ਵੈਲਫੇਅਰ ਸੁਸਾਇਟੀ ਵੱਲੋ 10ਵੀ ਪ੍ਰਤੀਯੋਗਤਾ ਪ੍ਰੀਖਿਆ ਤੇ ਖੂਨਦਾਨ ਕੈਂਪ 20 ਨਵੰਬਰ ਨੂੰ

ss1

ਵੈਲਫੇਅਰ ਸੁਸਾਇਟੀ ਵੱਲੋ 10ਵੀ ਪ੍ਰਤੀਯੋਗਤਾ ਪ੍ਰੀਖਿਆ ਤੇ ਖੂਨਦਾਨ ਕੈਂਪ 20 ਨਵੰਬਰ ਨੂੰ

wsਗੜ੍ਹਸ਼ੰਕਰ 25 ਅਕਤੂਬਰ (ਅਸ਼ਵਨੀ ਸ਼ਰਮਾ) ਸ਼੍ਰੀ ਗੁਰੁ ਰਵਿਦਾਸ ਵੈਲਫੇਰ ਸੁਸਾਇਟੀ ਰਜਿ:ਸੜੋਆ ਵੱਲੋ ਸ਼੍ਰੀ ਗੁਰੁ ਰਵਿਦਾਸ ਇਤਿਹਾਸਕ ਧਰਮ ਅਸਤਾਨ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੇ ਸਹਿਯੋਗ ਨਾਲ ਇਸ ਵਾਰ ੧੦ਵਾਂ ਸਲਾਨਾ ਸਮਾਗਮ ੨੦ ਨਵੰਬਰ ਦਿਨ ਐਤਵਾਰ ਨੂੰ ਪਿੰਡ ਚਾਂਦਪੁਰ ਰੁੜਕੀ ਵਿਖੇ ਕਰਵਾਇਆ ਜਾ ਰਿਹਾ ਹੈ।ਸਮਾਗਮ ਸਬੰਧੀ ਸੁਸਾਇਟੀ ਦੇ ਮੈਂਬਰਾਂ ਦੀ ਪਿੰਡ ਨਾਨੋਵਾਲ ਵਿਖੇ ਹੋਈ ਮੀਟਿੰਗ ਵਿਚ ਜਾਣਕਾਰੀ ਦਿੰਦਿਆ ਮਾ:ਨਰਿੰਦਰ ਬੇਗਮਪੁਰੀ ਅਤੇ ਸ਼੍ਰੀ ਰਜਿੰਦਰ ਕੁਮਾਰ ਲੈਕਚਰਾਰ ਨੇ ਦੱਸਿਆ ਕਿ ਇਹ ਸਮਾਗਮ ਸਵ:ਮਾ:ਮਨਜੀਤ ਸਿੰਘ ਗੰਗੜ ਦੀ ਯਾਦ ਨੂੰ ਸਮ੍ਰਪਿਤ ਹੋਵੇਗਾ।ਇਸ ਸਮਾਗਮ ਵਿਚ ਸਵੁੈਇੱਛਕ ਖੂਨਦਾਨ ਕੈਪ ਤੋ ਇਲਾਵਾ ਸ਼੍ਰੀ ਲਾਹੋਰੀ ਰਾਮ ਬਾਲੀ ਦੁਆਰਾ ਡਾ.ਅੰਬੇਡਕਰ ਜੀ ਦੇ ਜੀਵਨ ਅਧਾਰਿਤ ਤਿਆਰ ਕਿਤਾਬ ਦੇ ਅਧਾਰਿਤ ਲਿਖਤੀ ਪ੍ਰਤੀਯੋਗਤਾ ਪ੍ਰੀਖਿਆ ਕਰਵਾਈ ਜਾਵੇਗੀ।ਜਿਸ ਦਾ ਨਤੀਜਾ ਵੀ ਉਸੇ ਦਿਨ ਐਲਾਨ ਕਰਨ ਉਪਰੰਤ ਸਫਲ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ।ਇਹ ਲਿਖਤੀ ਪ੍ਰੀਖਿਆ ਤਿੰਨ ਵੱਖੁਵੱਖ ਗੁਰੁੱਪਾ ਵਿਚ ਕਰਵਾਈ ਜਾ ਰਹੀ ਹੈ।ਜਿਸ ਸਬੰਧੀ ਲੋੜੀਦੀਆਂ ਕਿਤਾਬਾਂ ਸੁਸਾਇਟੀ ਵੱਲੋ ਮੁਫਤ ਦਿੱਤੀਆ ਜਾ ਰਹੀਆ ਹਨ।ਉਨਾ ਦੱਸਿਆ ਕਿ ਇਹ ਪ੍ਰੀਖਿਆ ਵਿਚ ਕੋਈ ਵੀ ਸਕੂਲ ਜਾਂ ਕਿਸੇ ਵੀ ਬਰਾਦਰੀ ਦਾ ਵਿਦਿਆਰਥੀ ਭਾਗ ਲੈ ਸਕਦਾ ਹੈ।ਇਹ ਪ੍ਰੀਖਿਆ ਸਵੇਰੇ ੯ ਵਜੇ ਤੋ ੧੦ ਵਜੇ ਤੱਕ ੧੦੦ ਅੰਕਾਂ ਦੀ ਲਈ ਜਾ ਰਹੀ ਹੈ।ਇਸ ਮੌਕੇ ਤੇ ਇਲਾਕੇ ਦੇ ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।ਪ੍ਰੀਖਿਆ ਮੁਕੰਮਲ ਹੋਣ ਉਪਰੰਤ ਲੋਕ ਕਲਾ ਮੰਚ ਮਜੀਠਾ ਦੇ ਡਾਇਰੈਕਟਰ ਮਾ:ਗੁਰਮੇਲ ਸ਼ਾਮ ਨਗਰ ਦੀ ਅਗਵਾਈ ਵਿਚ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜੀਵਨੀ ਦੇ ਅਧਾਰਿਤ ਨਾਟਕ ਅਤੇ ਸਮਾਜਿਕ ਬੁਰਾਈਆ ਸਬੰਧੀ ਕੋਰੀਓਗ੍ਰਾਫੀ ਪੇਸ਼ ਕੀਤੀਆ ਜਾਣਗੀਆ।ਇਸ ਮੌਕੇ ਤੇ ਪਹੁੰਚ ਰਹੇ ਬੁੱਧੀਜੀਵੀ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੀ ਜੀਵਨੀ ਤੇ ਚਾਨਣਾ ਪਾਉਣਗੇ।ਇਸ ਮੌਕੇ ਤੇ ਮਾ:ਸ਼ਿਵ ਕੁਮਾਰ ਨੱਥਾ ਨੰਗਲ, ਸੁਰਿੰਦਰ ਪਾਲ ਸਿੰਘ, ਲੈਕਚਰਾਰ ਜਗਮੋਹਣ ਨੌਰਦ, ਬਲਵਿੰਦਰ ਸਿੰਘ ਨਾਨੋਵਾਲ, ਗੁਰਦਿਆਲ ਮਾਨ, ਨਰੰਜਣ ਜੋਤ ਚਾਂਦਪੁਰ ਰੁੜਕੀ, ਮਾ:ਚਰਨਜੀਤ ਬੇਗਮਪੁਰ, ਗੁਰਬਖਸ਼ ਲਾਲ ਚਣਕੋਆ, ਰਵਿੰਦਰ ਲਾਲੀ ਸਾਹਿਬਾ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *