ਪਰਾਲੀ ਨਾ ਸਾੜਨ ਅਤੇ ਹਾੜੀ ਦੀਆ ਫਸਲਾ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ss1

ਪਰਾਲੀ ਨਾ ਸਾੜਨ ਅਤੇ ਹਾੜੀ ਦੀਆ ਫਸਲਾ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

camp-photoਗੜ੍ਹਸ਼ੰਕਰ 25 ਅਕਤੂਬਰ (ਅਸ਼ਵਨੀ ਸ਼ਰਮਾ) ਅੱਜ ਬਲਾਕ ਗੜਸ਼ੰਕਰ ਵਿਖੇ ਡਾ.ਸੁਭਾਸ਼ ਚੰਦਰ ਦੀ ਅਗਵਾਈ ਹੇਠ ਹਾੜੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਸਬੰਧੀ ਬਲਾਕ ਪੱਧਰ ਦੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਮੇਲੇ ਦਾ ਉਦਘਾਟਨ ਮਾਨਯੋਗ ਸ.ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਐਮ.ਐਲ.ਏ. ਹਲਕਾ ਗੜਸ਼ੰਕਰ, ਵਲੋਂ ਕਰਦੇ ਹੋਏ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਲੈਣ ਲਈ ਅਜਿਹੇ ਮੇਲੇ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੇ ਹਨ।ਕਿਸਾਨਾਂ ਨੂੰ ਇਹਨਾ ਮੇਲਿਆਂ ਵਿੱਚ ਸ਼ਿਰਕਤ ਕਰਕੇ ਵੱਧ ਤੋ ਵੱਧ ਤਕਨੀਕੀ ਗਿਆਨ ਹਾਸਿਲ ਕਰਨਾ ਚਾਹੀਦਾ ਹੈ।ਮੇਲੇ ਦੀ ਪ੍ਰਧਾਨਗੀ ਕਰਦੇ ਹੋਏ ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫਸਰ ਡਾ. ਵਿਨੈ ਕੁਮਾਰ ਵਲੋਂ ਕਿਸਾਨਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਅਜਿਹਾ ਕਰਨ ਨਾਲ ਭੂਮੀ ਸਿਹਤ ਵਿੱਚ ਵਿਗਾੜ ਪੈ ਰਿਹਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਇਸ ਵਿੱਚ ਮੋਜੂਦ ਸੂਖਮ ਜਿਵਾਣੂ ਖਤਮ ਹੋ ਰਹੇ ਹਨ।ਇਸ ਤੋ ਇਲਾਵਾਂ ਖਾਦਾਂ ਅਤੇ ਕੀੜੇਮਾਰ ਜਹਿਰਾਂ ਦੀ ਲੋੜ ਤੋਂ ਵੱਧ ਵਰਤੋ ਨਾ ਕੀਤੀ ਜਾਵੇ।ਡਾ. ਕਿਰਨਜੀਤ ਸਿੰਘ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੇਲੇ ਵਿੱਚ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਡਾ. ਮਨਿੰਦਰ ਸਿੰਘ ਬੋਂਸ ਇੰਨਚਾਰਜ, ਕੇ.ਵੀ.ਕੇ ਬਾਹੋਵਾਲ ਜੀ ਦੀ ਅਗਵਾਈ ਵਿੱਚ ਸਮੁੱਚੀ ਟੀਮ ਵਲੋਂ ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਇੰਜ. ਅਜੈਬ ਸਿੰਘ ਵਲੋਂ ਖੇਤੀ ਮਸ਼ੀਨਰੀ ਅਤੇ ਪਰਾਲੀ ਦੇ ਸੁੱਚਜੇ ਪ੍ਰਬੰਧਾ ਉੱਤੇ ਕਿਸਾਨਾਂ ਨਾਲ ਨੁਕਤੇ ਸਾਝੇ ਕੀਤੇ। ਇਸ ਮੋਕੇ ਜਿਲੇ ਦੇ ਛੇ ਅਗਾਂਹ ਵਧੂ ਕਿਸਾਨਾਂ ਨੂੰ ਵੱਖ ਵੱਖ ਖੇਤੀ ਖੇਤਰਾਂ ਵਿੱਚ ਕੀਤੇ ਉੱਘੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ।ਇਸ ਮੇਲੇ ਵਿੱਚ 300 ਤੋ ਵੱਧ ਕਿਸਾਨਾਂ ਵਲੋਂ ਭਾਗ ਲਿਆ ਗਿਆ।ਮੇਲੇ ਦੋਰਾਨ ਵੱਖ-ਵੱਖ ਕੰਪਨੀਆਂ ਅਤੇ ਸਵੈ ਸਹਾਇਤਾ ਗਰੁੱਪਾਂ ਵਲੋਂ ਸਟਾਲ ਲਗਾਏ ਗਏ ਜਿਸ ਵਿੱਚ ਕਿਸਾਨਾਂ ਵਲੋਂ ਵਿਸ਼ੇਸ਼ ਰੂਚੀ ਦਿਖਾਈ ਗਈ।ਮੇਲੇ ਵਿੱਚ ਖੇਤੀਬਾੜੀ ਅਫਸਰ ਡਾ. ਸੁਭਾਸ਼ ਚੰਦਰ ਵਲੋਂ ਸਮੂਹ ਕਿਸਾਨਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੇਲੇ ਵਿੱਚ ਵਿਸ਼ੇਸ਼ ਤੋਰ ਤੇ ਹਰਦੀਪ ਸਿੰਘ ਧਾਲੀਵਾਲ, ਐਸ.ਡੀ ਐਮ. ਗੜਸ਼ੰਕਰ,ਸ. ਭੁਪਿੰਦਰ ਸਿੰਘ ਤਹਿਸੀਲਦਾਰ,ਸ. ਬੂਟਾ ਸਿੰਘ ਅਲੀਪੁਰ ਚੇਅਰਮੈਨ ਮਾਰਕਿਟ ਕਮੇਟੀ,ਸ. ਸੁਖਦੇਵ ਸਿੰਘ ਚੇਅਰਮੈਨ ਪੰਚਾਇਤ ਸੰਮਤੀ ਗੜਸ਼ੰਕਰ, ਵੀ ਹਾਜਿਰ ਸਨ।ਇਸ ਮੋਕੇ ਖੇਤੀਬਾੜੀ ਅਧਿਕਾਰੀ ਡਾ.ਸੁਰਿੰਦਰ ਸਿੰਘ, ਡਾ. ਬਲਜੀਤ ਕੁਮਾਰ,ਅਤੇ ਆਤਮਾ ਸਟਾਫ ਦੇ ਕਰਮਚਾਰੀਆਂ, ਬਹਾਦਰ ਸਿੰਘ, ਕੁਲਵੰਤ ਸਿੰਘ, ਤਰਲੋਚਨ ਸਿੰਘ,ਆਦਿ ਹਾਜ਼ਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *