ਰਾਮਪੁਰਾ, ਫੂਲ ਅਤੇ ਭਗਤਾ ਵਿਖੇ ਪਟਾਕੇ ਵੇਚਣ ਲਈ ਥਾਵਾਂ ਨਿਸ਼ਚਿਤ

ss1

ਰਾਮਪੁਰਾ, ਫੂਲ ਅਤੇ ਭਗਤਾ ਵਿਖੇ ਪਟਾਕੇ ਵੇਚਣ ਲਈ ਥਾਵਾਂ ਨਿਸ਼ਚਿਤ

ਬਠਿੰਡਾ, 26 ਅਕਤੂਬਰ ( ਸਵਰਨ ਸਿੰਘ ਭਗਤਾ) : ਆਉਣ ਵਾਲੇ ਦਿਵਾਲੀ ਦੇ ਤਿਉਹਾਰ ਦੌਰਾਨ ਕਿਸੇ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਵਲੋਂ ਪਟਾਕੇ ਵੇਚਣ ਅਤੇ ਖ੍ਰੀਦਣ ਲਈ ਥਾਂਵਾ ਨਿਸ਼ਚਿਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਰਾਮਪੁਰਾ ਵਿਚ ਮਿਊਂਸਪਲ ਕਮੇਟੀ ਰਾਮਪੁਰਾ ਫੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸਟੇਡੀਅਮ, ਇਸੇ ਤਰਾਂ ਮੰਡੀ ਫੂਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫੂਲ ਦਾ ਸਟੇਡੀਅਮ ਅਤੇ ਭਗਤਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਗਰਾਊਂਡ ਨਿਸ਼ਚਿਤ ਕੀਤਾ ਗਿਆ ਹੈ।

           ਸ਼੍ਰੀ ਧਾਲੀਵਾਲ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਪਟਾਕੇ ਅਜਿਹੇ ਸ਼ੈਡ ਵਿਚ ਰੱਖੇ ਜਾਣ ਜੋ ਕਿ ਜ਼ਲਣਸ਼ੀਲ ਪਦਾਰਥ ਦਾ ਨਾ ਬਣਿਆ ਹੋਵੇ ਅਤੇ ਹਰ ਸ਼ੈਡ ਦਾ ਮੂੰਹ ਇਕ-ਦੂਸਰੇ ਵੱਲ ਨਾ ਹੋਵੇ ਅਤੇ ਇਹ ਸ਼ੈਡ ਇਕ-ਦੂਜੇ ਤੋਂ 3 ਮੀਟਰ ਦੀ ਦੂਰੀ ‘ਤੇ ਹੋਣ। ਉਨਾਂ ਕਿਹਾ ਕਿ ਇਨਾਂ ਸ਼ੈਡਾਂ ਵਿਚ ਅਣਅਧਿਕਾਰਤ ਵਿਅਕਤੀਆਂ ਦਾ ਪਰਵੇਸ ਨਾ ਹੋਵੇ।

print
Share Button
Print Friendly, PDF & Email

Leave a Reply

Your email address will not be published. Required fields are marked *