ਬੁੱਤ

ss1

    ਬੁੱਤ

ਕੋਈ ਆਸ ਦੀ ਡੋਡੀ ਫੁੱਟੀ ਏ
ਤਾਂ ਫੁੱਲ ਵੀ ਖਿਲ ਜਾਣਗੇ,
ਜਿਹਦੇ ਲਈ ਲੜਦੇ ਮਰਦੇ ਹਾਂ
ਉਹ ਹੱਕ ਵੀ ਮਿਲ ਜਾਣਗੇ,
ਸਾਡੀ ਏਕਤਾ ਦੇ ਨਾਅਰਿਆਂ ਨੇ
ਨੀਂਦ ਇਹਨਾਂ ਦੀ ਖੋਲਣੀ ਏ,
ਸਾਡੀ ਏਕਤਾ ਦੇ ਸੰਘਰਸ਼ ਨੇ
ਇਨ੍ਹਾਂ ਚ ਫੁਰਤੀ ਘੋਲਣੀ ਏ,
ਅਰਦਾਸ ਇਹੋ ਕਿ ਵਾਹਿਗੁਰੂ
ਹਿੰਮਤ ਦਵੀਂ ਹੱਕ ਲੈਣ ਦੀ,
ਔਕੜਾਂ ਨੂੰ ਸਹਿਣ ਦੀ
ਤੇ ਗੱਲ ਸੱਚੀ ਕਹਿਣ ਦੀ,
ਜਿੰਨ੍ਹਾਂ ਦੁਨੀਆਂ ਤੇ ਉੱਚਾਸੁੱਚਾ
ਨਾਮ ਕਮਾਇਆ ਏ,
ਉਨ੍ਹਾਂ ਦੁੱਖ ਤਕਲੀਫਾਂ ਨੂੰ
ਪਿੰਡੇ ਤੇ ਹੰਢਾਇਆ ਏ,
ਹਰ ਮੌੜ ਤੇ ਉਨ੍ਹਾਂ ਇਹ ਸਾਬਤ ਕੀਤਾ
ਕਿ ਬੁੱਤ ਸੱਟਾਂ ਸਹਿਸਹਿ ਹੀ ਤਰਾਸ਼ ਹੁੰਦੇ . . . .

ਗੁਰਪ੍ਰੀਤ ਸਿੰਘ ਮੋਰਿੰਡਾ
ਮ: ਨੰ 35 ਵਾ: 12
ਮੋਰਿੰਡਾ ਜ਼ਿਲ੍ਹਾ ਰੋਪੜ ।
ਮੋਬ: 7814360654

print
Share Button
Print Friendly, PDF & Email

Leave a Reply

Your email address will not be published. Required fields are marked *