ਪੰਜਾਬ ਦੇ ਲੋਕ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਲਈ ਕਾਹਲੇ – ਵਿਧਾਇਕ ਸਦੀਕ

ss1

ਪੰਜਾਬ ਦੇ ਲੋਕ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਲਈ ਕਾਹਲੇ – ਵਿਧਾਇਕ ਸਦੀਕ

vikrant-bansalਭਦੌੜ 24 ਅਕਤੂਬਰ (ਵਿਕਰਾਂਤ ਬਾਂਸਲ) ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ ਜਿਸਦਾ ਅੰਦਾਜ਼ਾ ਕਾਂਗਰਸ ਵੱਲੋਂ ਵਿੱਢੀਆਂ ਲੋਕ ਮੁਹਿੰਮਾਂ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਇਹ ਪ੍ਰਗਟਾਵਾ ਹਲਕਾ ਭਦੌੜ ਦੇ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਪਿੰਡ ਜੰਗੀਆਣਾ ਵਿਖੇ ਸਾਬਕਾ ਬਲਾਕ ਸੰਮਤੀ ਮੈਂਬਰ ਐਡਵੋਕੇਟ ਇਕਬਾਲ ਸਿੰਘ ਗਿੱਲ ਦੀ ਅਗਵਾਈ ਵਿੱਚ ”ਕਰਜ਼ਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ” ਮੁਹਿੰਮ ਨੂੰ ਭਖਾਉਂਦਿਆਂ ਡੋਰ-ਟੂ-ਡੋਰ ਲੋਕਾਂ ਨੂੰ ਮਿਲਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਜਨਾਬ ਸਦੀਕ ਨੇ ਕਿਹਾ ਕਿ ਲੋਕ ਕੈਪਟਨ ਦੇ ਪਿਛਲੇ ਕਾਰਜਕਾਲ ਵਿੱਚ ਹੋਏ ਪੰਜਾਬ ਹਿੱਤੂ ਕੰਮਾਂ ਨੂੰ ਭੁੱਲੇ ਨਹੀਂ ਹਨ ਜਿਸ ਕਰਕੇ ਪੰਜਾਬ ਦੀ ਜਨਤਾ ਸੂਬੇ ਦੀ ਤਰੱਕੀ ਲਈ ਕੈਪਟਨ ਨੂੰ ਇੱਕ ਵਾਰ ਫ਼ਿਰ ਪੰਜਾਬ ਦੀ ਵਾਂਗਡੋਰ ਸੌਂਪਣ ਲਈ ਤਿਆਰ ਬੈਠੀ ਹੈ। ਇਸ ਮੌਕੇ ਐਡਵੋਕੇਟ ਇਕਬਾਲ ਸਿੰਘ ਗਿੱਲ, ਬੂਟਾ ਖਾਂ, ਸੂਰਜ ਭਾਰਦਵਾਜ, ਨਾਹਰ ਸਿੰਘ ਔਲਖ, ਸਾਧੂ ਖਾਂ, ਵੇਦ ਪ੍ਰਕਾਸ਼, ਜੂਪਾ ਮੌੜ, ਕਿਸ਼ਨ ਸਿੰਘ, ਚਾਨਾ ਸਿੰਘ ਸਾਬਕਾ ਪੰਚ, ਨਿਰਭੈ ਸਿੰਘ, ਜੀਵਨ ਸ਼ਰਮਾਂ, ਸੁਖਮੰਦਰ ਸਿੰਘ, ਮਹਿੰਦਰ ਸਿੰਘ, ਗਗਨਾ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *