ਪੁਲਿਸ ਮੁੱਖੀ ਨੂੰ ਪੈ੍ਸ ਕਾਨਫਰੰਸ ਵਿੱਚ ਸ਼ਾਮਲ ਕਰਕੇ ਸ.ਸੁਖਵੀਰ ਬਾਦਲ ਨੇ ਸਿਆਸੀ ਸ਼ਿਸਟਾਚਾਰ ਦੀਆਂ ਧੱਜੀਆਂ ਉਡਾਈਆਂ-ਸੀਪੀਐਮ

ss1

ਪੁਲਿਸ ਮੁੱਖੀ ਨੂੰ ਪੈ੍ਸ ਕਾਨਫਰੰਸ ਵਿੱਚ ਸ਼ਾਮਲ ਕਰਕੇ ਸ.ਸੁਖਵੀਰ ਬਾਦਲ ਨੇ ਸਿਆਸੀ ਸ਼ਿਸਟਾਚਾਰ ਦੀਆਂ ਧੱਜੀਆਂ ਉਡਾਈਆਂ-ਸੀਪੀਐਮ

img_20161021_140323ਗੜ੍ਹਸ਼ੰਕਰ 25 ਅਕਤੂਬਰ (ਅਸ਼ਵਨੀ ਸ਼ਰਮਾ) ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਵਲੋ ਆਪਣੀ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਪੁਲਿਸ ਮੁੱਖੀ ਨੂੰ ਸ਼ਾਮਲ ਕਰਨਾ ਸਿਆਸੀ ਸ਼ਿਸ਼ਟਾਚਾਰ ਦੀ ਘੋਰ ਉਲੰਘਣਾ ਹੈ। ਇਹ ਸ਼ਬਦ ਸੀ.ਪੀ.ਆਈ(ਐਮ) ਦੇ ਸੂਬਾ ਸਕਤਰੇਤ ਮੈਬਰ ਕਾਮਰੇਡ ਰਘੂਨਾਥ ਸਿੰਘ ਨੇ ਪਿੰਡ ਹੈਬੋਵਾਲ ਬੀਤ ਵਿਖੇ ਕਾਮਰੇਡ ਅਛੱਰ ਸਿੰਘ ਟੋਰੋਵਾਲ ਦੇ ਪੁੱਤਰ ਦੇ ਵਿਆਹ ਸਮਰੌਹ ਮੌਕੇ ਕਹੇ। ਇਸ ਮੌਕੇ ਉਹਨਾ ਨੇ ਉਪ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਮੁੱਖੀ ਜਾਂ ਕਿਸੇ ਵੀ ਉੱਚ ਸਰਕਾਰੀ ਅਧਿਕਾਰੀ ਦੇ ਬੈਠਣ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਹੋਈ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਮੁੱਖੀ ਦਾ ਬੈਠਣਾਂ ਇਹ ਪ੍ਰਭਾਵ ਦੇ ਰਿਹਾਂ ਹੈ ਕਿ ਜਿਵੇ ਕਿ ਸ.ਸੁਖਬੀਰ ਸਿੰਘ ਬਾਦਲ ਵਲੋ ਵਿਰੋਧੀ ਪਾਰਟੀਆਂ ਦੇ ਆਗੂਆਂ ਉਤੇ ਕੀਤੀ ਗਈ ਦੁਸ਼ਣਬਾਜੀ ਨਾਲ ਅਤੇ ਨਸ਼ਿਆਂ ਦੇ ਸ਼ਿਕਾਰ ਹੋਏ ਨੌਜਵਾਨਾਂ ਸਬੰਧੀ ਪੇਸ਼ ਅੰਕੜਿਆਂ ਨਾਲ ਪੰਜਾਬ ਦੇ ਪੁਲਿਸ ਮੁੱਖੀ ਵੀ ਸਹਿਮਤ ਹਨ। ਕਾਂ ਰਘੂਨਾਥ ਸਿੰਘ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਸਰਕਾਰ ਦੇ ਮੰਤਰੀ ਨੂੰ ਅਜਿਹਾ ਕਰਨ ਦੀ ਆਗਿਆਂ ਨਹੀ ਦਿਤੀ ਜਾਂ ਸਕਦੀ ਕਿਉਕਿ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਪਲਿਸ ਮੁੱਖੀ ਜਾਂ ਹੋਰ ਉਚ ਅਧਿਕਾਰੀ ਜੋ ਅਜਿਹੀਆਂ ਪ੍ਰੈਸ ਕਾਨਫਰੰਸਾ ਸ਼ਾਮਲ ਹੋਵੇਗਾ ਉਸ ਦੀ ਨਿਰਪੱਖਤਾ ਉਤੇ ਸ਼ੱਕ ਪੈਦਾ ਹੋ ਜਾਵੇਗਾ ਅਤੇ ਸਰਕਾਰੀ ਅਧਿਕਾਰੀ ਵੀ ਕਿਸੇ ਇੱਕ ਪਾਰਟੀ ਦੇ ਹਮਾਇਤੀ ਵਜੋ ਜਾਣੇ ਜਾਣ ਲਗ ਪੈਣਗੇ। ਨਸ਼ਿਆਂ ਵਿਰੁੱਧ ਪੰਜਾਬ ਦੇ ਉਪ ਮੁੱਖ ਮੰਤਰੀ ਵਲੋ ਵਿਰੋਧੀ ਸਿਆਸੀ ਆਗੂਆਂ ਉਤੇ ਕੀਤੀ ਦੁਸ਼ਣਬਾਜੀ ਉਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਰਘੂਨਾਥ ਸਿੰਘ ਨੇ ਕਿਹਾ ਕਿ ਜੇਕਰ ਸ.ਸੁਖਬੀਰ ਸਿੰਘ ਬਾਦਲ ਵਿਰੋਧੀ ਪਾਰਟੀਆਂ ਵਲੋ ਨਸ਼ਿਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਗਿਣਤੀ ਸਬੰਧੀ ਅੰਕੜਿਆਂ ਨੂੰ ਗਲਤ ਸਮਝਦੇ ਹਨ ਤਾਂ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਦੀ ਸਹੀ ਗਿਣਤੀ ਜਾਨਣ ਲਈ ਕਿਸੇ ਨਿਰਪੱਖ ਏਜੰਸੀ ਤੋ ਜਾਂਚ ਕਰਵਾਕੇ ਸਹੀ ਅੰਕੜੇ ਪੇਸ਼ ਕਰਨ ਲਈ ਕੋਈ ਕਦਮ ਕਿਉ ਨਹੀ ਚੁੱਕਿਆਂ ਗਿਆਂ। ਪੰਜਾਬ ਦੇ ਲੋਕਾਂ ਸਾਹਮਣੇ ਹਕੀਕਤ ਪੇਸ਼ ਕਰਨ ਤੋ ਪੰਜਾਬ ਸਰਕਾਰ ਘਬਰਾਂ ਕਿਉ ਰਹੀ ਹੈ। ਰਘੂਨਾਥ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਿਨੇ ਮਰਜੀ ਦਾਅਵੇ ਕਰੇ ਪ੍ਰੰਤੂ ਹਾਲਤ ਇੰਨੀ ਗਭੀਰ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਵਾਰ ਨੇ ਇਹਨਾਂ ਵਿਕਰਾਲ ਰੂਪ ਧਾਰਨ ਕਰ ਲਿਆਂ ਹੈ ਕਿ ਲੱਖਾਂ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਕੇ ਬੇਵਕਤ ਮੌਤ ਦੇ ਮੂੰਹ ਜਾਂ ਰਹੇ ਹਨ ਜੋ ਕਿ ਪੰਜਾਬ ਦੇ ਭਵਿੱਖ ਲਈ ਬਹੁਤ ਚਿੰਤਾਂ ਦਾ ਵਿਸ਼ਾ ਹੈ। ਉਹਨਾਂ ਨੇ ਕਿਹਾ ਕਿ ਨਸ਼ੇੜੀਆਂ ਸਬੰਧੀ ਜਾਂਚ ਦਾ ਕੰਮ ਮੰਤਰੀਆਂ ਅਤੇ ਸਾਬਕਾਂ ਮੰਤਰੀਆਂ ਦੇ ਡੋਪ ਟੈਸਟ ਕਰਕੇ ਅਰੰਭ ਕਰਨਾ ਚਾਹੀਦਾ ਹੈ ਜਿਸ ਨਾਲ ਮੰਤਰੀਆਂ ਦੀ ਹਕੀਕਤ ਵੀ ਸਾਹਮਣੇ ਆ ਜਾਵੇਗੀ। ਰਘੂਨਾਥ ਸਿੰਘ ਮੰਗ ਕੀਤੀ ਕਿ ਨਸ਼ਿਆ ਦੇ ਦੈਤ ਦੇ ਮੁੰਹ ਵਿੱਚ ਜਾਣ ਤੋ ਬਚਾਉਣ ਲਈ ਨਸ਼ਿਆਂ ਦਾ ਕਾਲਾ ਧੰਦਾ ਕਰਨ ਵਾਲਿਆਂ ਵਿਰੁੱਧ ਸਖਤ ਕਦਮ ਚੁੱਕੇ ਜਾਣ। ਸਿਆਸੀ ਪ੍ਰੈਸ ਕਾਨਫਰੰਸ ਵਿੱਚ ਸਰਕਾਰੀ ਉਚ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੀ ਪਿਰਤ ਬੰਦ ਕੀਤੀ ਜਾਵੇ। ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਆਗੂ ਮਹਾਂ ਸਿੰਘ ਰੌੜੀ, ਕਾਮਰੇਡ ਅੱਛਰ ਸਿੰਘ, ਪਰਮਜੀਤ ਸਿੰਘ ਰੌੜੀ, ਬਖਸੀ ਰਾਮ ਬੱਸੀ ਆਦਿ ਹਾਜਰ ਸਨ।

print
Share Button
Print Friendly, PDF & Email