ਫਜ਼ੂਲ ਖਰਚੀ

ss1

ਫਜ਼ੂਲ ਖਰਚੀ

ਬਹੁਤ ਸਾਰੇ ਲੋਕ ਜਨਮ ਦਿਨ,ਵਿਆਹ ਦੀ ਵਰੇਗੰਢ੍ਹ,ਨਵਾਂ ਸਾਲ,ਹੌਲੀ ,ਦੀਵਾਲੀ ਆਦਿ ਤੇ ਫਜ਼ੂਲ ਖਰਚੇ ਕਰਦੇ ਹਨ ਜਿਵੇ ਕਿ ਜਨਮ ਦਿਨ, ਵਿਆਹ ਦੀ ਵਰੇਗੰਢ੍ਹ ਤੇ ਕੇਕ ਕੱਟਣਾ,ਯਾਰਾਂ ਦੋਸਤਾਂ ‘ਚ ਪਾਰਟੀ ਕਰਨਾ ,ਦੀਵਾਲੀ ਦੇ ਤਿਉਹਾਰ ਮੌਕੇ ਨਵੇਂ ਕੱਪੜੇ ਲੈਣੇ,ਪਟਾਖੇ ਖਰੀਦਣੇ ,ਹੌਲੀ ਦੇ ਤਿਉਹਾਰ ਮੌਕੇ ਰੰਗ ਖਰੀਦਣੇ ਆਦਿ। ਇਹ ਪੈਸਾ ਸਹੀ ਜਗ੍ਹਾ ਲਗਾਇਆ ਜਾਵੇ ਤਾਂ ਦਿਲ ਨੂੰ ਸਕੂਨ ਮਿਲਦਾ ਹੈ। ਮੈਂ ਆਪਣੇ ਵਿਆਹ ਦੀ ਪਹਿਲੀ ਵਰੇਗੰਢ੍ਹ ਤੇ ਜਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ। ਮੈਂ ਅਤੇ ਮੇਰੇ ਪਤੀ ਦੋਵਾਂ ਨੇ ੧੩ ਅਪ੍ਰੈਲ ਨੂੰ ਨਿਰੋਗ ਬਾਲ ਆਸ਼ਰਮ ‘ਚ ਜਾ ਕੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ।

ਉਹਨਾਂ ਦੇ ਚਿਹਰਿਆਂ ਤੇ ਖਾਣ ਪੀਣ ਦਾ ਸਮਾਨ ਲੈ ਕੇ ਇੱਕ ਅਜੀਬ ਜਿਹੀ ਖੁਸ਼ੀ ਨਜ਼ਰ ਆਈ।ਸਚਮੁੱਚ ਇਹ ਕੰਮ ਕਰਕੇ ਦਿਲ ਨੂੰ ਬਹੁਤ ਖੁਸ਼ੀ ਮਿਲੀ । ਮੈਂ ਆਪਣਾ ਸਮਾਂ ਉਹਨਾਂ ਨਾਲ ਹੋਰ ਵੀ ਬਿਤਾਉਣਾ ਚਾਹੁੰਦੀ ਸੀ ਪਰ ਉਹਨਾਂ ਦੀ ਹਾਲਤ ਨੂੰ ਦੇਖ ਕੇ ਮੇਰੇ ਪਤੀ ਉੱਥੇ ਜ਼ਿਆਦਾ ਸਮਾਂ ਨਾ ਰੁਕ ਸਕੇ ਜਿਸ ਕਾਰਨ ਮੈਂ ਆਪਣਾ ਹੋਰ ਜ਼ਿਆਦਾ ਸਮਾਂ ਉਹਨਾਂ ਨਾਲ ਨਾ ਬਿਤਾ ਸਕੀ ਪਰ ਦਿਲ ਨੂੰ ਬਹੁਤ ਖੁਸ਼ੀ ਹੋਈ । ਮੈਂ ਇਹ ਕੰਮ ਕਰਨ ਤੇ ਕੋਈ ਪੱਤਰਕਾਰ ਨੂੰ ਨਹੀ ਬੁਲਾਇਆ ਤੇ ਨਾ ਹੀ ਕੋਈ ਖਬਰ ਭੇਜੀ ਨਾ ਹੀ ਕਿਸੇ ਕਿਸਮ ਦਾ ਦਿਖਾਵਾ ਕੀਤਾ । ਇਹ ਸਿਰਫ ਇਸ ਲਈ ਲਿਖ ਰਹੀ ਹਾਂ ਕਿ ਇਸ ਕਹਾਣੀ ਨੂੰ ਪੜ੍ਹ ਕੇ ਸ਼ਾਇਦ ਕਿਸੇ ਦੀ ਜਿੰਦਗੀ ‘ਚ ਕੋਈ ਬਦਲਾਅ ਆ ਜਾਏ ਤੇ ਉਹ ਵੀ ਇਹਦਾ ਦੇ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਵੇ।ਆਉ ਦੋਸਤੋ ਫਜ਼ੂਲ ਖਰਚੀ ਨਾ ਕਰਕੇ ਪੈਸਾ ਚੰਗੇ ਕੰਮਾਂ ਤੇ ਲਗਾ ਕੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰੀਏ।

ਗੁਰਮੀਤ ਕੌਰ ‘ਮੀਤ’
ਮਲੋਟ,ਕੋਟਕਪੂਰਾ
ermeet@rediffmail.com

print
Share Button
Print Friendly, PDF & Email

Leave a Reply

Your email address will not be published. Required fields are marked *