ਸਕੂਲੀ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਲਗਾਇਆ

ss1

ਸਕੂਲੀ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਲਗਾਇਆ

screenshot_2016-10-24-14-27-48ਬੋਹਾ 24 ਅਕਤੂਬਰ (ਦਰਸ਼ਨ ਹਾਕਮਵਾਲਾ)-ਸਰਕਾਰੀ ਹਾਈ ਸਕੂਲ ਹਾਕਮਵਾਲਾ ਦੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਉੱਪਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਇੱਕ ਦਿਨਾ ਵਿੱਦਿਅਕ ਟੂਰ ਲਗਾਇਆ।ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਮੁੱਖੀ ਮੈਡਮ ਰਾਜ ਰਾਣੀ ਅਤੇ ਟੂਰ ਇੰਚਾਰਜ ਊਧਮ ਸਿੰਘ ਨੇ ਦੱਸਿਆ ਕਿ ਬੱਚਿਆਂ ਅੰਦਰ ਸਾਇੰਸ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਮਕਸਦ ਨਾਲ ਸਕੂਲ ਦੇ ਨੌਵੀ ਅਤੇ ਦਸਵੀਂ ਦੇ 50 ਲੜਕੇ ਲੜਕੀਆਂ ਨੂੰ ਸਾਇੰਸ ਸਿਟੀ ਕਪੂਰਥਲਾ ਲਿਜਾਕੇ ਸਾਇੰਸ ਨਾਲ ਸੰਬੰਧਿਤ ਵਢਮੁੱਲੀ ਜਾਣਕਾਰੀ ਹਾਸਿਲ ਕਰਵਾਈ ਗਈ ਜਿਸ ਦੌਰਾਨ ਸਮੂਹ ਵਿਦਿਆਰਥੀਆਂ ਅੰਦਰ ਇਸ ਟੂਰ ਨੂੰ ਲੈਕੇ ਭਾਰੀ ਉਤਸ਼ਾਹ ਪਾਇਆ ਗਿਆ।ਇਸ ਮੌਕੇ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੌਰ ਥਿੰਦ,ਪੀ.ਟੀ.ਏ. ਪ੍ਰਧਾਨ ਜਗਵੀਰ ਸਿੰਘ ਕਾਲਾ,ਅਧਿਆਪਕਾ ਪੂਜਾ ਰਾਣੀ ਆਦਿ ਮੌਜੂਦ ਸਨ।

print
Share Button
Print Friendly, PDF & Email