ਜ਼ੇਲ ਵਿੱਚ ਵੀ ਚੱਲੀ ਸਵੱਛ ਭਾਰਤ ਮੁਹਿੰਮ

ss1

ਜ਼ੇਲ ਵਿੱਚ ਵੀ ਚੱਲੀ ਸਵੱਛ ਭਾਰਤ ਮੁਹਿੰਮ

14-2 (1)
ਤਪਾ ਮੰਡੀ, 14 ਮਈ (ਨਰੇਸ਼ ਗਰਗ) ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਮੁਹਿੰਮ ਨੂੰ ਜਿੱਥੇ ਦੇਸ਼ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਜ਼ਬੂਰੀ ਵੱਸ ਨਿਭਾਇਆ ਗਿਆ ਸੀ,ਉਥੇ ਜ਼ੇਲ ਚੀਮਾ ਵਿੱਚ ਸਵੈ ਇਸੇ ਨਾਲ ਸੁਪਰਡੈਂਟ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਜਾਰੀ ਰੱਖਿਆ ਹੋਇਆ ਹੈ। ਜ਼ੇਲ ਦੇ ਮੈਦਾਨ ਨੂੰ ਹਰਾ-ਭਰਿਆ ਬਣਾਉਣ ਲਈ ਲਗਾਈ ਗਈ ਪਾਰਕ ਦੀ ਸਮੁੱਚੇ ਬੰਦੀਆਂ ਵੱਲੋਂ ਸਫਾਈ ਕੀਤੀ ਗਈ।

ਜ਼ੇਲ ਦੇ ਸੁਪਰਡੈਂਟ ਕੁਲਵੰਤ ਸਿੰਘ ਨੇ ਦੱਸਿਆ ਕਿ ਬੰਦੀਆਂ ਅੰਦਰ ਸਾਫ-ਸਫਾਈ ਨੂੰ ਲੈਕੇ ਕਾਫੀ ਜਾਗ੍ਰਤੀ ਆਈ ਹੈ ਅਤੇ ਆਲੇ-ਦੁਆਲੇ ਨੂੰ ਹਰਾ-ਭਰਿਆ ਅਤੇ ਸਵੱਛ ਬਣਾਉਣ ਲਈ ਬੰਦੀਆਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲਾਂ-ਪਹਿਲਾਂ ਜਿਆਦਾਤਰ ਬੰਦੀ ਹੱਥੀਂ ਕੰਮ ਕਰਨ ਲਈ ਸੰਗ ਜਿਹੀ ਮੰਨਦੇ ਸਨ ਪਰੰਤੂ ਜਦੋਂ ਉਨਾਂ ਨੂੰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਬਣਾਉਣ ਲਈ ਚਲਾਈ ਗਈ ਮੁਹਿੰਮ ਦਾ ਜਿਕਰ ਉਨਾਂ ਦੇ ਸ਼ਬਦ ਵਿੱਚ ਕੀਤਾ ਕਿ 67 ਸਾਲ ਪਹਿਲਾਂ ਸਾਨੂੰ ਆਜ਼ਾਦ ਹੋਇਆ ਨੂੰ ਅਸੀਂ ਕਿੰਨਾ ਸਮਾਂ ਗੰਦਗੀ ਵਿੱਚ ਜਿਉਂਦੇ ਆ ਰਹੇ ਸੀ ਤਾਂ ਇਨਾਂ ਸਬਦਾਂ ਦਾ ਬੰਦੀਆਂ ਉਪਰ ਚੰਗਾ ਪ੍ਰਭਾਵ ਪਿਆ। ਜਿਸ ਦੀ ਬਦੌਲਤ ਸਾਰੇ ਬੰਦੀ ਜ਼ੇਲ ਦੀ ਸਫਾਈ ਮੁਹਿੰਮ ਵਿੱਚ ਖੁਸ਼ੀ-ਖੁਸ਼ੀ ਭਾਗ ਲੈਂਦੇ ਹਨ। ਜਿਸ ਦੀ ਬਦੌਲਤ ਜ਼ੇਲ ਅੰਦਰ ਬਹੁਤ ਹੀ ਸਾਫ ਸੁਥਰਾ ਵਾਤਾਵਰਣ ਸਿਰਜਿਆ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *