ਥਰਮਲ ਪਲਾਟਾਂ ਵਿੱਚ ਕੋਇਲੇ ਦੀ ਖਰੀਦ ਦਾ ਹੋ ਰਿਹਾ ਵੱਡਾ ਘਪਲਾ

ss1

ਥਰਮਲ ਪਲਾਟਾਂ ਵਿੱਚ ਕੋਇਲੇ ਦੀ ਖਰੀਦ ਦਾ ਹੋ ਰਿਹਾ ਵੱਡਾ ਘਪਲਾ
ਆਰ ਟੀ ਆਈ ਨਾਲ ਹੋਇਆ ਖੁਲਾਸਾ

ਤਪਾ ਮੰਡੀ, 14 ਮਈ (ਨਰੇਸ਼ ਗਰਗ) ਪੰਜਾਬ ਅੰਦਰ ਬਾਕੀ ਰਾਜ ਦੇ ਮੁਕਾਬਲੇ ਬਿਜਲੀ ਦੇ ਰੇਟ ਕਾਫੀ ਵੱਧ ਹੋਣ ਕਾਰਨ ਪੰਜਾਬ ਦਾ ਉਦਯੋਗ ਦੂਜੇ ਰਾਜਾਂ ਅੰਦਰ ਸਿਫਟ ਹੋ ਰਿਹਾ ਹੈ। ਬਿਜਲੀ ਬੋਰਡ ਕੁਝ ਸਮੇਂ ਦੇ ਵਕਫੇ ਬਾਦ ਹੀ ਬਿਜਲੀ ਰੇਟ ਵਿੱਚ ਇਹ ਕਹਿਕੇ ਵਾਧਾ ਕਰ ਦਿੰਦਾ ਹੈ ਕਿ ਕੋਇਲੇ ਦੇ ਰੇਟ ਵੱਧ ਗਏ ਹਨ। ਪਿਛਲੇ ਤਿੰਨ ਸਾਲ ਅੰਦਰ ਕੋਇਲਾ ਖਰੀਦ ਬਾਰੇ ਕੋਇਲੇ ਦੇ ਰੇਟਾਂ ਬਾਰੇ ਜਾਣਕਾਰੀ ਲੈਣ ਲਈ ਲੋਕ ਸੂਚਨਾ ਅਧਿਕਾਰ ਤਹਿਤ ਪੱਤਰ ਭੇਜਕੇ ਜਾਣਕਾਰੀ ਦੀ ਮੰਗ ਕੀਤੀ ਤਾਂ ਪੰਜਾਬ ਅੰਦਰ ਸਰਕਾਰੀ ਪੱਧਰ ਦੇ ਤਿੰਨ ਥਰਮਲ ਪਲਾਟਾਂ ਨੇ ਕੋਇਲਾ ਖਰੀਦ ਸਬੰਧੀ ਜੋ ਜਾਣਕਾਰੀ ਭੇਜੀ ਉਸ ਦੇ ਰੇਟਾਂ ਨੂੰ ਪੜਕੇ ਬਹੁਤ ਹੈਰਾਨੀ ਹੋਈ। ਥਰਮਲ ਪਲਾਟ ਲਹਿਰਾ ਮੁਹੱਬਤ ਦੇ ਕੋਇਲਾ ਖਰੀਦ ਰੇਟ 1/1/2013 ਤੋਂ 31/3/2013 ਤੱਕ 1259 ਰੁਪਏ ਪ੍ਰਤੀ ਟਨ , 1/4/2013 ਤੋਂ 31/3/2014 ਤੱਕ 1300 ਰੁਪਏ ਪ੍ਰਤੀ ਟਨ,1/4/2014 ਤੋਂ 31/3/2015 ਤੱਕ 1426 ਰੁਪਏ ਪ੍ਰਤੀ ਟਨ ਅਤੇ 1/4/2015 ਤੋਂ 31/12/2015 ਤੱਕ 2713 ਰੁਪਏ ਪ੍ਰਤੀ ਟਨ ਸਨ। ਰੋਪੜ ਥਰਮਲ ਪਲਾਂਟ ਦੇ 1/1/2013 ਤੋਂ 31/3/2013 ਤੱਕ 1523 ਰੁਪਏ ਪ੍ਰਤੀ ਟਨ, 2013-14 ਲਈ 1525 ਅਤੇ 2014-15 