ਮਾਪੇ ਆਪਣਾ ਅਤੇ ਆਪਣੇ ਬੱਚਿਆਂ ਦਾ ਆਧਾਰ ਕਾਰਡ ਜਰੂਰ ਬਨਾਉਣ- ਏ.ਡੀ.ਸੀ

ss1

ਮਾਪੇ ਆਪਣਾ ਅਤੇ ਆਪਣੇ ਬੱਚਿਆਂ ਦਾ ਆਧਾਰ ਕਾਰਡ ਜਰੂਰ ਬਨਾਉਣ– ਏ.ਡੀ.ਸੀ

14-27 (2)
ਸ੍ਰੀ ਮੁਕਤਸਰ ਸਾਹਿਬ, 13 ਮਈ (ਆਰਤੀ ਕਮਲ) : ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਆਧਾਰ ਕਾਰਡ ਬਣਾਉਣ ਵਾਲੇ ਨਾਗਰਿਕਾਂ ਦੀ ਸੰਖਿਆ ਜਲਦ 100 ਪ੍ਰਤੀਸ਼ਤ ਕਰ ਲਈ ਜਾਵੇਗੀ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ(ਜਨਰਲ), ਸ੍ਰੀ ਮੁਕਤਸਰ ਸਾਹਿਬ ਸ੍ਰੀ ਕੁਲਜੀਤ ਪਾਲ ਸਿੰਘ ਮਾਹੀ ਨੇ ਇੱਥੇ ਆਧਾਰ ਕਾਰਡ ਬਣਾਉਣ ਦੀ ਪ੍ਰਗਤੀ ਦੇ ਜਾਇਜੇ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆ ਦਿੱਤੀ । ਉਹਨਾਂ ਦੱਸਿਆ ਕਿ ਜਿਲੇ ਦੀ ਇਸ ਸਮੇਂ ਕੁੱਲ ਆਬਾਦੀ 954771 ਹੈ ਅਤੇ ਇਸ ਵਿੱਚੋਂ 916557 ਦੇ ਆਧਾਰ ਕਾਰਡ ਬਣ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਵਿਸ਼ੇਸ ਮੁਹਿੰਮ ਤਹਿਤ ਬੱਚਿਆ ਦੇ ਆਧਾਰ ਕਾਰਡ ਬਣਾਏ ਜਾ ਰਹੇ ਹਨ। ਉਨਾਂ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਦਾ ਆਧਾਰ ਕਾਰਡ ਨਹੀ ਬਣਿਆ ਹੈ ਤਾਂ ਉਹ ਆਪਣਾ ਆਧਾਰ ਕਾਰਡ ਬਣਵਾ ਲੈਣ।

ਉਹਨਾਂ ਨੇ ਸਬੰਧਤ ਵਿਭਾਗਾਂ ਨੂੰ ਵੀ ਕਿਹਾ ਕਿ ਉਹ ਆਪਣੇ ਵਿਭਾਗ ਦੀਆਂ ਸਕੀਮਾਂ/ਸੇਵਾਵਾਂ ਨਾਲ ਜੁੜੇ ਨਾਗਰਿਕਾਂ ਦੇ ਆਧਾਰ ਕਾਰਡ ਨੰਬਰ ਅਤੇ ਬੈਂਕ ਖਾਤੇ ਨੂੰ ਲਿੰਕ ਕਰਨ ਤਾਂ ਜੋ ਜਿਲੇ ਦੇ ਨਾਗਰਿਕਾਂ ਤੱਕ ਸਰਕਾਰ ਦੀਆਂ ਸਕੀਮਾਂ ਦਾ ਲਾਭ ਬਿਨਾਂ ਦੇਰੀ ਪੁੱਜਦਾ ਹੋ ਸਕੇ। ਇਸ ਮੌਕੇ ਯੂ.ਆਈ.ਡੀ. ਪ੍ਰੋਜੈਕਟ ਦੇ ਡਿਪਟੀ ਡਇਰੈਕਟਰ ਸ੍ਰੀ ਪ੍ਰੇਮ ਠਾਕਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਧਾਰ ਐਕਟ 2016 ਪਾਸ ਕਰ ਦਿੱਤਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰੀ ਆਪਣਾ ਆਧਾਰ ਕਾਰਡ ਬਣਵਾਉਣ ਜੋ ਕਿ ਬਿਲਕੁਲ ਮੁਫਤ ਬਣਦਾ ਹੈ ਅਤੇ ਆਧਾਰ ਕਾਰਡ ਵਿੱਚ ਦਰੁੱਸਤੀ ਦੀ ਕੇਵਲ 15 ਰੁਪਏ ਸਰਕਾਰੀ ਫੀਸ ਹੈ । ਉਹਨਾਂ ਦੱਸਿਆ ਕਿ ਅਸੀਂ ਸ੍ਰੀ ਮੁਕਤਸਰ ਸਾਹਿਬ ਜਿਲੇ ਦੀ 100 ਫੀਸਦੀ ਆਬਾਦੀ ਨੂੰ ਆਧਾਰ ਕਾਰਡ ਮੁਹੱਈਆ ਕਰਵਾ ਸਕਦੇ ਹਾਂ ।

print
Share Button
Print Friendly, PDF & Email

Leave a Reply

Your email address will not be published. Required fields are marked *