ਪਾਕਿਸਤਾਨ: ਪੁਲਿਸ ਟਰੇਨਿੰਗ ਸੈਂਟਰ ‘ਤੇ ਹਮਲਾ, 59 ਮੌਤਾਂ

ss1

ਪਾਕਿਸਤਾਨ: ਪੁਲਿਸ ਟਰੇਨਿੰਗ ਸੈਂਟਰ ‘ਤੇ ਹਮਲਾ, 59 ਮੌਤਾਂ

queta-attack-03ਕੋਇਟਾ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੋਇਟਾ ‘ਚ ਪੁਲਿਸ ਟਰੇਨਿੰਗ ਸੈਂਟਰ ‘ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ ਕਿ ਜਿਸ ਵਿੱਚ ਟਰੇਨਿੰਗ ਲੈ ਰਹੇ 59 ਤੋਂ ਵੱਧ ਰੰਗਰੂਟਾਂ ਦੀ ਮੌਤ ਹੋ ਗਈ ਹੈ। ਹਮਲੇ ਦੀ ਜ਼ਿੰਮੇਵਾਰੀ ਆਈ ਐਸ ਨੇ ਲਈ ਹੈ। ਹਮਲੇ ‘ਚ ਸ਼ਾਮਲ ਤਿੰਨੋ ਹਮਲਾਵਰਾਂ ਦੀ ਵੀ ਮੌਤ ਹੋ ਗਈ ਹੈ। ਹਮਲੇ ਸਮੇਂ ਜ਼ਿਆਦਾ ਰੰਗਰੂਟ ਆਪਣੇ ਕਮਰਿਆਂ ਵਿੱਚ ਆਰਾਮ ਕਰ ਰਹੇ ਸਨ।

       ਬਲੋਚਿਸਤਾਨ ਦੇ ਗ੍ਰਹਿ ਮੰਤਰੀ ਸਰਫ਼ਰਾਜ਼ ਬੁਗਤੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫ਼ਿਲਹਾਲ 20 ਤੋਂ ਜ਼ਿਆਦਾ ਪੁਲਿਸ ਵਾਲਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ ‘ਚ ਕਰੀਬ 106 ਜਵਾਬ ਜ਼ਖਮੀ ਹੋ ਗਏ ਹਨ। ਹਮਲੇ ਦੇ ਜਵਾਬ ‘ਚ ਚੱਲੇ ਅਪਰੇਸ਼ਨ ‘ਚ ਪੁਲਿਸ, ਫ਼ਰੰਟੀਅਰ ਕਾਪਰਸ ਅਤੇ ‘ਅੱਤਵਾਦ’ ਵਿਰੋਧੀ ਦਸਤੇ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਸਰਫ਼ਰਾਜ਼ ਬੁਗਤੀ ਨੇ ਦੱਸਿਆ ਕਿ ਆਤਮਘਾਤੀ ਹਮਲਾਵਰਾਂ ਨੇ ਟਰੇਨਿੰਗ ਕੈਂਪ ਦੇ ਅੰਦਰ ਦਾਖਲ ਹੋ ਕੇ ਆਪਣੇ ਆਪ ਨੂੰ ਉਡਾ ਲਿਆ। ਉੱਥੇ ਦੂਜੇ ਪਾਸੇ ਆਈ.ਜੀ. ਐਫ.ਸੀ. ਮੇਜਰ ਜਨਰਲ ਸ਼ੇਰ ਅਫ਼ਗ਼ਾਨ ਨੇ ਦੱਸਿਆ ਕਿ ਹਮਲਾਵਰਾਂ ਦਾ ਸੰਬੰਧ ਪਾਬੰਦੀ ਸ਼ੁਦਾ ਜਥੇਬੰਦੀ ਲਸ਼ਕਰ-ਏ-ਝਾਂਗਵੀ ਨਾਲ ਸੀ।

       ਸੁਰਖਿਆ ਬਲਾਂ ਨੇ ਹਮਲੇ ਸਮੇਂ ਦੀ ਦਹਿਸ਼ਤਗਰਦਾਂ ਦੀ ਗੱਲਬਾਤ ਵੀ ਟੇਪ ਕੀਤੀ ਹੈ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਹਮਲਾਵਰਾਂ ਨੂੰ ਅਫ਼ਗ਼ਾਨਿਸਤਾਨ ਤੋਂ ਹੁਕਮ ਮਿਲ ਰਹੇ ਸਨ। ਕੋਇਟਾ ‘ਚ ਅਗਸਤ ਮਹੀਨੇ ਵਿਚ ਵੀ ਇੱਕ ਹਸਪਤਾਲ ਅਤੇ ਵਕੀਲਾਂ ‘ਤੇ ਹੋਏ ਹਮਲੇ ‘ਚ 88 ਲੋਕਾਂ ਦੀ ਮੌਤ ਹੋ ਗਈ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *