ਸ਼ੱਚ

ss1

ਦੇਖ ਜਿੰਦਗੀ ਦਾ ਸੱਚ

ਦੇਖ ਜਿੰਦਗੀ ਦਾ ਸੱਚ,
ਗਿਆ ਤਨ ਮਨ ਮੱਚ,
ਜੱਗ ਜਨਣੀ ਮੈਂ ਦੇਖੀ ਇਥੇ ਜਿਸਮ ਵੇਚਦੀ,
ਨਵੀ ਪੀੜੀ ਭੁੱਖ ਵਾਲੀ ਅੱਗ ਸੇਕਦੀ,
ਲੀਡਰ ਕਹਾਉਂਦੇਂ ਨਾਲੇ ਚਿੱਟਾ ਵੇਚਦੇ,
ਮਰਦੀ ਜਵਾਨੀ ਇਹ ਕਿਉ ਨੀ ਦੇਖਦੇ,
ਮੰਦਰਾ ਚ ਪੈਸੇ ਇਨੇ ਕੇ ਜਾਣ ਗਿਣੇ ਨਾ,
ਗਰੀਬ ਦੀ ਗਰੀਬੀ ਵਾਲੀ ਕੋਈ ਸੀਮਾ ਮਿਣੇ ਨਾ,
ਅੰਨ ਦਾਤਾ ਵੇਖਿਆ ਮੈ ਭੁੱਖਾ ਮਰਦਾ ,
ਮੇਰਾ ਦਿਲ ਇਹੋ ਦੁੱਖ ਨਹੀਉ ਜਰਦਾ,
ਪਿਆਰ ਵਾਲੀ ਗੱਲ ਤੇ ਨਾ ਯਕੀਨ ਕਰਦੀ,
ਸੱਚ ਪਿੱਛੇ “ਮਨੀ” ਬਸ ਜਾਵੇ ਮਰਦੀ।

ਲੇਖਿਕਾ ਮਨਪ੍ਰੀਤ ਮਨੀ

print
Share Button
Print Friendly, PDF & Email