ਯੂਨੀਵਰਸਿਟੀ ਪੱਧਰ ਤੇ ਕਰਾਸਕੰਟਰੀ ਰੇਸ ਵਿੱਚੋਂ ਵਿਦਿਆਰਥਣਾਂ ਨੇ ਜਿੱਤ ਪ੍ਰਾਪਤ ਕੀਤੀ

ss1

ਯੂਨੀਵਰਸਿਟੀ ਪੱਧਰ ਤੇ ਕਰਾਸਕੰਟਰੀ ਰੇਸ ਵਿੱਚੋਂ ਵਿਦਿਆਰਥਣਾਂ ਨੇ ਜਿੱਤ ਪ੍ਰਾਪਤ ਕੀਤੀ

ਨਹਿਰਾਗਾਗਾ 26ਅਕਤੂਬਰ (ਕੁਲਵੰਤ ਛਾਜਲੀਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ਆਯੋਜਿਤ ਇੰਟਰ ਕਾਲਜ ਕਰਾਸਕੰਟਰੀ ਰੇਸ ਸੀ.ਆਈ.ਈ.ਟੀ. ਜਲਵੇੜਾ ਵਿਖੇ ਕਰਵਾਈ ਗਈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਅਧੀਨ ਆਉਂਦੇ ਵੱਖਵੱਖ ਕਾਲਜਾਂ ਦੀਆ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਬੀਰਪਾਲ ਕੌਰ (ਈ.ਸੀ.ਈ. ਤੀਜਾ ਸਾਲ) ਦੀ ਵਿਦਿਆਰਥਣ ਨੇ ਵਿਅਕਤੀਗਤ ਤੌਰ ਤੇ ਗੋਲਡ ਮੈਡਲ ਜਿੱਤਿਆ ਅਤੇ ਇਸ ਦੇ ਨਾਲ ਹੀ ਪੂਰੀ ਟੀਮ (ਬੀਰਪਾਲ ਕੌਰ, ਹਰਜੀਤ ਕੌਰ, ਲਛਮੀ ਕੌਰ, ਰਣਜੀਤ ਕੌਰ (ਈ.ਸੀ.ਈ. ਤੀਜਾ ਸਾਲ) ਅਤੇ ਨੇਹਾ ਵਰਮਾ, ਰਜਿੰਦਰ ਕੌਰ (ਸੀ.ਐਸ.ਈ. ਪਹਿਲਾ ਸਾਲ) ਨੇ ਸਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਸ ਮੁਕਾਬਲੇ ਵਿੱਚ ਤੀਜਾ ਸਥਾਨ ਵੀ ਪ੍ਰਾਪਤ ਕੀਤਾ। ਸੀ.ਆਈ.ਈ.ਟੀ. ਜਲਵੇੜਾ ਦੇ ਡਾਇਰੈਕਟਰ ਅਤੇ ਯੂਨੀਵਰਸਿਟੀ ਵੱਲੋਂ ਉੱਚੇਚੇ ਤੌਰ ਤੇ ਪਹੁੰਚੇ ਡਾ: ਐਚ.ਐਸ. ਹੁੰਦਲ, ਰਜਿਸਟਰਾਰ ਵੱਲੋਂ ਜੇਤੂ ਖਿਡਾਰਣਾਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *