ਦੂਜੀ ਬਾਲੀਵੁੱਡ ਫਿਲਮ ‘ਚ ਇਹ ਕਿਰਦਾਰ ਨਿਭਾਅ ਰਹੇ ਦਿਲਜੀਤ

ss1

ਦੂਜੀ ਬਾਲੀਵੁੱਡ ਫਿਲਮ ‘ਚ ਇਹ ਕਿਰਦਾਰ ਨਿਭਾਅ ਰਹੇ ਦਿਲਜੀਤ

14563465_1453519124674673_6967552865922211624_n-580x395ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਦੂਜੀ ਬਾਲੀਵੁੱਡ ਫਿਲਮ ‘ਫਿਲੌਰੀ’ ਅਗਲੇ ਸਾਲ ਰਿਲੀਜ਼ ਹੋਵੇਗੀ। ਫਿਲਮ ਨੂੰ ਲੈ ਕੇ ਪਹਿਲਾਂ ਹੀ ਬਹੁਤ ਉਤਸ਼ਾਹ ਹੈ ਪਰ ਇਹ ਖਬਰ ਪੜ੍ਹਕੇ ਉਤਸ਼ਾਹ ਹੋਰ ਵੀ ਵਧ ਜਾਏਗਾ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਦਿਲਜੀਤ ਨੇ ਫਿਲਮ ਵਿੱਚ ਆਪਣੇ ਕਿਰਦਾਰ ਬਾਰੇ ਦੱਸਿਆ ਹੈ। ਦਿਲਜੀਤ ਫਿਲਮ ਵਿੱਚ ਇੱਕ ਰੌਕਸਟਾਰ ਦਾ ਕਿਰਦਾਰ ਨਿਭਾਅ ਰਹੇ ਹਨ।

ssssss-300x166ਦਿਲਜੀਤ ਨੇ ਕਿਹਾ, “ਮੈਂ ਫਿਲਮ ਵਿੱਚ ਇੱਕ ਗਾਇਕ ਬਣਿਆ ਹਾਂ ਪਰ ਜਿੱਦਾਂ ਦਾ ਮੈਂ ਅਸਲ ਜ਼ਿੰਦਗੀ ਵਿੱਚ ਗਾਇਕ ਹਾਂ, ਓਦਾਂ ਦਾ ਨਹੀਂ ਬਲਕਿ ਬਹੁਤ ਵੱਖ। ਮੈਂ ਇੱਕ ਰੌਕਸਟਾਰ ਦਾ ਕਿਰਦਾਰ ਨਿਭਾਅ ਰਿਹਾ ਹਾਂ। ਅਸਲ ਜ਼ਿੰਦਗੀ ਵਿੱਚ ਮੈਂ ਕਦੇ ਵੀ ਇਸ ਕਿਰਦਾਰ ਵਾਂਗ ਨਹੀਂ ਹੋ ਸਕਦਾ।”

ਸੋ ਪਹਿਲਾਂ ਅਨੁਸ਼ਕਾ ਦੇ ਚੁੜੇਲ ਬਣਨ ਦੀ ਖਬਰ ਤੇ ਹੁਣ ਦਿਲਜੀਤ ਦੇ ਕਿਰਦਾਰ ਨੇ ਸਾਨੂੰ ਹੋਰ ਵੀ ਉਤਸ਼ਾਹਿਤ ਕਰ ਦਿੱਤਾ ਹੈ ਫਿਲਮ ਬਾਰੇ। ਫਿਲਮ ਵਿੱਚ ਸੂਰਜ ਸ਼ਰਮਾ ਵੀ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *