ਬਾਬਾ ਅਰੁਣਾਗਿਰੀ ਜੀ ਨੇ ਰਾਜਪੁਰਾ ਵਿੱਚ ਵਾਤਾਵਰਣ ਦੀ ਸ਼ੁਧਤਾ ਲਈ ਲਗਾਏ ਪੌਦੇ

ss1

ਬਾਬਾ ਅਰੁਣਾਗਿਰੀ ਜੀ ਨੇ ਰਾਜਪੁਰਾ ਵਿੱਚ ਵਾਤਾਵਰਣ ਦੀ ਸ਼ੁਧਤਾ ਲਈ ਲਗਾਏ ਪੌਦੇ
-ਭਾਜਪਾ ਜ਼ਿਲਾ ਪ੍ਰਧਾਨ ਨਾਗਪਾਲ ਨੇ 1 ਹਜ਼ਾਰ ਬੂਟੇ ਲਗਾਉਣ ਦਾ ਲਿਆ ਪ੍ਰਣ

22-oct-saini-photo-1ਰਾਜਪੁਰਾ, 22 ਅਕਤੂਬਰ (ਐਚ.ਐਸ.ਸੈਣੀ)-ਇਥੋਂ ਦੇ ਵਾਰਡ ਨੰਬਰ ਨੰਬਰ 8 ਦਸ਼ਮੇਸ਼ ਕਲੋਨੀ ਵਿੱਚ ਸਥਿੱਤ ਪਾਰਕ ਵਿੱਚ ਭਾਜਪਾ ਜ਼ਿਲਾ ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵਾਤਾਵਰਨ ਬਾਬਾ ਦੇ ਨਾਂ ਨਾਲ ਜਾਣੇ ਜਾਂਦੇ ਮਹਾਂਮੰਡਲੇਸ਼ਵਰ ਸ੍ਰੀ 1008 ਬਾਬਾ ਅਰੁਣਾਗਿਰੀ ਮਹਾਰਾਜ ਪਹੁੰਚੇ ਤੇ ਉਨਾਂ ਵੱਲੋਂ ਪਾਰਕ ਵਿੱਚ ‘ਆਓ ਪੇਡ ਲਗਾਏ ਹਮ-ਸਾਸੇ ਹੋ ਰਹੀ ਹੈ ਕਮ’ ਦੇ ਬੈਨਰ ਹੇਠ ਨਿੰਮ, ਪਿੱਪਲ, ਅੰਬ ਤੇ ਹੋਰ ਫਲ ਤੇ ਛਾਂਦਾਰ ਪੌਦੇ ਲਗਾ ਕੇ ਸ਼ੁਧ ਵਾਤਾਵਰਨ ਮੁਹਿੰਮ ਦੀ ਸ਼ੁਰੂਆਤ ਕੀਤੀ।
ਬਾਬਾ ਅਰੁਣਾਗਿਰੀ ਜੀ ਨੇ ਦੱਸਿਆ ਕਿ ਉਨਾਂ ਵੱਲੋਂ ਪੂਰੇ ਭਾਰਤੇ ਦੇਸ਼ ਵਿੱਚ ਵਾਤਾਵਰਨ ਦੀ ਸ਼ੁਧਤਾ ਦੇ ਲਈ 5 ਕਰੌੜ ਪੌਦੇ ਲਗਾਉਣ ਦੇ ਮਕਸਦ ਨਾਲ 15 ਅਗਸਤ 2016 ਤੋਂ ਇਹ ਯਾਤਰਾ ਵੈਸ਼ਨੂ ਦੇਵੀ ਤੋਂ ਸ਼ੁਰੂ ਕੀਤੀ ਗਈ ਹੈ ਤੇ ਹੁਣ ਤੱਕ ਵੱਖ-ਵੱਖ ਸ਼ਹਿਰਾਂ ਵਿੱਚ 17 ਲੱਖ ਤੋਂ ਵੱਧ ਪੌਦੇ ਲਗਾ ਚੁੱਕੇ ਹਨ। ਇਹ ਯਾਤਰਾ ਪੂਰੇ 1 ਸਾਲ ਚਲਾਉਂਦਿਆਂ ਹੋਇਆ ਕੰਨਿਆਕੁਮਾਰੀ ਵਿੱਚ ਜਾ ਕੇ ਸਮਾਪਤ ਕੀਤੀ ਜਾਵੇਗੀ। ਉਨਾਂ ਇਸ ਮਿਸ਼ਨ ਵਿੱਚ ਜਿਥੇ ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰਾਂ ਵੱਲੋਂ ਸਮਰਥਨ ਦੇਣ ਬਦਲੇ ਧੰਨਵਾਦ ਕੀਤਾ , ਉਦਯੋਗਪਤੀਆਂ ਵੱਲੋਂ ਮਿਸ਼ਨ ਦੀ ਕਾਮਯਾਬੀ ਲਈ ਸਾਥ ਨਾ ਦੇਣ ਤੇ ਨਰਾਜ਼ਗੀ ਪ੍ਰਗਟ ਕੀਤੀ। ਬਾਬਾ ਜੀ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਪ੍ਰਦੂਸ਼ਣ ਫੈਕਟਰੀਆਂ ਫੈਲਾ ਰਹੀਆਂ ਹਨ ਪਰ ਵਾਤਾਵਰਣ ਦੀ ਸ਼ੁਧਤਾ ਦੇ ਲਈ ਪੌਦੇ ਲਗਾਉਣ ਵਿੱਚ ਉਨਾਂ ਦਾ ਯੋਗਦਾਨ ਨਾ ਦੇ ਬਰਾਬਰ ਹੈ। ਉਨਾਂ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਯੱਗ ਕਰਵਾਉਣ ਲਈ ਪ੍ਰੇਰਿਆ ਤਾਂ ਜੋਂ ਵਿਸ਼ਵ ਦਾ ਕਲਿਆਣ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਨਾਗਪਾਲ ਨੇ ਜ਼ਿਲਾ ਅਤੇ ਮੰਡਲ ਪ੍ਰਧਾਨਾ ਨਾਲ ਰਲ ਕੇ 1 ਹਜਾਰ ਤੋਂ ਵੱਧ ਪੌਦੇ ਲਗਾਉਣ ਤੇ ਇਨਾਂ ਦੀ ਸੰਭਾਲ ਦਾ ਪ੍ਰਣ ਲਿਆ। ਇਸ ਮੌਕੇ ਸੂਬਾ ਭਾਜਪਾ ਕਾਰਜਕਾਰਨੀ ਦੇ ਮੈਂਬਰ ਜਗਦੀਪ ਸਿੰਘ ਸੋਢੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਮਹਿਤਾ, ਰਾਸ਼ਟਰੀ ਪ੍ਰਵਕਤਾ ਯਾਦਵਿੰਦਰ ਸਿੰਘ, ਯੁਵਾ ਆਗੂ ਰਿੰਕੂ ਮਹਿਤਾ, ਆਈ.ਟੀ.ਸੈਲ ਦੇ ਜ਼ਿਲਾ ਕਨਵੀਨਰ ਪ੍ਰਦੀਪ ਚੋਧਰੀ, ਰਾਜਪੁਰਾ ਮੰਡਲ ਪ੍ਰਧਾਨ ਸੰਜੇ ਬੱਗਾ, ਟਾਊਨ ਮੰਡਲ ਪ੍ਰਧਾਨ ਪਵਨ ਮੁਖੇਜਾ, ਸੀਨੀਅਰ ਭਾਜਪਾ ਆਗੂ ਅਮਰੀਸ਼ ਸ਼ਰਮਾ ਸਮੇਤ ਵੱਡੀ ਗਿੱਣਤੀ ਵਿੱਚ ਭਾਜਪਾ ਪਾਰਟੀ ਵਰਕਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *