ਕੋਟਕਪੂਰਾ ਸ਼ਹਿਰ ਦੇ ਸੁੰਦਰੀਕਰਨ ਲਈ ਕਰੋੜਾ ਰੁਪਏ ਖਰਚੇ ਜਾ ਰਹੇ ਹਨ-ਮਨਤਾਰ ਸਿੰਘ ਬਰਾੜ

ss1

ਕੋਟਕਪੂਰਾ ਸ਼ਹਿਰ ਦੇ ਸੁੰਦਰੀਕਰਨ ਲਈ ਕਰੋੜਾ ਰੁਪਏ ਖਰਚੇ ਜਾ ਰਹੇ ਹਨ-ਮਨਤਾਰ ਸਿੰਘ ਬਰਾੜ

25fdkrohiit01ਕੋਟਕਪੂਰਾ, 25 ਅਕਤੂਬਰ (ਰੋਹਿਤ ਸ਼ਰਮਾ)- ਕੋਟਕਪੂਰਾ ਸ਼ਹਿਰ ਦੇ ਕਿਲਾ ਰੌਡ ਵਿਖੇ ਪੁਰਾਣਾ ਸਕੂਲ ਵਿਖੇ ਲੱਖਾਂ ਰੁਪਏ ਦੇ ਬਣੇ ਕਮਰਿਆਂ ਦਾ ਉਦਘਾਟਨ ਹਲਕਾ ਕੋਟਕਪੂਰਾ ਦੇ ਵਿਧਾਇਕ ਸ. ਮਨਤਾਰ ਸਿੰਘ ਬਰਾੜ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਸਮੇਂ ਹਾਜ਼ਰ ਵਿਧਾਇਕ ਮਨਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਅ-ਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਹਰ ਪਾਸੇ ਦੀਆਂ ਵੱਡੀਆਂ ਅਤੇ ਸੰਪਰਕ ਸੜਕਾਂ ਵਧੀਆਂ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਅਨਿਲ ਜੋਸ਼ੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨਾਂ ਮੇਰੇ ਹਲਕੇ ਲਈ ਪੌਣੇ ਚੋਦਾਂ ਕਰੋੜ ਰੁਪਏ ਦਿੰਤੇ ਹਨ। ਉਨਾਂ ਅੱਗੇ ਦੱਸਿਆ ਕਿ ਪਹਿਲਾਂ ਕਿਸੇ ਵੀ ਲੀਡਰ ਨੇ ਸ਼ਹਿਰ ਲਈ ਐਨਾ ਪੈਸਾ ਨਹੀਂ ਲਿਆਂਦਾ ਹੋਵੇਗਾ ਅਤੇ ਸਾਲ 2017 ਵਿੱਚ ਫਿਰ ਵਿਕਾਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਹੀ ਆਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *