ਧਰਨਾ ਤੀਜੇ ਦਿਨ ਵੀ ਜਾਰੀ ਇਨਸਾਫ ਪਸੰਦ ਲੋਕ ਤੇ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਆਹਮਣੋ ਸਾਹਮਣੇ , ਨਹੀਂ ਕੀਤਾ ਤਰਸੇਮ ਦਾ ਸੰਸਕਾਰ

ss1

ਧਰਨਾ ਤੀਜੇ ਦਿਨ ਵੀ ਜਾਰੀ ਇਨਸਾਫ ਪਸੰਦ ਲੋਕ ਤੇ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਆਹਮਣੋ ਸਾਹਮਣੇ , ਨਹੀਂ ਕੀਤਾ ਤਰਸੇਮ ਦਾ ਸੰਸਕਾਰ

img-20161024-wa0161ਬਰੇਟਾ 24 ਅਕਤੂਬਰ (ਰੀਤਵਾਲ) ਪਿੰਡ ਧਰਮਪੁਰਾ ਵਿਖੇ ਕਰੀਬ 2 ਮਹੀਨੇ ਪਹਿਲਾ ਕਤਲ ਹੋਏ ਨੌਜਵਾਨ ਦਲਜੀਤ ਸਿੰਘ ਦੇ ਕਤਲ ਕਾਂਡ ਵਿੱਚ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤੇ ਨਾ ਜਾਣ ਤੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਕਾਰਨ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਵੱਲੋਂ ਚਾਰ ਦਿਨ ਪਹਿਲਾ ਜਹਿਰਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ ਸੀ ।ਇਲਾਕੇ ਦੀਆ ਜਥੇਬੰਦੀਆਂ ਅਤੇ ਬਣਾਈ ਗਈ ਐਕਸ਼ਨ ਕਮੇਟੀ ਵੱਲੋਂ ਇਹ ਫੈਸਲਾ ਲਿਆਂ ਗਿਆ ਕਿ ਜਦੋ ਤੱਕ ਇਸ ਮਾਮਲੇ ਵਿੱਚ ਢਿੱਲ ਵਰਤਨ ਵਾਲੇ ਅਧਿਕਾਰੀ ਡੀ.ਐਸ.ਪੀ.ਬੁਢਲਾਡਾ ਅਤੇ ਥਾਣਾ ਮੁੱਖੀ ਬਰੇਟਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਦੀ ਉਦੋਂ ਤੱਕ ਤਰਸੇਮ ਸਿੰਘ ਦਾ ਸੰਸਕਾਰ ਨਹੀੰ ਕੀਤਾ ਜਾਵੇਗਾ ।ਪਿੰਡ ਵਾਸੀਆ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਨਸਾਫ ਲੈਣ ਲਈ ਬਰੇਟਾ ਕੈਂਚੀਆ ਤੇ ਲਗਾਇਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ । ਪਰੰਤੂ ਖਬਰ ਲਿਖੇ ਜਾਣ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਸ਼ੰਘਰਸ਼ ਕਰ ਰਹੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜਿਆ ।ਜਿਸ ਕਾਰਨ ਪ੍ਰਸ਼ਾਸਨ ਖਿਲਾਫ ਇਨਸਾਫ ਪਸੰਦ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਧਰਨੇ ਤੇ ਬੈਠੇ ਤਰਸੇਮ ਸਿੰਘ ਦੀ ਮਾਤਾ ਅਤੇ ਪਤਨੀ ਦਾ ਦੁੱਖ ਹਰ ਵਿਅਕਤੀ ਤੋਂ ਦੇਖਿਆ ਨਹੀਂ ਜਾ ਰਿਹਾ ਕਿਉਕਿ ਦੋ ਮਹੀਨਿਆ ਦੇ ਸਮੇਂ ਵਿੱਚ ਪਰਿਵਾਰ ਦੇ ਦੋ ਜੀਆ ਦਾ ਅਤਿ ਦੁੱਖ ਦਾਈ ਘਟਨਾਵਾਂ ਵਿੱਚ ਚਲੇ ਜਾਣਿਆ ਬੇਹੱਦ ਦੁੱਖ ਭਰਿਆ ਹੈ ।

         ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਹਰਲਾਜ ਸਿੰਘ ਨੇ ਕਿਹਾ ਕਿ ਇਨਸਾਫ ਲੈਣ ਲਈ ਤਿੰਨ-ਤਿੰਨ ਦਿਨ ਧਰਨੇ ਲਾਉਣੇ ਪੈਦੇ ਹਨ ਜਿਸ ਨਾਲ ਪ੍ਰਸ਼ਾਸਨ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ ਜਦਕਿ ਆਮ ਪਬਲਿਕ ਦੀਆਂ ਪ੍ਰੇਸ਼ਾਨੀਆਂ ਵਿੱਚ ਵਾਧਾ ਹੁੰਦਾ ਹੈ। ਕਿਸਾਨ ਹਰਲਾਜ ਸਿੰਘ ਨੇ ਕਿਹਾ ਕਿ ਜੀਰੀ ਦਾ ਸੀਜਨ ਹੋਣ ਕਾਰਨ ਬਰੇਟਾ ਕੈਂਚੀਆਂ ਤੇ ਲੱਗੇ ਧਰਨੇ ਨੇ ਆਮ ਪਬਲਿਕ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਕੋਈ ਬੇਇਨਸਾਫੀ ਦੇ ਵਿਰੁੱਧ ਧਰਨਾ ਲਗਾਉਣਾ ਹੀ ਹੋਵੇ ਤਾਂ ਉਹਨਾਂ ਨੂੰ ਸੰਬੰਧਿਤ ਪ੍ਰਸ਼ਾਸਨ ਅਧਿਕਾਰੀ ਥਾਣੇਦਾਰ, ਡੀ.ਅੇੱਸ.ਪੀ, ਐੱਸ.ਐੱਸ.ਪੀ, ਡੀ.ਸੀ, ਤਹਿਸੀਲਦਾਰ, ਐੱਸ.ਡੀ.ਐੱਮ, ਸੱਤਾਧਾਰੀ ਪਾਰਟੀਆਂ ਦੇ ਐੱਮ.ਪੀ, ਐੱਮ.ਐੱਲ.ਏ ਜਾਂ ਮੰਤਰੀਆਂ ਦੇ ਘਰਾਂ ਅੱਗੇ ਲਗਾਉਣੇ ਚਾਹੀਦੇ ਹਨ। ਜਿਨ੍ਹਾਂ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਸੇਕ ਲੱਗੇ ਪਰ ਆਮ ਪਬਲਿਕ ਨੂੰ ਪ੍ਰੇਸ਼ਾਨ ਕਰਨਾ ਕਿੱਥੋਂ ਦਾ ਇਨਸਾਫ ਹੈ।

ਜਦ ਇਸ ਸੰਬੰਧੀ ਐੱਸ.ਐੱਸ.ਪੀ ਮਾਨਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਪੂਰੀ ਤਰ੍ਹਾਂ ਛਾਣਬੀਨ ਕਰ ਰਹੇ ਹਾਂ।

print
Share Button
Print Friendly, PDF & Email