ਮੁੱਖ ਮੰਤਰੀ ਨੇ ਉਪਰ ਸ਼ਿਵਪੁਰ ਕੋਕਰੀਆਂ- ਕ੍ਰਿਪਾਲਕੇ ਰੋਡ ਤੇ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ

ss1

ਮੁੱਖ ਮੰਤਰੀ ਨੇ ਉਪਰ ਸ਼ਿਵਪੁਰ ਕੋਕਰੀਆਂ- ਕ੍ਰਿਪਾਲਕੇ ਰੋਡ ਤੇ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ

14-27 (1)
ਸ੍ਰੀ ਮੁਕਤਸਰ ਸਾਹਿਬ, 13 ਮਈ (ਆਰਤੀ ਕਮਲ) – ਲੰਗੇਆਣਾ ਡਰੇਨ ਦੀ ਬੁਰਜੀ ਨੰਬਰ 4900 ਉਪਰ ਸ਼ਿਵਪੁਰ ਕੋਕਰੀਆਂ-ਕ੍ਰਿਪਾਲਕੇ ਰੋਡ ਦੇ ਪੁੱਲ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ ਦਿਨੀ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਰੱਖਿਆ। ਇਸ ਪੁੱਲ ਦੇ ਬਨਣ ਨਾਲ ਕਾਨਿਆਵਾਲੀ,ਸ਼ਿਵਪੁਰ ਕੋਕਰੀਆਂ, ਮਾਂਗਟਕੇਰ,ਖੱਪਿਆਵਾਲੀ, ਕ੍ਰਿਪਾਲਕੇ ਪਿੰਡਾਂ ਦੇ ਲੋਕਾਂ ਨੰੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਇਸ ਪੁੱਲ ਦੀ ਉਸਾਰੀ ਮੁਕੰਮਲ ਹੋਣ ਨਾਲ ਇਹਨਾਂ ਇਹਨਾਂ ਪਿੰਡਾਂ ਦਾ ਆਪਸ ਵਿਚ ਫਾਸਲਾ 6 ਕਿ:ਮੀ: ਤੱਕ ਘੱਟ ਜਾਵੇਗਾ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਇਲਾਕੇ ਦੇ ਵਿਕਾਸ ਲਈ ਵਚਨਬੱਧ ਹੈ। ਪੁੱਲ ਦਾ ਕੰਮ ਜਲਦੀ ਮੁਕੰਮਲ ਕਰ ਦਿੱਤਾ ਜਾਵੇਗਾ। ਜਿਸ ਦੇ ਨਾਲ ਲੋਕਾਂ ਦੀ ਪ੍ਰੇਸਾਨੀ ਜਲਦੀ ਹੱਲ ਹੋ ਜਾਵੇਗੀ। ਇਸ ਪੁੱਲ ਦੀ ਲੰਬਾਈ 82 ਫੁੱਟ ,ਚੌੜਾਈ 18 ਫੁੱਟ ਹੈ। ਪੁੱਲ ਦੀ ਮੁਕੰਮਲ ਉਸਾਰੀ ਤੇ ਦੋ ਕਰੋੜ ਰੁਪਏ ਦੇ ਲੱਗਭੱਗ ਖਰਚਾ ਆਵੇਗਾ।
ਇਸ ਪੁੱਲ ਦਾ ਨੀਂਹ ਪੱਥਰ ਰੱਖਣ ਤੇ ਪਿੰਡਾਂ ਦੇ ਵਸਨੀਕਾਂ ਨੇ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ, ਹਲਕਾ ਇੰਚਾਰਜ ਸ੍ਰੀ ਕੰਵਰਜੀਤ ਸਿੰਘ ਰੋਜੀ ਬਰਕੰਦੀ , ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਮੀਤ ਕੁਮਾਰ ਜਾਰੰਗਲ, ਸ੍ਰੀ ਗੁਰਪ੍ਰੀਤ ਸਿੰਘ ਗਿੱਲ ਐਸ.ਐਸ.ਪੀ ਚੀਫ ਇੰਜੀਨੀਅਰ ਡਰੇਨੇਜ਼ ਸ੍ਰੀ ਪੀ.ਐਸ.ਘੁੰਮਣ, ਨਿਗਰਾਨ ਇੰਜੀਨੀਅਰ ਸ੍ਰੀ ਗੁਰਦਿਆਲ ਸਿੰਘ,ਐਕਸੀਅਨ ਸ੍ਰੀ ਸੁਨੀਲ ਅਗਰਵਾਲ ਇਲਾਕੇ ਦੇ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਸੱਜਣ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *