਮੋਹਲਾਂ ਦੇ ਵਿਦਿਆਰਥੀਆਂ ਵੱਲੋਂ ਸਰਸ ਮੇਲੇ ਦੀ ਫੇਰੀ

ss1

ਸੀ. ਜੀ. ਐੱਮ ਕਾਲਜ ਮੋਹਲਾਂ ਦੇ ਵਿਦਿਆਰਥੀਆਂ ਵੱਲੋਂ ਸਰਸ ਮੇਲੇ ਦੀ ਫੇਰੀ

26malout02ਮਲੋਟ, 26 ਅਕਤੂਬਰ (ਆਰਤੀ ਕਮਲ) : ਕਾਮਰੇਡ ਗੁਰਮੀਤ ਮੋਹਲਾਂ (ਸੀ. ਜੀ. ਐੱਮ) ਕਾਲਜ ਮੋਹਲਾਂ ਦੇ ਐੱਮ. ਏ. ਹਿੰਦੀ ਤੇ ਐੱਮ. ਏ. ਸਸ਼ੋਲਜੀ ਦੇ ਵਿਦਿਆਰਥੀ ਬਠਿੰਡਾ ਵਿਖੇ ਵਿਰਾਸਤੀ ਸਰਸ ਮੇਲਾ ਦੇਖਣ ਗਏ ਜੋ ਕਿ ਕਾਲਜ ਦੇ ਚੇਅਰਮੈੱਨ ਸਤਪਾਲ ਮੋਹਲਾਂ ਜੀ ਦੀ ਰਹਿਨੁਮਾਈ ਹੇਠ ਸੰਭਵ ਹੋ ਸਕਿਆ। ਮੇਲੇ ਵਿੱਚ ਭਾਰਤ ਦੇ ਸਾਰੇ ਰਾਜਾਂ ਦੀਆਂ ਵਸਤਾਂ ਉੱਥੇ ਵਿਕਣ ਲਈ ਆਈਆਂ ਹੋਈਆਂ ਸਨ। ਹਰ ਰਾਜ ਦੀ ਕਲਾਕਾਰੀ ਨਾਲ ਸੰਬੰਧਿਤ ਵਸਤਾਂ ਉੱਥੇ ਉਪਲੱਬਧ ਸਨ। ਹਰ ਰਾਜ ਦਾ ਭੋਜਨ, ਪਹਿਰਾਵਾ ,ਲੋਕ-ਨਾਚ ਵੇਖਣਯੋਗ ਸੀ। ਜਿਸ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਕਾਲਜ ਮੈਂਨਜਮੈਂਟ ਕਮੇਟੀ ਦੇ ਮੈਂਬਰ ਜਗਤਾਰ ਬਰਾੜ, ਨਵਜੀਤ ਮੋਹਲਾਂ ਤੇ ਰਾਜ ਕੁਮਾਰ ਜੀ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ। ਕਾਲਜ ਦੇ ਪ੍ਰਿੰ: ਡਾ. ਬਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਅਜਿਹੇ ਜਾਣਕਾਰੀ ਭਰਪੂਰ ਮੇਲੇ ਤੇ ਜਾਣ ਬਾਰੇ ਉਤਸ਼ਾਹਿਤ ਕੀਤਾ। ਕਾਲਜ ਦੇ ਪ੍ਰੋ. ਸੁਮਨ, ਪ੍ਰੋ. ਸਾਰਿਤਾ ਤੇ ਪ੍ਰੋ. ਸਿੰਮੀਪ੍ਰੀਤ ਨੇ ਵਿਦਿਆਰਥੀਆਂ ਨੂੰ ਸਰਸ ਮੇਲੇ ਬਾਰੇ ਜਾਣਕਾਰੀ ਦਿੱਤੀ। ਮੇਲੇ ਵਿੱਚ ਸਭਿਆਚਾਰਕ ਤੇ ਤਕਨੀਕੀ ਵਸਤਾਂ ਵੇਖਣ ਯੋਗ ਸਨ। ਸਭਿਆਚਾਰਕ ਤੌਰ ਤੇ ਇਹ ਵਿਦਿਆਰਥੀਆਂ ਲਈ ਇਕ ਜਾਣਕਾਰੀ ਭਰਪੂਰ ਫੇਰੀ ਸੀ।

print
Share Button
Print Friendly, PDF & Email