ਲਈ 1661 ਰੁਪਏ ਪ੍ਰਤੀ ਟਨ। ਬਠਿੰਡਾ ਥਰਮਲ ਪਲਾਟ ਦੇ 1/1/2013 ਤੋਂ 31/3/2013 ਤੱਕ 1200 ਰੁਪਏ ਪ੍ਰਤੀ ਟਨ, 2013-14 ਲਈ 1270 ਰੁਪਏ ਪ੍ਰਤੀ ਟਨ ਅਤੇ 2014-15 ਲਈ 1510 ਰੁਪਏ ਪ੍ਰਤੀ ਟਨ ਅਤੇ 1/4/2015 ਤੋਂ 31/12/2015 ਤੱਕ 2147 ਰੁਪਏ ਪ੍ਰਤੀ ਟਨ ਸਨ। ਜੋ ਕਿ ਬਾਕੀ ਥਰਮਲ ਪਲਾਟਾਂ ਦੇ ਮੁਕਾਬਲੇ ਕਾਫੀ ਘੱਟ ਸਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰੀ ਪੱਧਰ ਤੇ ਤਿੰਨੇ ਥਰਮਲ ਪਲਾਟਾਂ ਦੇ ਕੋਇਲਾ ਖਰੀਦ ਰੇਟਾਂ ਅੰਦਰ ਵੱਡੇ ਪੱਧਰ ਦਾ ਫਰਕ ਹੋਣ ਦੇ ਕੀ ਕਾਰਨ ਹਨ। ਇੰਝ ਲੱਗਦਾ ਹੈ ਕਿ ਕੋਇਲਾ ਖਰੀਦ ਵਿੱਚ ਵੱਡੇ ਪੱਧਰ ਤੇ ਕਥਿਤ ਤੌਰ ਤੇ ਘਪਲੇਬਾਜ਼ੀ ਹੋਈ ਹੈ।
ਜੋ ਵੀ ਹੈ ਪਰ ਇਹ ਗੱਲ ਸੱਚ ਹੈ ਕਿ ਤਿੰਨੇ ਥਰਮਲ ਪਲਾਟਾਂ ਅੰਦਰ ਕੋਇਲਾ ਖਰੀਦ ਦੇ ਰੇਟਾਂ ਵਿੱਚ ਕਰੋੜਾਂ ਰੁਪਏ ਦਾ ਫਰਕ ਹੈ। ਪੰਜਾਬ ਸਰਕਾਰ ਕੋਇਲਾ ਖਰੀਦ ਲਈ ਸਹੀ ਪ੍ਰਬੰਧ ਕਰੇ ਤਾਂ ਕਿ ਹਰ ਵਾਰ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਕੇ ਉਦਯੋਗਾਂ ਨੂੰ ਸਿਫਟ ਹੋਣ ਲਈ ਮਜ਼ਬੂਰ ਨਾ ਹੋਣਾ ਪਵੇ ਅਤੇ ਪਿਛਲੇ ਤਿੰਨ ਸਾਲ ਅੰਦਰ ਤਿੰਨੇ ਥਰਮਲ ਪਲਾਟਾਂ ਅੰਦਰ ਖਰੀਦ ਹੋਏ ਕੋਇਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਕਰੋੜਾਂ ਅਰਬਾਂ ਰੁਪਏ ਦੇ ਕੋਇਲਾ ਖਰੀਦ ਘਪਲੇ ਦਾ ਸੱਚ ਜਨਤਾ ਸਾਹਮਣੇ ਆ ਸਕੇ।

print
Share Button
Print Friendly, PDF & Email