ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਵਿਰੋਧੀ ਹਨ ਜੋ ਸ਼੍ਰੀ ਦਸ਼ਮ ਗ੍ਰੰਥ ਜੀ ਨੂੰ ਸਮਰਪਿਤ ਨਗਰ ਕੀਰਤਨ ਦਾ ਵਿਰੋਧ ਕਰਦੇ ਹਨ : ਸੱਚ ਸੁਣਾਇਸੀ ਪ੍ਰਚਾਰ ਲਹਿਰ

ss1

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਵਿਰੋਧੀ ਹਨ ਜੋ ਸ਼੍ਰੀ ਦਸ਼ਮ ਗ੍ਰੰਥ ਜੀ ਨੂੰ ਸਮਰਪਿਤ ਨਗਰ ਕੀਰਤਨ ਦਾ ਵਿਰੋਧ ਕਰਦੇ ਹਨ : ਸੱਚ ਸੁਣਾਇਸੀ ਪ੍ਰਚਾਰ ਲਹਿਰ

ਬਾਘਾ ਪੁਰਾਣਾ, 25 ਅਕਤੂਬਰ ( ਕੁਲਦੀਪ ਘੋਲੀਆ/25-10gholia-03ਸਭਾਜੀਤ ਪੱਪੂ -:ਸੱਚ ਸੁਣਾਇਸੀ ਪ੍ਰਚਾਰ ਲਹਿਰ ਦੇ ਪ੍ਰਚਾਰਕ ਗਿਆਨੀ ਗੁਰਲਾਲ ਸਿੰਘ ਅਤੇ ਗਿਆਨੀ ਸੁਖਵਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਤੋਂ ਮੁੰਬਈ ਤੱਕ ਸ਼੍ਰੀ ਦਸ਼ਮ ਗ੍ਰੰਥ ਜੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਨਿਕਲ ਰਿਹਾ ਹੈ। ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ।ਉਹਨਾਂ ਕਿਹਾ ਜੋ ਲੋਕ ਆਰ.ਐੱਸ.ਐੱਸ ਅਤੇ ਏਜੰਸੀਆਂ ਦੇ ਇਸ਼ਾਰੇ ਤੇ ਇਸ ਨਗਰ ਕੀਰਤਨ ਦਾ ਵਿਰੋਧ ਕਰ ਰਹੇ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਖਾਲਸੇ ਦੇ ਵਿਰੋਧੀ ਹਨ।ਉਹਨਾਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਸੰਗਤ ਗੁਰੂ ਦੀ ਹੈ। ਸੰਗਤ ਆਪ ਫੈਸਲਾ ਕਰ ਲਵੇ ਕਿ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਅਸੀਂ ਸ਼੍ਰੀ ਦਸ਼ਮ ਗ੍ਰੰਥ ਨੂੰ ਅਗਨ ਭੇਟ ਕਰ ਦੇਵਾਂਗੇ। ਉਹ ਨਾਗਪੁਰ ਦੇ ਰਹਿਣ ਵਾਲੇ ਹਨ। ਉਹਨਾਂ ਕਿਹਾ ਉਹ ਕੇਵਲ ਸ਼੍ਰੀ ਦਸ਼ਮ ਗ੍ਰੰਥ ਜੀ ਨੂੰ ਹੀ ਅਗਨ ਭੇਟ ਨਹੀਂ ਕਰ ਰਹੇ ਸਗੋਂ ਇਹ ਪੰਥ ਦੋਖੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਅਗਨ ਭੇਟ ਕਰ ਰਹੇ ਹਨ। ਉਹਨਾਂ ਕਿਹਾ ਕਿਉਂਕਿ ਸ਼੍ਰੀ ਦਸ਼ਮ ਗ੍ਰੰਥ ਵਿੱਚੋਂ ਹੀ ਅੰਮ੍ਰਿਤ ਦੀਆਂ ਤਿੰਨ ਬਾਣੀਆਂ ਹਨ। ਸ਼੍ਰੀ ਦਸ਼ਮ ਗ੍ਰੰਥ ਵਿੱਚੋਂ ਹੀ ਅਰਦਾਸ ਦੀ ਆਰੰਭਤਾ ਹੈ। ਸ਼੍ਰੀ ਦਸ਼ਮ ਗ੍ਰੰਥ ਵਿੱਚੋਂ ਹੀ ਵਾਹਿਗੁਰੂ ਜੀ ਕੀ ਫਤਿਹ ਹੈ। ਸ਼੍ਰੀ ਦਸ਼ਮ ਗ੍ਰੰਥ ਵਿੱਚੋਂ ਹੀ ਅਕਾਲ ਉਸਤਤ ਜਫਰਨਾਮਾ ਵਰਗੀਆਂ ਮਹਾਨ ਬਾਣੀਆਂ ਹਨ। ਉਹਨਾਂ ਸੰਗਤ ਨੂੰ ਬੇਨਤੀ ਕੀਤੀ ਸੰਗਤ ਖੁਦ ਫੈਸਲਾ ਕਰੇ ਕਿ ਇਹ ਲੋਕ ਖਾਲਸਾ ਪੰਥ ਨੂੰ ਅਗਨ ਭੇਟਾਂ ਨਹੀਂ ਕਰ ਰਹੇ। ਉਹਨਾਂ ਕਿਹਾ ਜਿਹੜੇ ਲੋਕ ਅਰਦਾਸ, ਅੰਮ੍ਰਿਤ ਬਾਣੀਆਂ, ਫਤਿਹ, ਜਫਨਾਮਾ ਅਤੇ ਅਕਾਲ ਉਸਤਤ ਵਰਗੀਆਂ ਮਹਾਨ ਬਾਣੀਆਂ ਅਗਨ ਭੇਟ ਕਰਨ ਬਾਰੇ ਕਹਿ ਰਹੇ ਹਨ ਉਹਨਾਂ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਜਾਂ ਅਗਨ ਭੇਟ ਕਰਨਾ ਕੋਈ ਔਖਾ ਨਹੀਂ।

print
Share Button
Print Friendly, PDF & Email

Leave a Reply

Your email address will not be published. Required fields are marked *