ਫ਼ਰੀਦਕੋਟ ਖੰਡ ਮਿੱਲ ਨੂੰ ਭੋਗਪੁਰ ਤਬਦੀਲ ਕਰਨ ਲਈ ਸੂਗਰ ਫੈੱਡ ਵੱਲੋਂ ਸਰਕਾਰ ‘ਤੇ ਦਬਾਅ

ss1

ਫ਼ਰੀਦਕੋਟ ਖੰਡ ਮਿੱਲ ਨੂੰ ਭੋਗਪੁਰ ਤਬਦੀਲ ਕਰਨ ਲਈ ਸੂਗਰ ਫੈੱਡ ਵੱਲੋਂ ਸਰਕਾਰ ‘ਤੇ ਦਬਾਅ

fdk-3ਫ਼ਰੀਦਕੋਟ 26 ਅਕਤੂਬਰ ( ਜਗਦੀਸ਼ ਬਾਂਬਾ ) ਫ਼ਰੀਦਕੋਟ ਜਿਲੇ ਦੀ ਇਕਲੌਤੀ ਸਨਅਤ ਸ਼ਹਿਕਾਰੀ ਖੰਡ ਮਿੱਲ ਨੂੰ ਫ਼ਰੀਦਕੋਟ ਤੋਂ ਬਦਲ ਕੇ ਭੋਗਪੁਰ (ਜਲੰਧਰ) ਭੇਜਣ ਲਈ ਪੰਜਾਬ ਸਰਕਾਰ ਉੱਪਰ ਲਗਾਤਾਰ ਦਬਾਅ ਵਧ ਰਿਹਾ ਹੈ। ਹਾਲਾਂਕਿ ਵਿਧਾਨ ਸਭਾ ਚੌਣਾਂ ਕਰਕੇ ਪੰਜਾਬ ਸਰਕਾਰ ਇਸ ਫੈਸਲੇ ਨੂੰ ਕੁਝ ਸਮੇਂ ਲਈ ਟਾਲਣਾ ਚਾਹੁੰਦੀ ਹੈ ਪ੍ਰੰਤੂ ਪੰਜਾਬ ਰਾਜ ਸਹਿਕਾਰੀ ਖੰਡ ਮਿੱਲਜ ਫੈਡਰੇਸ਼ਨ ਲਿਮ: ਅਤੇ ਸ਼ੂਗਰ ਫੈਂਡ ਪੰਜਾਬ ਦੇ ਬੋਰਡ ਆਫ ਡਾਇਰੈਕਟਰ ਦੀ ਵਿੱਤੀ ਕਮੇਟੀ ਦੀ ਹੋਈ ਮੀਟਿੰਗ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਫ਼ਰੀਦਕੋਟ ਖੰਡ ਮਿੱਲ ਨੂੰ ਤਬਦੀਲ ਕਰਨ ਵਿੱਚ ਪੰਜਾਬ ਸਰਕਾਰ ਕਾਫੀ ਸਮਾਂ ਲਾ ਰਹੀ ਹੈ। ਵਿਭਾਗ ਮੁਤਾਬਿਕ ਭੋਗਪੁਰ ਵਿਖੇ ਸ਼ੂਗਰ ਮਿੱਲ ਲਾਉਣ ਲਈ ਬਕਾਇਦਾ ਤੌਰ ਤੇ ਟੈਂਡਰਾਂ ਦੀ ਮੰਗ ਕੀਤੀ ਗਈ ਸੀ,ਜਿਸ ਤਹਿਤ ਗਾਜ਼ੀਆਬਾਦ,ਮਹਾਰਾਸ਼ਟਰਾ ਅਤੇ ਪੂਨਾ ਦੀਆਂ ਤਿੰਨ ਕੰਪਨੀਆਂ ਨੇ ਭੋਗਪੁਰ ਵਿੱਚ ਸੂਗਰ ਮਿੱਲ ਲਾਉਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਲਈ ਲੋੜੀਂਦੀ ਅਮਾਨਤ ਰਾਸ਼ੀ ਵੀ ਜਮਾਂ ਕਰਵਾ ਦਿੱਤੀ ਹੈ । ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਇੰਦਰ ਮੋਹਨ ਸਿੰਘ, ਸੂਗਰ ਫੈਂਡ ਦੇ ਡਾਇਰੈਕਟਰ ਹਹਿੰਦਰ ਸਿੰਘ ਲੱਖੋਵਾਲ ਅਤੇ ਸੂਗਰ ਫੈਂਡ ਦੇ ਚੈਅਰਮੈਨ ਸੁਖਬੀਰ ਸਿੰਘ ਵਾਹਲਾ ਨੇ ਇਸ ਮੀਟਿੰਗ ਵਿੱਚ ਸਿਰਕਤ ਕਰਦਿਆਂ ਸਪੱਸਟ ਕੀਤਾ ਹੈ ਕਿ ਭੋਗਪੁਰ ਪ੍ਰਾਜੈਕਟ ਸਬੰਧੀ ਦੋ ਵਾਰ ਟੈਂਡਰ ਹੋ ਚੁੱਕੇ ਹਨ ਪ੍ਰੰਤੂ ਫ਼ਰੀਦਕੋਟ ਸਹਿਕਾਰੀ ਖੰਡ ਮਿੱਲ ਦੀ ਮਸ਼ੀਨਰੀ ਅਤੇ ਪਲਾਂਟ ਭੋਗਪੁਰ ਤਬਦੀਲ ਨਹੀ ਕੀਤਾ ਜਾ ਰਿਹਾ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਫ਼ਰੀਦਕੋਟ ਖੰਡ ਮਿੱਲ ਦੀ 130 ਏਕੜ ਜਮੀਨ ਨੂੰ ਹਾਊਸ ਫੈੱਡ ਅਤੇ ਪੁੱਡਾ ਕੋਲ ਵੇਚ ਦਿੱਤਾ ਹੈ । ਕਰੀਬ 66 ਕਰੋੜ ਦੇ ਘਾਟੇ ਵਿੱਚ ਚੱਲ ਰਹੀ ਖੰਡ ਮਿੱਲ ਦੇ ਸਾਰੇ ਮੁਲਾਜਮਾਂ ਨੂੰ ਸਰਕਾਰ ਨੇ ਜਬਰੀ ਸੇਵਾ ਮੁਕਤ ਕਰ ਦਿੱਤਾ ਹੈ ਅਤੇ ਹੁਣ ਇਸ ਖੰਡ ਮਿੱਲ ਨੂੰ ਬੰਦ ਕਰਨ ਦੀਆਂ ਅੰਤਿਮ ਕਾਰਵਾਈਆਂ ਚੱਲ ਰਹੀਆਂ ਹਨ । ਊਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਫ਼ਰੀਦਕੋਟ ਖੰਡ ਮਿੱਲ ਨੂੰ ਦੁਬਾਰਾ ਚਾਲੂ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *