ਮਾਂ-ਧੀ ਨਾਲ ਗਲਤ ਹਰਕਤਾ ਕਰਨ ਦੇ ਦੋਸ ਵਿਰੁੱਧ ਤਿੰਨ ਵਿਅਕਤੀਆ ਤੇ ਮਾਮਲਾ ਦਰਜ

ss1

ਮਾਂ-ਧੀ ਨਾਲ ਗਲਤ ਹਰਕਤਾ ਕਰਨ ਦੇ ਦੋਸ ਵਿਰੁੱਧ ਤਿੰਨ ਵਿਅਕਤੀਆ ਤੇ ਮਾਮਲਾ ਦਰਜ

ਬਨੂੜ 26 ਅਕਤੂਬਰ (ਰਣਜੀਤ ਸਿੰਘ ਰਾਣਾ) ਨੇੜਲੇ ਪਿੰਡ ਕਰਾਲਾ ਦੀ 55 ਸਾਲਾ ਵਿਧਵਾ ਕੁਲਵਿੰਦਰ ਕੌਰ ਦੇ ਘਰ ਆਟੋ ਖਰਾਬ ਹੋਣ ਦਾ ਬਹਾਨਾ ਬਣਾ ਕੇ ਰਾਤ ਕੱਟਣ ਲਈ ਆਏ ਉਸ ਦੀ ਵਿਆਹੁਤਾ ਲੜਕੀ ਦੇ ਦਿਓਰ, ਚਾਚੇ ਤੇ ਉਨਾਂ ਦੇ ਸਾਥੀ ਨੇ ਕੁਲਵਿੰਦਰ ਕੌਰ ਤੇ ਉਸ ਦੀ ਲੜਕੀ ਨਾਲ ਗਲਤ ਹਰਕਤਾ ਕਰਨ ਦੇ ਅਰੋਪਾ ਤਹਿਤ ਬਨੂੜ ਪੁਲਸ ਨੇ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ।
ਏਐਸਆਈ ਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਾਲਾ ਦੀ ਰਹਿਣ ਵਾਲੀ ਵਿਧਵਾ ਕੁਲਵਿੰਦਰ ਕੌਰ ਨੇ ਉਨਾਂ ਕੋਲ ਸਿਕਾਇਤ ਦਰਜ ਕਰਵਾਈ ਕਿ ਉਹ ਤੇ ਉਸ ਦੀ ਲੜਕੀ ਘਰ ਵਿਚ ਇਕੱਲੇ ਰਹਿੰਦੇ ਹਨ। ਰਾਤੀ ਉਨਾਂ ਦੀ ਲੜਕੀ ਜੋ ਕਰਾਲੀ ਦੇ ਪਿੰਡ ਨੱਗਲ ਝਿਗਾਂ ਵਿਖੇ ਵਿਆਹੀ ਹੋਈ ਹੈ ਦਾ ਦਿਓਰ ਸੁਰਿੰਦਰ ਸਿੰਘ, ਚਾਚਾ ਅਵਤਾਰ ਸਿੰਘ ਤੇ ਉਨਾਂ ਦਾ ਸੰਤੇਮਾਜਰਾ ਵਿਖੇ ਰਹਿਣ ਵਾਲਾ ਸਾਥੀ ਗੁਰਜੰਟ ਸਿੰਘ ਆਟੋ ਖਰਾਬ ਹੋਣ ਦਾ ਬਹਾਨਾ ਬਣਾ ਕੇ ਰਾਤ ਕੱਟਣ ਲਈ ਉਨਾਂ ਦੇ ਘਰ ਆ ਗਏ। ਰਿਸਤੇਦਾਰੀ ਦੇ ਨਾਤੇ ਉਨਾਂ ਨੇ ਤਿੰਨਾ ਨੂੰ ਆਪਣੇ ਘਰ ਵਿਚ ਪਨਾਹ ਦੇ ਦਿੱਤੀ। ਰਾਤੀ 12 ਵਜੇ ਦੇ ਕਰੀਬ ਕੁਲਵਿੰਦਰ ਕੌਰ ਜਦੋਂ ਬਾਥਰੂਮ ਜਾਣ ਲਈ ਉੱਠੀ ਤਾਂ ਉਨਾਂ ਦੀ ਵਿਆਹੁਤਾ ਲੜਕੀ ਦੇ ਦਿਓਰ ਸੁਰਿੰਦਰ ਸਿੰਘ ਨੇ ਉਸ ਦੀ ਬਾਹ ਫੜ ਲਈ, ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕਰਨ ਲਈ ਰੋਲਾ ਪਾਇਆ ਤਾਂ ਉਸ ਦੀ ਲੜਕੀ ਵੀ ਉੱਠ ਗਈ ਤੇ ਬਾਕੀ ਦੇ ਦੋ ਸਾਥੀਆਂ ਨੇ ਲੜਕੀ ਨਾਲ ਗਲਤ ਹਰਕਤਾ ਕਰਨ ਦੀ ਕੋਸ਼ਿਸ ਕੀਤੀ। ਕੁਲਵਿੰਦਰ ਕੌਰ ਦਾ ਰੋਲਾ ਸੁਣ ਕੇ ਆਲੇ ਦੁਆਲੇ ਦੇ ਲੋਕ ਆ ਗਏ ਤੇ ਪਨਾਹ ਲੈਣ ਵਾਲੇ ਤਿੰਨੋਂ ਮੌਕੇ ਤੋਂ ਫਰਾਰ ਹੋ ਗਏ। ਕੁਲਵਿੰਦਰ ਕੌਰ ਨੇ ਇਸ ਮਾਮਲੇ ਦੀ ਇਤਲਾਹ ਪੁਲਸ ਨੂੰ ਦਿੱਤੀ। ਮੋਹਨ ਸਿੰਘ ਨੇ ਅੱਗੇ ਦੱਸਿਆ ਕਿ ਉਨਾਂ ਨੇ ਕੁਲਵਿੰਦਰ ਕੌਰ ਦੇ ਬਿਆਨਾ ਦੇ ਅਧਾਰ ਤੇ ਤਿੰਨਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਜ ਤਿੰਨਾ ਅਰੋਪਿਆ ਨੂੰ ਪਿੰਡ ਫੌਜੀ ਕਲੌਨੀ ਨੇੜਿਓ ਆਟੋ ਸਮੇਤ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *