ਤੇਜਿੰਦਰ ਸਿੰਘ ਕੁਲਾਰ ਇੰਚਾਰਜ ਅਨਦਾਣਾ ਬਲਾਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆਂ

ss1

ਤੇਜਿੰਦਰ ਸਿੰਘ ਕੁਲਾਰ ਇੰਚਾਰਜ ਅਨਦਾਣਾ ਬਲਾਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆਂ

14-1 (2)

ਮੂਨਕ 14 ਮਈ (ਕੁਲਵੰਤ ਦੇਹਲਾ) ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੋਰ ਭੱਠਲ ਜੀ ਦੇ ਦਿਸਾ ਨਿਰਦੇਸਾ ਅਨੁਸਰ ਤੇਜਿੰਦਰ ਸਿੰਘ ਕੁਲਾਰ ਇੰਚਾਰਜ ਅਨਦਾਣਾ ਬਲਾਕ ਦੇ ਮਨਿਆਣਾ ,ਹਾਡਾ ,ਗੋਬਿੰਦਪੁਰਾ ਪਾਪੜਾ ਦੇ ਲੋਕਾ ਨਾਲ ਸਪੰਰਕ ਕੀਤਾ। ਉਹਨਾ ਪਿੰਡਾ ਦੇ ਲੋਕਾ ਨੇ ਦੱਸਿਆ ਕਿ 80 ਤੇ 90 ਸਾਲ ਦੀ ਉਮਰ ਦੇ ਲੋਕਾ ਦੀਆ ਬੁਢਾਪਾ ਪੈਨਸਨਾ ਸਰਕਾਰ ਧੱਕੇਸਾਹੀ ਨਾਲ ਕੱਟ ਰਹੀ ਹਨ। ਜਿਹੜੇ ਲੋਕਾ ਨੂੰ ਬੁਢਾਪਾ ਪੈਨਸਨ ਮਿਲਦੀ ਹੈ ਉਹਨਾ ਨੂੰ ਪੰਜ ਪੰਜ ਮਹੀਨੇ ਪੈਨਸਨਾ ਨਹੀ ਮਿਲਿਆ। ਕਣਕ ਦੀ ਫਸਲ ਗੜੇਮਾਰੀ ਨਾਲ ਖਾਰਬ ਹੋਈ ਸੀ ਉਸ ਦੀ ਗਿਰਦਾਵਾਰੀ ਹੋਈ ਸੀ ਹਲ ਤੱਕ ਕੋਈ ਮੁਆਵਜਾ ਨਹੀ ਮਿਲਿਆ।
ਕਿਸਾਨਾ ਦੀ ਫਸਲ ਖਰਾਬ ਹੋ ਜਾਣ ਕਰਕੇ ਗਰੀਬ ਮਜਦੂਰਾ ਨੂੰ ਹੋਣ ਵਾਲੀ ਕਮਾਈ ਵਿਚ ਵੱਡਾ ਘਾਟਾ ਹੋਇਆ ਹੈ। ਗਰੀਬ ਮਜਦੂਰ ਕਮਾਈ ਨਾ ਹੋਣ ਕਰਕੇ ਆਪਣੇ ਖਰਚਿਆ ਦੀ ਪੁਰਤੀ ਕਰਨ ਵਿਚ ਅਸਮਂਰਥ ਹਨ। ਕਿਸਾਨਾ ਦੇ ਨਾਲ-ਨਾਲ ਉਹ ਵੀ ਸਰਕਾਰ ਤੋ ਉਚਿਤ ਮੁਆਵਜੇ ਦੀ ਮੰਗ ਕਰਦੇ ਹਨ। ਅਕਾਲੀ ਸਰਕਾਰ ਕਿਸਾਨਾ ਮਜਦੂਰਾ ਵਪਾਰੀਆ ਲਈ ਹਰੇਕ ਫਰੰਟ ਤੇ ਫੈਲ ਹੋ ਚੁਂਕੀ ਹੈ। ਲੋਕ ਸਰਕਾਰ ਨੂੰ ਚਲਦਾ ਕਰਨ ਲਈ ਕਾਲੇ ਪਏ ਹਨ। ਲੋਕਾ ਨੇ ਬੀਬੀ ਰਜਿੰਦਰ ਕੋਰ ਭੱਠਲ ਨੂੰ ਇਸ ਮਦਹਾਲੀ ਦੀ ਹਾਲਤ ਵਿਚੋ ਕੱਢਣ ਲਈ ਮਦਦ ਦੇਣ ਲਈ ਮੰਗ ਕੀਤੀ ਹੈ। ਤੇਜਿੰਦਰ ਸਿੰਘ ਕੁਲਾਰ ਇੰਚਾਰਜ ਆਨਦਾਣਾ ਬਲਾਕ ਨੇ ਲੋਕਾ ਨੂੰ ਆਸਵਾਸਨ ਦਿਵਾਇਆ ਕਿ ਬੀਬੀ ਭੱਠਲ ਦੇ ਧਿਆਨ ਵਿਚ ਇਹ ਸਾਰੀਆ ਮੰਗਾ ਨੂੰ ਲਿਆ ਜਾਵੇਗਾ ਅਤੇ ਜਲਦ ਤੋ ਜਲਦ ਦੁਰ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *