ਕਾਨੂੰਨੀ ਸਾਖਰਤਾ ਸੈਮੀਨਾਰ ਕਰਵਾਇਆ

ss1

ਕਾਨੂੰਨੀ ਸਾਖਰਤਾ ਸੈਮੀਨਾਰ ਕਰਵਾਇਆ

25-10gholia-02ਨਿਹਾਲ ਸਿੰਘ ਵਾਲਾ, 25 ਅਕਤੂਬਰ (ਕੁਲਦੀਪ ਘੋਲੀਆ, ਸਭਾਜੀਤ ਪੱਪੂ)- ਮਾਨਯੋਗ ਜਿਲਾ ਸੈਸ਼ਨ ਜੱਜ ਮੋਗਾ ਸ਼੍ਰੀ ਐਸ.ਕੇ. ਗਰਗ , ਸਿਵਲ ਜੱਜ ਮੋਗਾ ਸ਼੍ਰੀ ਵਿਨੀਤ ਕੁਮਾਰ ਨਾਰੰਗ ਦੇ ਅਦੇਸਾ ਤਹਿਤ ਹੇਠ ਲੀਗਲ ਏਡ ਕਲੀਨਿਕ ਦੀਨਾਂ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮੇਂ ਐਡਵੋਕੇਟ ਚਿੰਤਲ ਗਰਗ ਅਤੇ ਪੀ.ਐਲ.ਵੀ. ਗੁਰਪ੍ਰੀਤ ਕੌਰ ਦੀਨਾਂ ਨੇ ਸਰਕਾਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆ ਮੁਫ਼ਤ ਕਾਨੂੰਨੀ ਸੇਵਾਵਾ ਦੀ ਜਾਣਕਾਰੀ ਦਿੱਤੀ । ਉਨਾਂ ਕਿਹਾ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਪਿਛੜੇ ਅਤੇ ਕਮਜੋਰ ਵਰਗ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਸਮੇਂ ਸ੍ਰਪੰਚ ਗੁਰਮੀਤ ਸਿੰਘ ਬਰਾੜ , ਮੈਂਬਰ ਨਛੱਤਰ ਸਿੰਘ , ਗੁਰਜੰਟ ਸਿੰਘ , ਮੇਜਰ ਸਿੰਘ ਸੇਖੋ , ਗੁਰਸੇਵਕ ਸਿੰਘ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *