ਬੀ ਐਡ ਅਧਿਆਪਕ ਫਰੰਟ ਦੀ ਹੋਈ ਮੀਟਿੰਗ

ss1

ਬੀ ਐਡ ਅਧਿਆਪਕ ਫਰੰਟ ਦੀ ਹੋਈ ਮੀਟਿੰਗ

img_20161017_154438ਸ਼੍ਰੀ ਅਨੰਦਪੁਰ ਸਾਹਿਬ, 26 ਅਕਤੂਬਰ (ਦਵਿੰਦਰਪਾਲ ਸਿੰਘ) ਬੀ.ਐੱਡ. ਅਧਿਆਪਕ ਫਰੰਟ ਵੱਲੋਂ ਜਿਲਾ ਗੁਰਿੰਦਰਪਾਲ ਪਾਲ ਖੇੜੀ, ਸੂਬਾ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਲੋਦੀਪੁਰ ਦੀ ਅਗਵਾਈ ਵਿੱਚ ਸ਼ਥਾਨਕ ਇਕਾਈ ਦੀ ਮੀਟਿੰਗ ਬੁਲਾਈ ਗਈ, ਮੀਟਿੰਗ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਸਿੱਖਿਆਂ ਮੰਤਰੀ ਸ. ਦਲਜੀਤ ਸਿੰਘ ਚੀਮਾਂ ਨਾਲ ਹੋਣ ਜਾ ਰਹੀ ਪੈਨਲ ਮੀਟਿੰਗ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ।

          ਸੂਬਾ ਕਮੇਟੀ ਮੈਬਰ ਬਲਵਿੰਦਰ ਸਿੰਘ ਰੈਲੋ , ਕੁਲਵਿੰਦਰ ਸਿੰਘ ਰੂਪਨਗਰ ,ਹਰਭਜਨ ਸਿੰਘ ਬੀਕਾਪੁਰ , ਰਾਜਵੀਰ ਸਿੰਘ ਚੋਤਾ ਸਬੋਧਨ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਅਪ੍ਰੈਲ 2011 ਨੂੰ ਰੈਗੂਲਰ ਹੋਏ 14000 ਅਧਿਆਪਕਾਂ ਬਤੌਰ ਟੀਚਿੰਗ ਫੈਲੋਜ਼ ਅਤੇ ਸਰਵਿਸ ਪ੍ਰੋਵਾਈਡਰ ਦੇ ਸਿੱਖਿਆ ਵਿਭਾਗ ਵਿੱਚਲੇ ਕੰਟਰੈਕਟ ਪੀਰੀਅਡ ਨੂੰ ਸਰਵਿਸ਼ ਵਿੱਚ ਗਿਣੇ ਜਾਣ, 4-9-14 ਤੇ ਲੱਗੀ ਰੋਕ ਤੁਰੰਤ ਹਟਾਉਣ, 4600 ਰੁ: ਦਾ ਗਰੇਡ ਪੇਅ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਅਤੇ ਈ.ਟੀ.ਟੀ. ਦਾ ਕੋਟਾ ਮਾਸਟਰ ਕਾਡਰ ਤੋਂ ਲੈਕਚਰਾਰ ਦੀ ਤਰਜ ਤੇ ਦੀ ਤਰਜ 15% ਤੋਂ ਵਧਾ ਕੇ 75% ਕਰਨ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ.ਪੀ.ਈ.ਓ. ਪੱਧਰ ਤੱਕ ਦੀ ਸਿੱਧੀ ਭਰਤੀ ਕਰਨ, ਮਾਸਟਰ ਕਾਡਰ ਪਦ ਉਨਤੀਆਂ ਲਈ ਸਾਰੇ ਵਿਸ਼ਿਆਂ ਦੇ ਕੇਸ ਮੰਗਵਾਉਣ ।ਕਿੱਤਾ ਮੁਖੀ ਕੋਰਸਾਂ ਵਿੱਚ ਹਿੰਦੀ ਅਤੇ ਸਮਾਜਿਕ ਸਿੱਖਿਆ ਨੂੰ ਆਪਸ਼ਨਲ ਨਾ ਕੀਤੇ ਜਾਣ, ਪੰਜਵੀਂ ਜਮਾਤ ਦੇ ਸਲਾਨਾ ਪੇਪਰਾਂ ਦਾ ਪ੍ਰਬੰਧ ਪ੍ਰਾਇਮਰੀ ਪੱਧਰ ਤੇ ਕਰਨ, ਮੈਡੀਕਲ ਛੁੱਟੀਆਂ ਸੰਬੰਧੀ ਪੁਰਾਣੀ ਸਥਿਤੀ ਬਹਾਲ ਕੀਤੇ ਜਾਣ, ਸਾਰੇ ਪੱਧਰ ਦੀਆਂ ਤਰੱਕੀਆਂ ਲਈ ਵਿਸ਼ੇਸ਼ ਨੀਤੀ ਤਹਿਤ ਤਰੱਕੀਆਂ ਹਰ ਸਾਲ ਨਿਸ਼ਚਿਤ ਸਮਾਂ ਕਾਲ ਵਿੱਚ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਆਦਿ ਮੰਗਾਂ ਜੋਰਦਾਰ ਢੰਗ ਨਾਲ ਉਠਾਈਆਂ ਜਾਣਗੀਆਂ।
ਜਥੇਬੰਦੀ ਵੱਲੋਂ ਜਿਲਾ ਸਿੱਖਿਆਂ ਅਫਸਰ ਨਾਲ ਸਪੰਰਕ ਕਰਦੇ ਹੋਏ ਮਾਸਟਰ ਕਾਡਰ ਲਈ ਮੰਗੇ ਗਏ ਕੇਸਾਂ ਸਟੇਟਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਈਟੀਟੀ ਤੋਂ ਹੈੱਡ ਟੀਚਰ ਤਰੱਕੀਆਂ ਦੇ ਪ੍ਰੋਸੈਸ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ।

            ਇਸ ਮੌਕੇ ਯੋਗੇਸ਼ ਕੁਮਾਰ , ਬਲਵਿੰਦਰ ਸਿੰਘ ਰੈਲੋ , ਕੁਲਵਿੰਦਰ ਸਿੰਘ ਰੂਪਨਗਰ ,ਹਰਭਜਨ ਸਿੰਘ ਬੀਕਾਪੁਰ , ਰਾਜਵੀਰ ਸਿੰਘ ਚੋਤਾ ਰਵਿ ਕੁਮਾਰ , ਅਜੇ ਕੁਮਾਰ , ਅਮਨਦੀਪ ਸਿੰਘ ਰਤਨ ,ਮਨੀਸ਼ ਕੁਮਾਰ ,ਪ੍ਰੇਮ ਸਿੰਘ ਠਾਕੁਰ , ਅਮ੍ਰਿਤਪਾਲ ਸਿੰਘ , ਗੁਰਦਸ਼ਨ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *